ਪੰਜਾਬ 'ਚ ਔਰਤਾਂ ਵਿਰੁੱਧ ਅਪਰਾਧਾਂ 'ਚ ਸਜ਼ਾ ਦਾ ਦਰ ਘੱਟ ਤੇ ਪੈਂਡਿੰਗ ਕੇਸ ਵੱਧ, ਜਾਣੋ ਹੈਰਾਨੀਜਨਕ ਅੰਕੜੇ
Wednesday, Aug 31, 2022 - 03:11 PM (IST)
ਚੰਡੀਗੜ੍ਹ : ਪੰਜਾਬ 'ਚ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਦਾ ਦਰ 'ਚ ਵਾਧਾ ਹੋਣ ਦੇ ਬਾਵਜੂਦ ਦੋਸ਼ੀ ਨੂੰ ਸਜ਼ਾ ਦੇਣ ਦਾ ਦਰ ਘੱਟ ਹੈ ਅਤੇ ਲੰਬਿਤ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵਲੋਂ ਜਾਰੀ ਕੀਤੀ 2021 ਦੀ ' ਕ੍ਰਾਈਮ ਇਨ ਇੰਡੀਆ ' ਦੀ ਰਿਪੋਰਟ ਮੁਤਾਬਕ ਸੂਬੇ ਦੀਆਂ ਔਰਤਾਂ ਨਾਲ ਸੰਬੰਧਿਤ ਅਪਰਾਧਾਂ ਲਈ ਸਜ਼ਾ ਦਾ ਦਰ ਕਰੀਬ 20.8 ਫ਼ੀਸਦੀ ਹੈ ਜਦਕਿ ਰਾਸ਼ਟਰੀ ਔਸਤ 26.5 ਫ਼ੀਸਦੀ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਰਾਜਪਾਲ ਨਾਲ ਅਕਾਲੀ ਦਲ ਦੇ ਵਫ਼ਦ ਨੇ ਕੀਤੀ ਮੁਲਾਕਾਤ, ਸਾਹਮਣੇ ਰੱਖੀ ਇਹ ਮੰਗ
ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਲੰਬਿਤ ਮਾਮਲੇ ਕਰੀਬ 90.1 ਫ਼ੀਸਦੀ ਸਨ। ਦੱਸ ਦੇਈਏ ਕਿ ਅਦਾਲਤ 'ਚ ਕੁੱਲ 15,148 ਕੇਸ ਸੁਣਵਾਈ ਲਈ ਦਰਜ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ 1,116 ਕੇਸਾਂ ਦੇ ਨਤੀਜੇ ਆਉਣ 'ਤੇ ਦੋਸ਼ੀ ਬਰੀ ਹੋ ਚੁੱਕੇ ਸਨ, ਜਦੋਂਕਿ 1,473 ਕੇਸਾਂ ਦੀ ਸੁਣਵਾਈ ਮੁਕੰਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,505 ਕੇਸਾਂ ਦਾ ਅਦਾਲਤਾਂ ਵੱਲੋਂ ਨਿਪਟਾਰਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 307 ਕੇਸਾਂ 'ਚ ਸਜ਼ਾ ਸੁਣਾਈ ਗਈ ਹੈ, ਜਦੋਂਕਿ 50 ਕੇਸ ਡਿਸਚਾਰਜ ਕੀਤੇ ਗਏ ਹਨ, 32 ਕੇਸਾਂ ਦੀ ਸੁਣਵਾਈ ਕੀਤੇ ਬਿਨ੍ਹਾਂ ਉਨ੍ਹਾਂ ਦਾ ਨਿਪਟਾਰਾ ਕੀਤਾ ਗਿਆ, 24 ਕੇਸ ਰੱਦ ਕੀਤੇ ਗਏ ਅਤੇ 15 ਕੇਸਾਂ ਵਿੱਚ ਸਟੇਅ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸਾਲ 2021 'ਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ 17 ਫ਼ੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ ਜਦੋਂਕਿ 2020 ਵਿੱਚ 4,838 ਦੇ ਮੁਕਾਬਲੇ 5,662 ਕੇਸ ਦਰਜ ਕੀਤੇ ਗਏ ਹਨ। ਅੰਕੜਿਆਂ ਮੁਤਾਬਕ ਪੁਲਸ ਵੱਲੋਂ 2020 ਦੇ ਕਰੀਬ ਸਾਢੇ 11 ਹਜ਼ਾਰ ਕੇਸਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਪਿਛਲੇ ਸਾਲ ਦੇ ਕਰੀਬ 5800 ਕੇਸ ਪੈਂਡਿੰਗ ਹਨ। ਪੁਲਸ ਨੇ ਸਾਲ ਦੇ ਅੰਤ ਤੱਕ 5 ਹਜ਼ਾਰ ਦੇ ਕਰੀਬ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ 6,400 ਕੇਸ ਪੈਂਡਿੰਗ ਸਨ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ ’ਚ ਹੋਈ ਭੈਣ ਦੀ ਮੌਤ, ਭੁੱਬਾਂ ਮਾਰ ਰੋਂਦੇ ਭਰਾ ਨੇ ਕਿਹਾ ‘ਮੇਰੀ ਭੈਣ ਨੂੰ ਸਹੁਰਿਆਂ ਨੇ ਮਾਰਿਆ’
ਦੱਸ ਦੇਈਏ ਕਿ ਸਾਲ 2021 ਦੇ ਕੇਸਾਂ 'ਚ 1,714 ਪਤੀ ਜਾਂ ਰਿਸ਼ਤੇਦਾਰਾਂ ਵੱਲੋਂ ਕੀਤੇ ਗਏ ਜ਼ੁਲਮ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਪੰਜਾਬ 'ਚ ਔਰਤਾਂ ਨੂੰ ਅਗਵਾ ਕਰਨ ਅਤੇ ਮਜਬੂਰ ਕਰਨ ਦੇ 1576 ਕੇਸ ਦਰਜ ਕੀਤੇ ਗਏ ਸਨ, ਜ਼ਬਰ-ਜਿਨਾਹ ਦੇ 508 ਅਤੇ ਔਰਤ ਦੀ ਨਿਮਰਤਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤੇ ਹਮਲੇ ਦੇ 688 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 75.3 ਫ਼ੀਸਜੀ ਕੇਸਾਂ ਵਿੱਚ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ। ਨਾਲ ਹੀ 790 ਕੇਸਾਂ ਨੂੰ ਖ਼ਤਮ ਕਰ ਦਿੱਤਾ ਗਿਆ ਕਿਉਂਕਿ ਅੰਤਿਮ ਰਿਪੋਰਟ ਝੂਠੀ ਆਈ ਸੀ ਜਦੋਂਕਿ 249 ਕੇਸਾਂ ਦੇ ਤੱਥਾਂ ਨੂੰ ਗ਼ਲਤ ਕਰਾਰ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।