ਪਿੰਡ ’ਚ ਕਲੀਨਿਕ ਖੋਲ੍ਹ ਕੇ ਵੇਚਦਾ ਸੀ ਨਸ਼ੇ ਦੀਆਂ ਗੋਲੀਆਂ, ਕਾਬੂ
Tuesday, Jul 05, 2022 - 01:50 PM (IST)

ਮਾਛੀਵਾੜਾ ਸਾਹਿਬ(ਟੱਕਰ) : ਮਾਛੀਵਾੜਾ ਪੁਲਸ ਨੇ 290 ਨਸ਼ੀਲੀਆਂ ਗੋਲੀਆਂ ਸਮੇਤ ਗਗਨਦੀਪ ਸਿੰਘ ਵਾਸੀ ਸੈਸੋਂਵਾਲ ਕਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਪ੍ਰਤਾਪ ਸਿੰਘ ਵਲੋਂ ਮਾਛੀਵਾੜਾ-ਕੁਹਾੜਾ ਰੋਡ ’ਤੇ ਪਿੰਡ ਭੱਟੀਆਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਦੇ ਹੱਥ ਵਿਚ ਪਲਾਸਟਿਕ ਦਾ ਲਿਫ਼ਾਫਾ ਫੜਿਆ ਹੋਇਆ ਸੀ।
ਇਹ ਵੀ ਪੜ੍ਹੋ- ਸੰਗਰੂਰ ’ਚ ਵਾਪਰੀ ਦੁਖਦ ਘਟਨਾ, ਪੁੱਤ ਨੂੰ ਕਰੰਟ ਲੱਗਦਾ ਦੇਖ ਬਚਾਉਣ ਗਿਆ ਐੱਸ. ਐੱਚ. ਓ. ਪਿਤਾ, ਦੋਵਾਂ ਦੀ ਮੌਤ
ਪੁਲਸ ਨੂੰ ਦੇਖ ਕੇ ਇਹ ਵਿਅਕਤੀ ਸ਼ੱਕੀ ਹਾਲਤ ਵਿਚ ਵਾਪਸ ਮੁੜਨ ਲੱਗਾ ਜਿਸ ’ਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਇਸ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਸਿੰਘ ਵਾਸੀ ਸੈਸੋਂਵਾਲ ਦੱਸਿਆ ਅਤੇ ਉਸ ਦੇ ਹੱਥ ’ਚ ਫੜੇ ਲਿਫ਼ਾਫੇ ’ਚੋਂ 290 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ’ਤੇ ਪੁਲਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਨੇੜਲੇ ਪਿੰਡ ਵਿਚ ਹੀ ਇਕ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਦਾ ਸੀ ਜਿਸ ਨੇ ਸੀ.ਏ.ਐੱਮ.ਐੱਸ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਕਲੀਨਿਕ ਦੀ ਆੜ੍ਹ ਹੇਠ ਕਿਹੜੇ-ਕਿਹੜੇ ਨਸ਼ੇੜੀਆਂ ਨੂੰ ਗੋਲੀਆਂ ਵੇਚਦਾ ਰਿਹਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।