ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੁਲਸ ਚੌਕਸ, ਤੜਕਸਾਰ ਹੀ ਫਲੈਟਾਂ ''ਚ ਕੀਤੀ ਛਾਪੇਮਾਰੀ

Saturday, Sep 03, 2022 - 05:54 PM (IST)

ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਪੁਲਸ ਚੌਕਸ, ਤੜਕਸਾਰ ਹੀ ਫਲੈਟਾਂ ''ਚ ਕੀਤੀ ਛਾਪੇਮਾਰੀ

ਜ਼ੀਰਕਪੁਰ (ਮੇਸ਼ੀ) : ਖੇਤਰ 'ਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਕਲੋਨੀਆਂ ਅਤੇ ਸੁਸਾਇਟੀਆਂ ਦੇ ਫਲੈਟਾਂ 'ਚ ਛਾਪਾਮਾਰੀ ਤਹਿਤ ਚੈਕਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਤੜਕਸਾਰ ਹੀ ਜ਼ੀਰਕਪੁਰ ਦੇ ਥਾਣਾ ਢਕੋਲੀ ਵੱਲੋਂ ਡੀਪੀਐੱਸ ਮਾਰਗ ਕਿਸ਼ਨਪੁਰਾ ਵਿਖੇ ਕਈ ਕਾਲੋਨੀਆਂ ਅਤੇ ਸੁਸਾਇਟੀਆਂ 'ਚ ਰਹਿੰਦੇ ਵਸਨੀਕਾਂ ਦੀ ਸ਼ਨਾਖ਼ਤ ਸਮੇਤ ਢੁੱਕਵੀਂ ਪੜਤਾਲ ਕੀਤੀ ਗਈ। ਇਸ ਸੰਬੰਧੀ ਥਾਣਾ ਢਕੋਲੀ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ ਐੱਸ ਪੀ ਮੋਹਾਲੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਮਨ ਕਾਨੂੰਨ ਨੂੰ ਬਹਾਲ ਰੱਖਣ ਲਈ ਵੱਖ-ਵੱਖ ਕਾਲੋਨੀਆਂ ਅਤੇ ਸੁਸਾਇਟੀਆਂ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਦੀ ਜਾਂਚ ਪੜਤਾਲ ਕੀਤੀ ਗਈ।

ਇਹ ਵੀ ਪੜ੍ਹੋ : ਯਾਤਰੀ ਹਾਲੋ-ਬੇਹਾਲ : 500 ਬੱਸਾਂ ਡਿਪੂਆਂ ’ਚ ਧੂੜ ਫੱਕ ਰਹੀਆਂ, ਸਿਸਟਮ ਨੂੰ ਮੂੰਹ ਚਿੜਾ ਰਹੇ ‘ਖਾਲੀ ਕਾਊਂਟਰ’

ਇਸ ਵਿੱਚ ਰਹਿਮਤ, ਫੀਓ ਹੋਮ ਕ੍ਰਿਸਟਲ ਅਤੇ ਗਰੀਨ ਵੈਲੀ ਆਦਿ ਕਈ ਸੁਸਾਇਟੀਆਂ ਦੇ ਫਲੈਟਾਂ ਨੂੰ  ਚੈੱਕ ਕੀਤਾ ਗਿਆ। ਇਸ ਦੌਰਾਨ ਪੁਲਸ ਟੀਮ ਨੂੰ ਚੈਕਿੰਗ ਸਮੇਂ ਬੇਸ਼ੱਕ ਕੋਈ ਗੈਰਕਾਨੂੰਨੀ ਜਾਂ ਇਤਰਾਜ਼ ਯੋਗ ਸਮੱਗਰੀ ਬਰਾਮਦ ਨਹੀਂ ਹੋਈ ਪਰ ਲੋਕਾਂ ਦੇ ਵੇਰਵੇ ਅਤੇ ਉਨ੍ਹਾਂ ਦੀ ਸਮੂਹ ਸ਼ਨਾਖ਼ਤ ਦੀ ਜਾਣਕਾਰੀ ਸਬੰਧੀ ਰਜਿਸਟਰ ਦਰਜ ਕੀਤੀ ਗਈ। ਇਸ ਦੌਰਾਨ ਕੁਝ ਦਿਨਾਂ ਤੋਂ ਹੀ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਆਪਣੀ ਸ਼ਨਾਖ਼ਤ ਥਾਣੇ ਦਰਜ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ : SSP ਪਠਾਨਕੋਟ ਨੇ ਸਰਹੱਦੀ ਲੋਕਾਂ ਤੇ ਪੁਲਸ ਵਿਚਰਾਰ ਤਾਲਮੇਲ ਵਧਾਉਣ ਲਈ ਕੀਤੀ ਬੈਠਕ

ਇੰਸਪੈਕਟਰ ਨੇ ਅੱਗੇ ਦੱਸਿਆ ਕਿ ਇਹ ਅਚਾਨਕ ਚੈਕਿੰਗ ਲਗਾਤਾਰ ਜਾਰੀ ਰਹੇਗੀ ਜੋ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਸਮਾਜ ਵਿਰੋਧੀ ਅਨਸਰ ਜਾਂ ਕੋਈ ਗ਼ੈਰ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਉਸ ਦੀ ਸੂਚਨਾ ਪੁਲਸ ਥਾਣਾ ਵਿਖੇ ਦਿੱਤੀ ਜਾਵੇ। 


author

Anuradha

Content Editor

Related News