CGC ਲਾਂਡਰਾਂ ਨੇ ਨੀਤੀ ਆਯੋਗ ਤਹਿਤ ਖੇਤਰੀ AIM ਸੁਮਵਾਦ (ਉੱਤਰੀ ਐਡੀਸ਼ਨ) ਦੀ ਕੀਤੀ ਮੇਜ਼ਬਾਨੀ
Wednesday, May 06, 2026 - 05:56 PM (IST)
ਮੋਹਾਲੀ: ਸੀ.ਜੀ.ਸੀ. ਲਾਂਡਰਾਂ ਨੇ ਨੀਤੀ ਆਯੋਗ ਦੇ ਤਹਿਤ ਅਟਲ ਇਨੋਵੇਸ਼ਨ ਮਿਸ਼ਨ (ਏ.ਆਈ.ਐੱਮ.) ਵੱਲੋਂ ਆਯੋਜਿਤ ਖੇਤਰੀ ਏਆਈਐਮ ਸੁਮਵਾਦ (ਉੱਤਰੀ ਐਡੀਸ਼ਨ) ਦੀ ਮੇਜ਼ਬਾਨੀ ਕੀਤੀ। ਇਸ ਵੱਕਾਰੀ ਸੰਮੇਲਨ ਦਾ ਉਦੇਸ਼ ਗ੍ਰਾਸਰੂਟ ਅਤੇ ਸਕੇਲੇਬਲ ਉੱਦਮਤਾ ਦਾ ਸਮਰਥਨ ਕਰਨਾ, ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਦੇ ਨਵੀਨਤਾ ਵਾਤਾਵਰਣ ਪ੍ਰਣਾਲੀ ਵਿੱਚ ਖੇਤਰ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਸੀ। ਇਸ ਪ੍ਰੋਗਰਾਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਉਤਰਾਖੰਡ ਅਤੇ ਦਿੱਲੀ ਸਮੇਤ ਉੱਤਰੀ ਖੇਤਰ ਦੇ ਮੁੱਖ ਹਿੱਸੇਦਾਰ ਇਕੱਠੇ ਹੋਏ।
ਇਸ ਸੰਮੇਲਨ ਦੀ ਸਭ ਤੋਂ ਵੱਡੀ ਖਾਸੀਅਤ ਪੰਜਾਬ ਅਤੇ ਜੰਮੂ ਤੇ ਕਸ਼ਮੀਰ ਇਨਕਿਊਬੇਸ਼ਨ ਕੰਸੋਰਟੀਅਮ ਪੀਆਈ ਆਰਏਐਚਆਈ ਦੀ ਸ਼ੁਰੂਆਤ ਰਹੀ। ਇਸ ਸੰਯੁਕਤ ਚੈਪਟਰ ਲਾਂਚ ਪਹਿਲਕਦਮੀ ਦਾ ਉਦਘਾਟਨ ਸਤਨਾਮ ਸਿੰਘ ਸੰਧੂ, ਸੰਸਦ ਮੈਂਬਰ, ਰਾਜ ਸਭਾ ਅਤੇ ਮਾਨਯੋਗ ਚੇਅਰਮੈਨ, ਸੀਜੀਸੀ ਲਾਂਡਰਾਂ ਵੱਲੋਂ, ਪ੍ਰਤੀਕ ਦੇਸ਼ਮੁਖ, ਪ੍ਰੋਗਰਾਮ ਲੀਡ, ਏਆਈਐਮ, ਨੀਤੀ ਆਯੋਗ; ਦੀਪਿਕਾ ਰਾਣਾ ਖੱਤਰੀ (ਐਚਏਐਸ), ਜੇਡੀ ਇੰਡਸਟਰੀਜ਼, ਹਿਮਾਚਲ ਪ੍ਰਦੇਸ਼ ਸਰਕਾਰ; ਦੀਪਿੰਦਰ ਢਿੱਲੋਂ, ਸੰਯੁਕਤ ਡਾਇਰੈਕਟਰ, ਸਟਾਰਟਅੱਪ ਪੰਜਾਬ; ਪ੍ਰਸਾਦ ਮੈਨਨ, ਸੀਈਓ, ਸੈਂਟਰ ਫਾਰ ਇਨਕਿਊਬੇਸ਼ਨ ਐਂਡ ਬਿਜ਼ਨਸ ਐਕਸਲਰੇਸ਼ਨ (ਸੀਆਈਬੀਏ); ਡਾ.ਆਸ਼ੀਸ਼ ਚੌਧਰੀ, ਐਮਡੀ, ਆਕਾਸ਼ ਹਸਪਤਾਲ ਆਦਿ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਸੀਜੀਸੀ ਲਾਂਡਰਾਂ ਦੇ ਵਾਈਸ ਚੇਅਰਮੈਨ, ਪਰਮਪਾਲ ਸਿੰਘ ਢਿੱਲੋਂ; ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ; ਪ੍ਰੋ.(ਡਾ.) ਨੇਹਾ ਸ਼ਰਮਾ, ਡੀਨ ਰਿਸਰਚ ਅਤੇ ਡਾ.ਅਮਰੇਸ਼ ਕੁਮਾਰ, ਸੀਈਓ, ਏ.ਸੀ.ਆਈ.ਸੀ. ਰਾਈਜ਼ ਐਸੋਸੀਏਸ਼ਨ, ਮੌਜੂਦ ਸਨ।
ਸਮਾਗਮ ਦੌਰਾਨ ਇਕੱਠ ਨੂੰ ਸੰਬੋਧਿਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਏਆਈਐਮ, ਨੀਤੀ ਆਯੋਗ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗਾਤਮਕ ਮੰਚ ਜੋ ਖੇਤਰੀ ਤਾਕਤਾਂ ਨੂੰ ਇਕੱਠਾ ਕਰਦੇ ਹਨ, ਖੇਤਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਉਨ੍ਹਾਂ ਨੇ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਲਪਨਾ ਕੀਤੇ ਗਏ ਵਿਕਸਿਤ ਭਾਰਤ ਦੇ ਟੀਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨੂੰ ਸਾਕਾਰ ਕਰਨ ਲਈ ਨਵੀਨਤਾ ਅਤੇ ਉਦਮਤਾ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਦੋਵੇਂ ਖੇਤਰ ਉੱਦਮੀ ਊਰਜਾ ਅਤੇ ਅਕਾਦਮਿਕ ਡੂੰਘਾਈ ਨਾਲ ਭਰਪੂਰ ਹਨ ਅਤੇ ਇਹ ਸਾਂਝਾ ਅਧਿਆਇ ਦੋਵਾਂ ਰਾਜਾਂ ਵਿਚ ਸਟਾਰਟਅੱਪਸ, ਨੌਜਵਾਨਾਂ ਅਤੇ ਉਦਯੋਗ ਲਈ ਨਵੇਂ ਮੌਕੇ ਖੋਲ੍ਹੇਗਾ।
ਇਹ ਸੰਯੁਕਤ ਚੈਪਟਰ ਪੰਜਾਬ ਅਤੇ ਜੰਮੂ ਕਸ਼ਮੀਰ ਵਿਚਕਾਰ ਉੱਤਰੀ ਇਨਕਿਊਬੇਸ਼ਨ ਨੈੱਟਵਰਕ ਸਥਾਪਿਤ ਕਰਨ ਦਾ ਉਦੇਸ਼ ਰੱਖਦਾ ਹੈ। ਇਹ ਅਕਾਦਮਿਕ, ਉਦਯੋਗ, ਸਰਕਾਰ ਅਤੇ ਸਟਾਰਟਅੱਪਸ ਵਿਚਕਾਰ ਇਕ ਪੁਲ ਵਜੋਂ ਵੀ ਕੰਮ ਕਰੇਗਾ ਜਿਸ ਨਾਲ ਸਹਿਯੋਗਾਤਮਕ ਅਤੇ ਮਿਸ਼ਨ ਕੇਂਦ੍ਰਿਤ ਨਵੀਨਤਾ ਪਲੇਟਫਾਰਮਾਂ ਨੂੰ ਉਤਸ਼ਾਹ ਮਿਲੇਗਾ ਅਤੇ ਇਨੋਵੇਸ਼ਨ ਇਕੋਸਿਸਟਮ ਹੋਰ ਮਜ਼ਬੂਤ ਬਣੇਗਾ। ਇਹ ਪਹਿਲ ਸਥਾਨਕ ਪੱਧਰ ’ਤੇ ਕਾਰਵਾਈ, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਸਾਂਝੀ ਗਤੀਸ਼ੀਲਤਾ ਰਾਹੀਂ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ਏਆਈਐਮ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉਦਮਤਾ ਵਿੱਚ ਬਦਲਾਅਕਾਰੀ ਤਰੱਕੀ ਨੂੰ ਪ੍ਰੇਰਿਤ ਕਰੇਗੀ।
ਇਸ ਸਾਂਝੇ ਚੈਪਟਰ ਦੀ ਸ਼ੁਰੂਆਤ ਨੂੰ ਡਾ.ਸ਼ਾਹਿਦ ਜਿਬਰਾਨ, ਸੀਈਓ, ਏਆਈਸੀ ਆਈਆਈਐਮ ਬਾਇਓ ਇਨੋਵੇਸ਼ਨ, ਸ਼੍ਰੀ ਨਮਨ ਸਿੰਘਲ, ਸੀਈਓ, ਏਆਈਸੀ ਆਈਐਸਬੀ, ਸ਼੍ਰੀ ਆਦਰਸ਼ ਅਗਰਵਾਲ, ਸੀਈਓ, ਏਆਈਸੀ ਚਿਤਕਾਰਾ ਅਤੇ ਪ੍ਰੋ. (ਡਾ.) ਅਮਰੇਸ਼ ਕੁਮਾਰ, ਸੀਈਓ, ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਵੱਲੋਂ ਵੀ ਸਮਰਥਨ ਮਿਲਿਆ। ਇਸ ਪਹਿਲਕਦਮੀ ਨੂੰ ਹੋਰ ਮਜ਼ਬੂਤੀ ਪ੍ਰੋ.ਰਜਤ ਐਸ ਸੰਧੀਰ, ਪੰਜਾਬ ਯੂਨੀਵਰਸਿਟੀ ਅਤੇ ਪੀਆਈ ਆਰਏਐਚਆਈ ਦੇ ਕੀਮਤੀ ਸੁਝਾਵਾਂ ਨਾਲ ਮਿਲੀ।
ਇਸ ਸਮਾਗਮ ਦੀ ਸਮਾਪਤੀ, ਸਟਾਰਟਅੱਪ ਈਕੋਸਿਸਟਮ, ਇੰਡਸਟਰੀ ਸੀਐਸਆਰ ਸਹਿਯੋਗ ਅਤੇ ਇਨਕਿਊਬੇਟਰ ਸਹਾਇਤਾ ਨੂੰ ਸਟਾਰਟਅੱਪ ਲਕਸ਼ਾਂ ਨਾਲ ਜੋੜਨ ਨਾਲ ਸੰਬੰਧਿਤ ਰਣਨੀਤਕ ਸੰਵਾਦਾਂ ਨਾਲ ਹੋਈ ਜੋ ਉੱਤਰੀ ਭਾਰਤ ਵਿੱਚ ਨਵੀਨਤਾ ਲਈ ਸਮੂਹਿਕ ਕਾਰਵਾਈ ਵੱਲ ਇੱਕ ਮਹੱਤਵਪੂਰਨ ਮੰਚ ਸਾਬਿਤ ਹੋਇਆ। ਏਆਈਐਮ ਸਮਵਾਦ ਨੇ ਗਿਆਨ ਸਾਂਝਾ ਕਰਨ, ਸਹਿਯੋਗ ਮਜ਼ਬੂਤ ਕਰਨ ਅਤੇ ਵਿਚਾਰਸ਼ੀਲ ਪੈਨਲ ਚਰਚਾਵਾਂ ਰਾਹੀਂ ਰਾਜ ਪੱਧਰੀ ਸਟਾਰਟਅੱਪ ਈਕੋਸਿਸਟਮ ਨੂੰ ਵਧਾਉਣ ਅਤੇ ਸੰਸਥਾਵਾਂ ਤੇ ਇਨਕਿਊਬੇਟਰਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਯ ਨਾਲ ਸਥਾਨਕ ਪੱਧਰ ’ਤੇ ਕਾਰਵਾਈ ਅਤੇ ਰਣਨੀਤਿਕ ਭਾਗੀਦਾਰੀਆਂ ਰਾਹੀਂ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਮਜ਼ਬੂਤੀ ਮਿਲੀ।
ਇਸ ਪ੍ਰਸਿੱਧ ਸਮਾਗਮ ਦੀ ਮੇਜ਼ਬਾਨੀ ਨੇ ਸੰਸਥਾਨ ਦੀ ਗ੍ਰਾਸਰੂਟ ਪੱਧਰ ’ਤੇ ਨਵੀਨਤਾ ਅਤੇ ਉਦਮਦਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਇਹ ਯਤਨ ਇਸ ਦੇ ਇਨਕਿਊਬੇਟਰ ਏ.ਸੀ.ਆਈ.ਸੀ. ਰਾਈਸ ਐਸੋਸੀਏਸ਼ਨ, ਸੀ.ਜੀ.ਸੀ. ਲਾਂਡਰਾਂ ਜੋ ਕਿ ਨੀਤੀ ਆਯੋਗ ਦੇ ਸਹਿਯੋਗ ਨਾਲ ਚੱਲਦਾ ਹੈ, ਰਾਹੀਂ ਕੀਤੇ ਜਾ ਰਹੇ ਹਨ। ਇਸ ਇਨਕਿਊਬੇਟਰ ਨੇ ਹੁਣ ਤੱਕ 135 ਤੋਂ ਵੱਧ ਸਟਾਰਟਅੱਪਾਂ ਨੂੰ ਪ੍ਰਫੁੱਲਤ ਕੀਤਾ ਹੈ ਜੋ ਚਾਹਵਾਨ ਨਵੀਨਤਾਕਾਰਾਂ ਅਤੇ ਉੱਦਮੀਆਂ ਨੂੰ ਆਪਣੇ ਉੱਦਮ, ਸਟਾਰਟਅੱਪ ਸਥਾਪਤ ਕਰਨ, ਬਣਾਉਣ ਅਤੇ ਸਕੇਲ ਕਰਨ ਲਈ ਸਲਾਹ, ਫੰਡਿੰਗ, ਨੈੱਟਵਰਕਿੰਗ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ।
