ਸੋਨੇ ''ਚ ਗਿਰਾਵਟ, ਚਾਂਦੀ 1,000 ਰੁਪਏ ਤੋਂ ਵੱਧ ਡਿੱਗੀ, ਜਾਣੋ ਕੀਮਤਾਂ

08/05/2021 6:43:43 PM

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਵਿਚ ਕਮਜ਼ੋਰ ਰੁਝਾਨ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ-ਚਾਂਦੀ ਵਿਚ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਕੀਮਤ 312 ਰੁਪਏ ਘੱਟ ਕੇ 46,907 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਸੋਨੇ ਦੀ ਪਿਛਲੇ ਕਾਰੋਬਾਰੀ ਦਿਨ ਕੀਮਤ 47,219 ਰੁਪਏ ਪ੍ਰਤੀ 10 ਗ੍ਰਾਮ ਸੀ।

ਉੱਥੇ ਹੀ, ਚਾਂਦੀ ਵੀ 1,037 ਰੁਪਏ ਡਿੱਗ ਕੇ 66,128 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਦੀ ਪਿਛਲੇ ਕਾਰੋਬਾਰੀ ਦਿਨ ਕੀਮਤ 67,165 ਰੁਪਏ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,810 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਲਗਭਗ 25.37 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼  ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਅਨੁਸਾਰ, "ਵੀਰਵਾਰ ਨੂੰ ਕਮੋਡਿਟੀ ਬਾਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਅਤੇ ਹਾਜ਼ਰ ਕੀਮਤ 1,810 ਡਾਲਰ ਪ੍ਰਤੀ ਔਂਸ ਰਹੀ।"


Sanjeev

Content Editor

Related News