ਕ੍ਰਿਕਟਰ ਯੁਵਰਾਜ ਦੇ ਬਦਲੇ ਲੁੱਕ ਨੂੰ ਵੇਖ ਅਦਾਕਾਰਾ ਕਿਮ ਸ਼ਰਮਾ ਨੇ ਕੀਤੀ ਮਜ਼ੇਦਾਰ ਟਿੱਪਣੀ

Saturday, Mar 27, 2021 - 11:15 AM (IST)

ਕ੍ਰਿਕਟਰ ਯੁਵਰਾਜ ਦੇ ਬਦਲੇ ਲੁੱਕ ਨੂੰ ਵੇਖ ਅਦਾਕਾਰਾ ਕਿਮ ਸ਼ਰਮਾ ਨੇ ਕੀਤੀ ਮਜ਼ੇਦਾਰ ਟਿੱਪਣੀ

ਨਵੀਂ ਦਿੱਲੀ (ਬਿਊਰੋ) : ਇੰਡੀਆ ਟੀਮ ਦੇ ਸਾਬਕਾ ਆਲਰਾਊਂਡਰ ਸਟਾਰ ਯੁਵਰਾਜ ਸਿੰਘ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਯੁਵਰਾਜ ਸਿੰਘ ਆਏ ਦਿਨ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਦੌਰਾਨ ਯੁਵਰਾਜ ਆਪਣੇ ਨਵੇਂ ਲੁੱਕ ਨੂੰ ਲੈ ਕੇ ਚਰਚਾ 'ਚ ਹਨ। ਖ਼ਾਸ ਗੱਲ ਇਹ ਹੈ ਕਿ ਯੁਵਰਾਜ ਦੇ ਇਸ ਨਵੇਂ ਲੁੱਕ 'ਤੇ ਅਦਾਕਾਰਾ ਕਿਮ ਸ਼ਰਮਾ ਨੇ ਟਿੱਪਣੀ ਕੀਤੀ। ਕ੍ਰਿਕਟਰ ਦੀ ਇਸ ਤਸਵੀਰ 'ਤੇ ਪ੍ਰਸ਼ੰਸਕ ਲਗਾਤਾਰ ਟਿੱਪਣੀ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਕ੍ਰਿਕਟਰ ਯੁਵਰਾਜ ਸਿੰਘ ਨੇ ਹਾਲ ਹੀ 'ਚ ਆਪਣਾ 'Look change' ਕੀਤਾ ਹੈ। ਨਵੇਂ ਲੁੱਕ ਦੀ ਤਸਵੀਰ ਯੁਵਰਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਹਰ ਕੋਈ ਇਸ 'ਤੇ ਟਿੱਪਣੀ ਕਰਨ ਲੱਗਾ ਹੈ। ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਲੰਬੇ-ਲੰਬੇ ਵਾਲਾਂ 'ਚ ਨਜ਼ਰ ਆ ਰਹੇ ਹਨ। ਤਾਲਾਬੰਦੀ ਦੌਰਾਨ ਤੋਂ ਹੀ ਯੁਵਰਾਜ ਆਪਣੇ ਵਾਲ ਵਧਾ ਰਹੇ ਸਨ। 
ਦੱਸ ਦਈਏ ਕਿ ਕ੍ਰਿਕਟਰ ਯੁਵਰਾਜ ਨੂੰ ਇਹ ਨਵਾਂ ਲੁੱਕ ਮਸ਼ਹੂਰ ਹੇਅਰਲਿਸਟ ਆਲਮ ਹਕੀਮ ਨੇ ਦਿੱਤਾ ਹੈ। ਯੁਵਰਾਜ ਨੇ ਆਪਣੇ ਨਵੇਂ ਲੁੱਕ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦਾ ਨਵਾਂ ਲੁੱਕ ਕਿਸ ਤਰ੍ਹਾਂ ਦਾ ਹੈ? 

PunjabKesari

ਦੱਸਣਯੋਗ ਹੈ ਕਿ ਯੁਵਰਾਜ ਸਿੰਘ ਦੇ ਨਵੇਂ ਲੁੱਕ 'ਤੇ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਨੇ ਵੀ ਟਿੱਪਣੀ ਕਰਦੇ ਹੋਏ ਸਿਲੇ ਹੋਏ ਮੂੰਹ ਦੀ ਇਮੋਜ਼ੀ ਨੂੰ ਸ਼ੇਅਰ ਕੀਤਾ ਹੈ। ਇਕ ਸਮੇਂ 'ਤੇ ਕਿਮ ਸ਼ਰਮਾ ਨਾਲ ਯੁਵਰਾਜ ਸਿੰਘ ਦਾ ਨਾਂ ਜੁੜਿਆ ਸੀ। ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਖੂਬ ਚਰਚਾ 'ਚ ਸਨ। ਕਿਮ ਤੇ ਯੁਵਰਾਜ ਸਿੰਘ ਦੇ ਅਫੇਅਰ ਦੀਆਂ ਖ਼ਬਰਾਂ ਸਾਲ 2003 'ਚ ਸਾਹਮਣੇ ਆਉਣ ਲੱਗੀਆਂ ਸੀ। ਉੱਥੇ ਹੀ ਕਰੀਬ ਚਾਰ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2007 'ਚ ਦੋਵਾਂ ਦਾ ਬ੍ਰੇਕਅਪ ਹੋ ਗਿਆ ਸੀ।


author

sunita

Content Editor

Related News