ਵਿਸ਼ਵ ਕੱਪ ਫਾਈਨਲ ਦੌਰਾਨ ਲੱਗਣਗੀਆਂ ਰੌਣਕਾਂ, ਪਰਫਾਰਮੈਂਸ ਕਰਨ ਦਾ ਇਹ ਗਾਇਕਾ ਲਵੇਗੀ 6 ਕਰੋੜ

Friday, Nov 17, 2023 - 01:32 PM (IST)

ਵਿਸ਼ਵ ਕੱਪ ਫਾਈਨਲ ਦੌਰਾਨ ਲੱਗਣਗੀਆਂ ਰੌਣਕਾਂ, ਪਰਫਾਰਮੈਂਸ ਕਰਨ ਦਾ ਇਹ ਗਾਇਕਾ ਲਵੇਗੀ 6 ਕਰੋੜ

ਐਂਟਰਟੇਨਮੈਂਟ ਡੈਸਕ (ਬਿਊਰੋ) - ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2023 ਦਿਨ ਐਤਵਾਰ, 19 ਨਵੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਵਰਲਡ ਕੱਪ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਪੂਰਾ ਦੇਸ਼ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਅਜਿਹੇ 'ਚ ਹੁਣ ਖ਼ਬਰ ਆਈ ਹੈ ਕਿ ਹਾਲੀਵੁੱਡ ਗਾਇਕਾ ਦੁਆ ਲਿਪਾ ਭਾਰਤ ਅਤੇ ਆਸਟ੍ਰੇਲੀਆ ਦੇ ਫਿਨਾਲੇ 'ਚ ਆਪਣਾ ਜਾਦੂ ਬਿਖੇਰਨ ਆ ਰਹੀ ਹੈ।

ਦੁਆ ਲਿਪਾ ਸਮਾਪਤੀ ਸਮਾਰੋਹ 'ਚ ਕਰੇਗੀ ਸ਼ਿਰਕਤ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 19 ਨਵੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ਾਨਦਾਰ ਮੈਚ ਵੇਖਣ ਨੂੰ ਮਿਲੇਗਾ। ਇਸ ਦਿਨ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹੁਣ ਖਬਰ ਸਾਹਮਣੇ ਆਈ ਹੈ ਕਿ ਇਸ ਮੈਚ ਦੇ ਸਮਾਪਤੀ ਸਮਾਰੋਹ 'ਚ ਮਸ਼ਹੂਰ ਅੰਤਰਰਾਸ਼ਟਰੀ ਗਾਇਕਾ ਦੁਆ ਲਿਪਾ ਆਪਣਾ ਜਾਦੂ ਬਿਖੇਰਨ ਆ ਰਹੀ ਹੈ। ਇਸ ਸਮੇਂ ਦੌਰਾਨ ਗਾਇਕਾ ਆਪਣੀ ਅਦਾਕਾਰੀ ਅਤੇ ਗਲੈਮਰ ਨੂੰ ਹੋਰ ਵਧਾਏਗੀ।

PunjabKesari

ਦੁਆ ਲਿਪਾ ਕੌਣ ਹੈ?
ਦੱਸ ਦੇਈਏ ਕਿ ਦੁਆ ਲੀਪਾ ਇੱਕ ਮਸ਼ਹੂਰ ਅਲਬਾਨੀਅਨ ਗਾਇਕਾ ਹੈ ਅਤੇ ਇੱਕ ਹਾਲੀਵੁੱਡ ਅਦਾਕਾਰਾ ਵੀ ਹੈ। ਸਿਰਫ 28 ਸਾਲ ਦੀ ਉਮਰ 'ਚ ਉਸ ਨੇ ਦੁਨੀਆ ਭਰ 'ਚ ਪਛਾਣ ਬਣਾਈ ਹੈ। ਇਹੀ ਕਾਰਨ ਹੈ ਕਿ ਵਿਸ਼ਵ ਕੱਪ ਟੂਰਨਾਮੈਂਟ 'ਚ ਉਸ ਦਾ ਪ੍ਰਦਰਸ਼ਨ ਕਾਫੀ ਮਹਿੰਗਾ ਪੈ ਸਕਦਾ ਹੈ। ਕਿਹਾ ਜਾਂਦਾ ਹੈ ਕਿ ਦੁਆ ਇੱਕ ਪਰਫਾਰਮੈਂਸ ਦੌਰਾਨ 5 ਤੋਂ 6 ਕਰੋੜ ਰੁਪਏ ਚਾਰਜ ਕਰਦੀ ਹੈ।

PunjabKesari


ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 'ਚ ਕੀਤੀ ਸੀ। ਉਸ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਵਾਰਨਰ ਬ੍ਰਦਰਜ਼ ਰਿਕਾਰਡਸ ਨਾਲ ਇੱਕ ਰਿਕਾਰਡ ਸੌਦੇ 'ਤੇ ਹਸਤਾਖਰ ਕਰਕੇ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਗੀਤ ਗਾਏ ਹਨ, ਜਿਨ੍ਹਾਂ ਦੀ ਪੂਰੀ ਦੁਨੀਆ ਫੈਨ ਹੈ।


author

sunita

Content Editor

Related News