ਚੋਰੀ ਕੀਤੀ ਗਈ ਕਾਰ ਸਮੇਤ 1 ਗ੍ਰਿਫ਼ਤਾਰ
Thursday, Mar 06, 2025 - 03:58 PM (IST)

ਖਰੜ (ਸ਼ਸ਼ੀ ਪਾਲ ਜੈਨ) : ਸੀ. ਆਈ. ਏ. ਸਟਾਫ ਖਰੜ ਨੇ ਪਰਮਿੰਦਰ ਪਾਲ ਸਿੰਘ ਨਾਂ ਦੇ 1 ਵਿਅਕਤੀ ਦੀ ਚੋਰੀ ਕੀਤੀ ਹੋਈ ਕਾਰ ਸਮੇਤ 1 ਮੁਲਜ਼ਮ ਗੇਵਰ ਚੰਦ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ ਖਰੜ ਦੇ ਇੰਚਾਰਜ ਨੇ ਦੱਸਿਆ ਕਿ 12 ਫਰਵਰੀ ਨੂੰ ਪਰਵਿੰਦਰ ਪਾਲ ਸਿੰਘ ਦੀ ਕਾਰ ਸਨੀ ਇਨਕਲੇਵ ਵਿਚੋਂ ਚੋਰੀ ਕਰ ਲਈ ਗਈ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਇਸ ਦੀ ਤਲਾਸ਼ ਕੀਤੀ ਅਤੇ ਦੋਸ਼ੀ ਗੇਵਰ ਚੰਦ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਵਲੋਂ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਵਿਰੁੱਧ ਪਾਸਕੋ ਐਕਟ ਅਧੀਨ ਕੇਸ ਦਰਜ ਹੋ ਚੁੱਕਿਆ ਹੈ।