ਘਰ ਖ਼ਰੀਦਣ ਵਾਲਿਆਂ ਨੂੰ RBI ਤੋਂ ਸੌਗਾਤ ਦੀ ਆਸ, ਮਾਨਿਟਰੀ ਪਾਲਸੀ ਮੀਟਿੰਗ ''ਤੇ ਟਿਕੀ ਨਜ਼ਰ
Saturday, Apr 05, 2025 - 06:57 PM (IST)

ਬਿਜ਼ਨੈੱਸ ਡੈਸਕ - ਉੱਚੀਆਂ ਕੀਮਤਾਂ ਕਾਰਨ ਮਕਾਨਾਂ ਦੀ ਵਿਕਰੀ ਘਟਣ ਦਰਮਿਆਨ ਹਾਉਸਿੰਗ ਮਾਰਕਿਟ ਦੀ ਨਜ਼ਰ ਇਕ ਵਾਰ ਫਿਰ ਭਾਰਤੀ ਰਿਜ਼ਰਵ ਬੈਂਕ 'ਤੇ ਟਿਕ ਗਈ ਹੈ। ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਸੀ ਕਮੇਟੀ ਨੇ ਫਰਵਰੀ ਮਹੀਨੇ ਦੀ ਮੀਟਿੰਗ ਵਿਚ ਰੈਪੋ ਰੇਟ 25 ਬੇਸਿਸ ਪੁਆਇੰਟ ਘਟਾ ਦਿੱਤੇ ਸਨ। ਪਿਛਲੇ 5 ਸਾਲਾਂ ਦਰਮਿਆਨ ਇਹ ਪਹਿਲੀ ਕਟੌਤੀ ਸੀ ਜਿਸ ਤੋਂ ਬਾਅਦ ਰੈਪੋ ਰੇਟ 6.25 ਫ਼ੀਸਦੀ ਹੋ ਗਿਆ ਸੀ। ਹੁਣ 7-9 ਅਪ੍ਰੈਲ ਤੱਕ ਰਿਜ਼ਰਵ ਬੈਂਕ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਿਚ ਇਹ ਬੈਠਕ ਹੋਣ ਵਾਲੀ ਹੈ।
ਇਹ ਵੀ ਪੜ੍ਹੋ : SBI, PNB, ICICI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ... ਬਦਲ ਗਏ ਇਹ ਨਿਯਮ
ਡਵੈਲਪਰਸ ਦਾ ਕਹਿਣਾ ਹੈ ਕਿ ਪ੍ਰੀਮਿਅਮ ਸੈਗਮੈਂਟ ਵਿਚ ਵਿਕਰੀ ਚੰਗੀ ਚਲ ਰਹੀ ਹੈ ਪਰ ਅਫੋਰਡਏਬਲ ਸੈਂਗਮੈਂਟ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ। ਇਸ ਕਾਰਨ ਇਕ ਹੋਰ ਰੇਟ ਕੱਟ ਖ਼ਰੀਦਦਾਰੀ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਇਕ ਰਿਪੋਰਟ ਮੁਤਾਬਕ 2025 ਦੀ ਪਹਿਲੀ ਤਿਮਾਹੀ ਜਨਵਰੀ-ਮਾਰਚ ਵਿਚ 1 ਕਰੋੜ ਅਤੇ ਇਸ ਤੋਂ ਉੱਪਰ ਦੇ ਘਰਾਂ ਦੀ ਵਿਕਰੀ ਸਾਲ ਭਰ ਪਹਿਲਾਂ 16 ਫ਼ੀਸਦੀ ਵਧੀ। 50 ਕਰੋੜ ਤੋਂ ਜ਼ਿਆਦਾ ਦੇ ਘਰਾਂ ਦੀ ਵਿਕਰੀ ਵੀ ਵਧੀ ਹੈ ਅਤੇ 50 ਕਰੋੜ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਵਿਕਰੀ ਘਟੀ ਹੈ।
ਇਹ ਵੀ ਪੜ੍ਹੋ : ਕਾਰ ਖਰੀਦਣ ਦੀ ਹੈ ਯੋਜਨਾ... ਜਲਦ ਵਧਣ ਵਾਲੀਆਂ ਹਨ ਮਾਰੂਤੀ ਸੁਜ਼ੂਕੀ ਦੀਆਂ ਕੀਮਤਾਂ, ਜਾਣੋ ਕਿੰਨਾ ਹੋਵੇਗਾ ਵਾਧਾ
ਦਿੱਲੀ-ਐਨਸੀਆਰ ਵਿੱਚ ਵਿਕਰੀ ਵਿੱਚ 20% ਗਿਰਾਵਟ ਦਾ ਅਨੁਮਾਨ
ਖਬਰਾਂ ਮੁਤਾਬਕ ਸੱਤ ਵੱਡੇ ਸ਼ਹਿਰਾਂ 'ਚੋਂ ਦਿੱਲੀ-ਐੱਨ.ਸੀ.ਆਰ 'ਚ ਵਿਕਰੀ 20 ਫੀਸਦੀ ਘਟ ਕੇ 15,650 ਤੋਂ 12,520 ਯੂਨਿਟ ਰਹਿਣ ਦੀ ਉਮੀਦ ਹੈ। ਮੁੰਬਈ ਮੈਟਰੋਪੋਲੀਟਨ ਖੇਤਰ (ਐਮਐਮਆਰ) ਵਿੱਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 42,920 ਯੂਨਿਟਾਂ ਤੋਂ 26 ਪ੍ਰਤੀਸ਼ਤ ਘਟ ਕੇ 31,610 ਯੂਨਿਟ ਰਹਿਣ ਦਾ ਅਨੁਮਾਨ ਹੈ। ਬੈਂਗਲੁਰੂ ਵਿੱਚ ਮਕਾਨਾਂ ਦੀ ਵਿਕਰੀ 17,790 ਯੂਨਿਟਾਂ ਤੋਂ 16 ਫੀਸਦੀ ਘਟ ਕੇ 15,000 ਯੂਨਿਟ ਰਹਿਣ ਦਾ ਅਨੁਮਾਨ ਹੈ। ਪੁਣੇ 'ਚ ਵਿਕਰੀ 22,990 ਯੂਨਿਟਾਂ ਤੋਂ 30 ਫੀਸਦੀ ਘਟ ਕੇ 16,100 ਯੂਨਿਟ ਰਹਿ ਸਕਦੀ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਇਸ ਕਾਰਨ ਰੈਪੋ ਰੇਟ ਘਟਣ ਦੀ ਕੀਤੀ ਜਾ ਰਹੀ ਆਸ
ਰੈਪੋ ਰੇਟ ਘਟਣ ਨਾਲ ਘਰਾਂ ਦੀ ਮੰਗ ਵਧ ਸਕਦੀ ਹੈ ਅਤੇ ਲੋਨ ਪੇਮੈਂਟ ਨਾਲ ਜੁੜਿਆ ਦਬਾਅ ਘੱਟ ਸਕਦਾ ਹੈ। ਲੈਂਡਿੰਗ ਰੇਟ ਵਿਚ ਨਰਮੀ ਦਾ ਕੋਈ ਵੀ ਸੰਕੇਟ ਹਾਊਸਿੰਗ ਸੈਕਟਰ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਰੈਪੋ ਰੇਟ 6 ਫ਼ੀਸਦੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਰੇਟ ਘਟਣ ਦਾ ਅਸਰ ਤਾਂ ਹੀ ਹੋਵੇਗਾ ਜੇਕਰ ਬੈਂਕ ਇਸ ਦਾ ਲਾਭ ਆਪਣੇ ਕਰਜ਼ਦਾਰਾਂ ਨੂੰ ਵੀ ਦੇਣ। ਇਸ ਨਾਲ ਕਰਜ਼ੇ ਦੀ ਮੰਗ ਵੀ ਵਧੇਗੀ।
ਸਾਲ 2025 ਦੀ ਪਹਿਲੀ ਤਿਮਾਗੀ ਵਿਚ ਘਰਾਂ ਦੀ ਵਿਕਰੀ ਅਤੇ ਸਪਲਾਈ ਘਟੀ ਹੈ। ਲੋਨ ਸਸਤਾ ਹੋਣ ਕਾਰਨ ਲੋਕ ਕਰਜ਼ਾ ਲੈਣ ਲਈ ਉਤਸ਼ਾਹਿਤ ਹੋਣਗੇ।
ਇਹ ਵੀ ਪੜ੍ਹੋ : ਖੁਸ਼ਖਬਰੀ: PPF ਖਾਤਾਧਾਰਕਾਂ ਲਈ ਵੱਡੀ ਰਾਹਤ, ਹੁਣ ਇਸ ਚੀਜ਼ ਨੂੰ ਬਦਲਣ 'ਤੇ ਨਹੀਂ ਲੱਗੇਗਾ ਕੋਈ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8