ਪੰਜਾਬ 'ਚ ‘ਕਲੀਨ ਰਾਜਨੀਤੀ’ ਦਾ ਨਕਾਬ ਉਤਰ ਚੁੱਕਿਆ : ਤਰੁਣ ਚੁੱਘ

Friday, May 08, 2026 - 07:58 PM (IST)

ਪੰਜਾਬ 'ਚ ‘ਕਲੀਨ ਰਾਜਨੀਤੀ’ ਦਾ ਨਕਾਬ ਉਤਰ ਚੁੱਕਿਆ : ਤਰੁਣ ਚੁੱਘ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਪੰਜਾਬ ਵਿੱਚ ਈਡੀ ਦੀ ਕਾਰਵਾਈ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਕਰੀਬੀਆਂ ‘ਤੇ ਪਏ ਛਾਪਿਆਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ। ਚੁੱਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ 'ਕਲੀਨ ਰਾਜਨੀਤੀ' ਦਾ ਡਰਾਮਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਅਸਲ ਹਕੀਕਤ ਹੁਣ ਪਰਤ ਦਰ ਪਰਤ ਸਾਹਮਣੇ ਆ ਰਹੀ ਹੈ। ਜਿਹੜੇ ਲੋਕ ਕੱਲ੍ਹ ਤੱਕ ਇਮਾਨਦਾਰੀ ਦੇ ਸਰਟੀਫਿਕੇਟ ਵੰਡਦੇ ਸਨ, ਅੱਜ ਉਹਨਾਂ ਦੇ ਕਰੀਬੀਆਂ ਦੇ ਨਾਂ ਜ਼ਮੀਨੀ ਘੋਟਾਲਿਆਂ, ਫਰਜ਼ੀ ਦਸਤਾਵੇਜ਼ਾਂ, ਸੀਐਲਯੂ ਮਨਜ਼ੂਰੀਆਂ ਅਤੇ ਨੋਟਾਂ ਦੇ ਬੰਡਲਾਂ ਨਾਲ ਜੁੜ ਰਹੇ ਹਨ।

ਤਰੁਣ ਚੁੱਘ ਨੇ ਕਿਹਾ ਕਿ ਇਹ ਮਾਮਲਾ ਕਿਸੇ ਇਕ ਬਿਲਡਰ ਤੱਕ ਸੀਮਿਤ ਨਹੀਂ ਹੈ, ਸਗੋਂ ਪੰਜਾਬ ਵਿੱਚ ਰਾਜਨੀਤਿਕ ਸਰਪ੍ਰਸਤੀ ਹੇਠ ਚੱਲ ਰਹੇ ਵੱਡੇ ਜ਼ਮੀਨੀ ਲੁੱਟ ਮਾਡਲ ਦਾ ਹਿੱਸਾ ਹੈ। ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਰਾਜਨੀਤਿਕ ਬਿਆਨਬਾਜ਼ੀ ਛੱਡ ਕੇ ਪੰਜਾਬ ਨੂੰ ਬਚਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਹਾਲੀਆ ਬੰਬ ਧਮਾਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਸ਼ੀਆਂ ਅਤੇ ਉਹਨਾਂ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਫੜਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਚੁੱਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਜਵਾਬ ਮੰਗ ਰਹੀ ਹੈ ਅਤੇ ਉਹ ਮੁੱਖ ਮੰਤਰੀ ਨੂੰ ਸਪਸ਼ਟ ਕਹਿਣਾ ਚਾਹੁੰਦੇ ਹਨ — “ਜਾਂ ਤਾਂ ਸਬੂਤ ਦਿਓ ਜਾਂ ਅਸਤੀਫਾ ਦਿਓ।”

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News