RBI ਨੇ ਕੋਰੋਨਾਵਾਇਰਸ ਮਹਾਮਾਰੀ ਦੇ ਆਰਥਿਕ ਅਸਰ ਨਾਲ ਨਜਿੱਠਣ ਲਈ ਨਵੇਂ ਉਪਰਾਲਿਆਂ ਦਾ ਕੀਤਾ ਐਲਾਨ

04/02/2020 1:34:44 AM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਆਰਥਿਕ ਅਸਰ ਨਾਲ ਨਜਿੱਠਣ ਲਈ ਨਵੇਂ ਉਪਰਾਲਿਆਂ ਦਾ ਐਲਾਨ ਕੀਤਾ, ਜਿਸ ’ਚ ਬਰਾਮਦ ਆਮਦਨ ਦੀ ਪ੍ਰਾਪਤੀ ਅਤੇ ਸਵਦੇਸ਼ ਭੇਜਣ ਦੀ ਮਿਆਦ ’ਚ ਵਾਧਾ ਸ਼ਾਮਲ ਹੈ। ਇਸ ਦੇ ਨਾਲ ਹੀ ਆਰ. ਬੀ. ਆਈ. ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਾਮਦਨ-ਖਰਚ ਦੇ ਨਕਦੀ ਪ੍ਰਵਾਹ ’ਚ ਅੰਤਰ ਦੀ ਸੀਮਾ ’ਚ 30 ਫੀਸਦੀ ਦਾ ਵਾਧਾ ਕੀਤਾ ਹੈ।

ਆਰ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਕਿ ਮੌਜੂਦਾ ਸਮੇਂ ’ਚ ਬਰਾਮਦਕਾਰਾਂ ਵੱਲੋਂ ਵਸਤਾਂ ਅਤੇ ਸਾਫਟਵੇਅਰ ਬਰਾਮਦ ਦੀ ਪੂਰੀ ਰਾਸ਼ੀ ਨੂੰ ਬਰਾਮਦ ਦੀ ਤਰੀਕ ਤੋਂ 9 ਮਹੀਨਿਆਂ ਅੰਦਰ ਦੇਸ਼ ’ਚ ਲਿਆਉਣਾ ਹੁੰਦਾ ਹੈ। ਬੈਂਕ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ ਆਈਆਂ ਦਿੱਕਤਾਂ ਕਾਰਣ 31 ਜੁਲਾਈ 2020 ਤੱਕ ਕੀਤੀ ਗਈ ਬਰਾਮਦ ਤੋਂ ਹੋਣ ਵਾਲੀ ਆਮਦਨ ਨੂੰ ਦੇਸ਼ ’ਚ ਵਾਪਸ ਲਿਆਉਣ ਦੀ ਮਿਆਦ ਨੂੰ ਬਰਾਮਦ ਦੀ ਤਰੀਕ ਤੋਂ 15 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।


Karan Kumar

Content Editor

Related News