ਟੋਰਾਂਟੋ ਸ਼ਹਿਰ 'ਚ ਕੱਲ ਤੋਂ ਮਾਸਕ ਲਾਜ਼ਮੀ, ਜਾਣੋ ਕਿੱਥੇ-ਕਿੱਥੇ ਪਏਗੀ ਲੋੜ

07/06/2020 7:37:18 PM

ਟੋਰਾਂਟੋ—  ਟੋਰਾਂਟੋ 'ਚ ਹੁਣ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ. ਆਈਲੀਨ ਡੀ ਵਿਲਾ ਨੇ ਹਾਲ ਹੀ 'ਚ ਸਿਟੀ ਹਾਲ ਵਿਖੇ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਸੀ। ਉਨ੍ਹਾ ਕਿਹਾ ਸੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਸ਼ਹਿਰ ਦੇ ਵੱਧ ਤੋਂ ਵੱਧ ਲੋਕ ਕੱਪੜੇ ਦੇ ਮਾਸਕ ਨਾਲ ਮੂੰਹ ਢਕਣ ਜਾਂ ਚਿਹਰੇ ਨੂੰ ਕਵਰ ਕਰਨ।

ਇਹ ਨਿਯਮ ਸਿਟੀ ਕੌਂਸਲ ਦੀ ਪਹਿਲੀ ਬੈਠਕ ਤੱਕ ਲਾਗੂ ਰਹੇਗਾ, ਜੋ 30 ਸਤੰਬਰ ਜਾਂ 1 ਅਕਤੂਬਰ ਨੂੰ ਹੋ ਸਕਦੀ ਹੈ। ਇਸ 'ਚ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸਿਹਤ ਸਮੱਸਿਆ ਕਾਰਨ ਮਾਸਕ ਪਾਉਣ 'ਚ ਦਿੱਕਤ ਹੋ ਸਕਦੀ ਹੈ ਉਨ੍ਹਾਂ ਨੂੰ ਵੀ ਇਸ 'ਚ ਛੋਟ ਦਿੱਤੀ ਗਈ ਹੈ।

ਕਿੱਥੇ ਪਏਗੀ ਲੋੜ
ਟੋਰਾਂਟੋ ਦੇ ਲੋਕਾਂ ਨੂੰ ਪਬਲਿਕ ਟਰਾਂਸਪੋਰਟੇਸ਼ਨ ਦੇ ਨਾਲ-ਨਾਲ ਦੁਕਾਨਾਂ, ਗ੍ਰੋਸਰੀ ਸਟੋਰ ਅਤੇ ਮਾਲ ਵਰਗੀਆਂ ਬੰਦ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਟੋਰਾਂਟੋ ਦੇ ਵਸਨੀਕਾਂ ਨੂੰ ਘਰ 'ਚ, ਰੈਸਟੋਰੈਂਟ ਦੇ ਵਿਹੜੇ 'ਚ ਖਾਣਾ ਖਾਣ ਤੇ ਜ਼ਿਆਦਾਤਰ ਕੰਮ ਕਰਨ ਵਾਲੀਆਂ ਥਾਵਾਂ ਜਿੱਥੇ ਫਿਜੀਕਲ ਡਿਸਟੈਂਸਿੰਗ ਸੰਭਵ ਹੈ ਉੱਥੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਬਾਲ-ਦੇਖਭਾਲ ਕੇਂਦਰਾਂ ਤੇ ਵੀ ਲਾਗੂ ਨਹੀਂ ਹੋਏਗਾ।


Sanjeev

Content Editor

Related News