ਵਿਦਿਆਰਥੀ ਨੇ ਸਾਥੀ ਨਾਲ ਮਿਲ ਸਕੂਲ ''ਚ ਕਰ''ਤੀ ਅੰਨ੍ਹੇਵਾਹ ਫਾਇਰਿੰਗ ! 3 ਦੀ ਮੌਤ, ਫਿਲੀਪੀਨਜ਼ ''ਚ ਮਚੀ ਹਾਹਾਕਾਰ
Monday, Jun 22, 2026 - 10:56 AM (IST)
ਇੰਟਰਨੈਸ਼ਨਲ ਡੈਸਕ- ਏਸ਼ੀਆਈ ਦੇਸ਼ ਫ਼ਿਲੀਪੀਨਜ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਇੱਕ ਹਾਈ ਸਕੂਲ 'ਚ ਸੋਮਵਾਰ ਨੂੰ ਦੋ ਹਮਲਾਵਰ ਆਏ ਤੇ ਆਉਂਦਿਆਂ ਹੀ ਉਨ੍ਹਾਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ 'ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਟੈਕਲੋਬਨ ਸ਼ਹਿਰ 'ਚ ਸਥਿਤ 'ਸੈਨ ਹੋਜ਼ੇ ਨੈਸ਼ਨਲ ਹਾਈ ਸਕੂਲ' 'ਚ ਵਾਪਰੀ। ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਕੇ ਹਿਰਾਸਤ 'ਚ ਲੈ ਲਿਆ ਹੈ। ਫੜੇ ਗਏ ਮੁਲਜ਼ਮਾਂ 'ਚੋਂ ਇੱਕ ਉਸੇ ਸਕੂਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ।
🇵🇭 At least 3 people killed and 5 injured in a school shooting in Tacloban in the Philippines.
— Mario Nawfal (@MarioNawfal) June 22, 2026
Details are still coming in. Thoughts with the victims and their families.
Source: Manila Times via WarFront Witness on Telegram / Writer: Oliver pic.twitter.com/d2SWDIpOw1
ਹਾਲਾਂਕਿ ਸਕੂਲ 'ਚ ਗੋਲੀਬਾਰੀ ਦੀ ਅਸਲ ਵਜ੍ਹਾ ਕੀ ਸੀ ਤੇ ਇਸ ਪਿੱਛੇ ਕੀ ਮਕਸਦ ਸੀ, ਪੁਲਸ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਤੋਂ ਬਾਅਦ ਸਕੂਲ ਅਤੇ ਆਸ-ਪਾਸ ਦੇ ਇਲਾਕੇ 'ਚ ਸੁਰੱਖਿਆ ਵਧਾਉਣ ਲਈ ਵਾਧੂ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਵੱਡੀ ਨਹਿਰ 'ਚ ਅੱਧੀ ਰਾਤੀਂ ਪੈ ਗਿਆ 40 ਫੁੱਟ ਚੌੜਾ ਪਾੜ ! ਘਰਾਂ 'ਚ ਭਰ ਗਿਆ ਪਾਣੀ, ਫ਼ਸਲਾਂ ਵੀ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
