RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
Wednesday, Dec 03, 2025 - 01:47 PM (IST)
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਜਮ੍ਹਾ ਖਾਤਿਆਂ ਅਤੇ ਵਿਆਜ ਦਰਾਂ ਨਾਲ ਜੁੜੇ ਨਿਯਮਾਂ ’ਚ ਬਦਲਾਅ ਕਰਦੇ ਹੋਏ ਸਾਰੇ ਬੈਂਕਾਂ ਲਈ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੀ ਘੱਟੋ-ਘੱਟ ਮਿਆਦ 7 ਦਿਨ ਤੈਅ ਕਰ ਦਿੱਤੀ ਹੈ। ਇਹ ਨਿਯਮ ਸਾਰੇ ਵਪਾਰਕ ਬੈਂਕਾਂ, ਗ੍ਰਾਮੀਣ ਬੈਂਕਾਂ ਅਤੇ ਸਹਿਕਾਰੀ ਬੈਂਕਾਂ ’ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਆਰ. ਬੀ. ਆਈ. ਨੇ ਕਿਹਾ ਹੈ ਕਿ ਨਵੀਂ ਵਿਵਸਥਾ ਦਾ ਮਕਸਦ ਜਮ੍ਹਾ ਖਾਤਿਆਂ ’ਚ ਪਾਰਦਰਸ਼ਿਤਾ ਵਧਾਉਣਾ ਅਤੇ ਗਾਹਕਾਂ ਨੂੰ ਜ਼ਿਆਦਾ ਸਪੱਸ਼ਟ ਜਾਣਕਾਰੀ ਮੁਹੱਈਆ ਕਰਾਉਣਾ ਹੈ। ਬੈਂਕ ਹੁਣ 7 ਦਿਨ ਤੋਂ ਘੱਟ ਮਿਆਦ ਲਈ ਐੱਫ. ਡੀ. ਸਵੀਕਾਰ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ, ਵਿਆਜ ਦਰਾਂ ਤੈਅ ਕਰਨ ’ਚ ਵੀ ਬੈਂਕ ਮਨਮਾਨੀ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਤੈਅ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਐੱਨ. ਆਰ. ਆਈ. ਖਾਤਿਆਂ ਲਈ ਜਮ੍ਹਾ ਮਿਆਦ ਦੀ ਘੱਟੋ-ਘੱਟ ਹੱਦ 1 ਸਾਲ ਤੈਅ ਕੀਤੀ ਗਈ ਹੈ। ਇਸ ਨਾਲ ਐੱਨ. ਆਰ. ਆਈ. ਜਮ੍ਹਾ ਯੋਜਨਾਵਾਂ ’ਚ ਬਰਾਬਰੀ ਆਵੇਗੀ। ਆਰ. ਬੀ. ਆਈ. ਦਾ ਕਹਿਣਾ ਹੈ ਕਿ ਜਮ੍ਹਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ, ਗਾਹਕਾਂ ’ਚ ਵਿਸ਼ਵਾਸ ਵਧਾਉਣ ਅਤੇ ਬੈਂਕਿੰਗ ਵਿਵਸਥਾ ’ਚ ਸਥਿਰਤਾ ਲਿਆਉਣ ਲਈ ਇਹ ਬਦਲਾਅ ਜ਼ਰੂਰੀ ਸਨ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਇਹ ਵੀ ਪੜ੍ਹੋ : Credit Card ਯੂਜ਼ਰਸ ਲਈ ਵੱਡੀ ਖ਼ਬਰ, RBI ਨੇ ਬੇਕਾਬੂ ਖਰਚਿਆਂ 'ਤੇ ਲਗਾਮ ਕੱਸਣ ਲਈ ਲਿਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
