CESC ਦੀ ਬ੍ਰਾਂਚ ਨੇ 686.85 ਮੈਗਾਵਾਟ ਪੌਣ ਊਰਜਾ ਪ੍ਰਾਜੈਕਟ ਲਈ ਕੀਤਾ ਸਮਝੌਤਾ
Friday, Sep 20, 2024 - 05:28 PM (IST)
ਨਵੀਂ ਦਿੱਲੀ (ਭਾਸ਼ਾ) - ਸੀ. ਈ. ਐੱਸ. ਸੀ. ਦੀ ਬ੍ਰਾਂਚ ਪੂਰਵਾ ਗਰੀਨ ਪਾਵਰ ਪ੍ਰਾਈਵੇਟ ਲਿਮਟਿਡ ਨੇ 686.85 ਮੈਗਾਵਾਟ ਤੱਕ ਦਾ ਪੌਣ ਊਰਜਾ ਪ੍ਰਾਜੈਕਟ ਸਥਾਪਤ ਕਰਨ ਲਈ ਇਕੋਰੇਨ ਐਨਰਜੀ ਇੰਡੀਆ ਦੇ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਸੀ. ਈ. ਐੱਸ. ਸੀ. ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਇਕੋਰੇਨ ਐਨਰਜੀ ਇੰਡੀਆ ਨਾ ਤਾਂ ਸਬੰਧਤ ਪੱਖ ਹੈ ਅਤੇ ਨਾ ਹੀ ਇਸ ਦੇ ਪ੍ਰਮੋਟਰ ਜਾਂ ਪ੍ਰਮੋਟਰ ਸਮੂਹ ਦਾ ਹਿੱਸਾ ਹੈ।
ਕੰਪਨੀ ਸੂਚਨਾ ਅਨੁਸਾਰ ਉਸ ਦੀ ਸਹਿਯੋਗੀ ਕੰਪਨੀ ਪੂਰਵਾ ਗਰੀਨ ਪਾਵਰ ਪ੍ਰਾਈਵੇਟ ਲਿਮਟਿਡ ਨੇ 686.85 ਮੈਗਾਵਾਟ ਤੱਕ ਦਾ ਪੌਣ ਊਰਜਾ ਪ੍ਰਾਜੈਕਟ ਸਥਾਪਤ ਕਰਨ ਲਈ ਇਕੋਰੇਨ ਐਨਰਜੀ ਇੰਡੀਆ ਦੇ ਨਾਲ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਕੰਪਨੀ ਨੇ ਕਿਹਾ ਕਿ ਪ੍ਰਾਜੈਕਟ ਤਿੰਨ ਸਾਲਾਂ ਦੇ ਅੰਦਰ ਪੂਰਾ ਹੋ ਜਾਵੇਗਾ। ਹਾਲਾਂਕਿ ਇਸ ਲਈ ਵੱਖ-ਵੱਖ ਅਥਾਰਟੀਆਂ ਨਾਲ ਸਬੰਧਤ ਲਾਇਸੈਂਸ/ਪਰਮਿਟ/ਪ੍ਰਵਾਨਗੀ ਮਿਲਣਾ ਜ਼ਰੂਰੀ ਹੈ।