ਕਿਊਬਿਕ: ਇਹ ਗਲਤੀ ਹੋਈ ਤਾਂ ਬੱਸ, ਮੈਟਰੋ, ''ਚ ਨਹੀਂ ਕਰ ਸਕੋਗੇ ਸਫਰ
Wednesday, Jul 01, 2020 - 10:27 PM (IST)

ਮਾਂਟਰੀਅਲ— 13 ਜੁਲਾਈ ਤੋਂ ਕਿਊਬਿਕ 'ਚ ਕਿਤੇ ਵੀ ਬੱਸ, ਮੈਟਰੋ ਜਾਂ ਰੇਲ ਗੱਡੀ 'ਚ ਚੜ੍ਹਨ ਲਈ ਕਾਨੂੰਨ ਮੁਤਾਬਕ ਲੋਕਾਂ ਨੂੰ ਮਾਸਕ ਪਾ ਕੇ ਯਾਤਰਾ ਕਰਨੀ ਹੋਵੇਗੀ। ਹਾਲਾਂਕਿ, ਸੂਬਾ ਸਰਕਾਰ ਨੇ ਲੋਕਾਂ ਨੂੰ ਦੋ ਹਫਤੇ ਦਿੱਤੇ ਹਨ, ਜਿਸ ਦੌਰਾਨ ਉਹ ਮਾਸਕ ਪਾਉਣ ਦੀ ਰੂਟੀਨ ਬਣਾ ਸਕਣ ਅਤੇ 27 ਜੁਲਾਈ ਤੋਂ ਮਾਸਕ ਨਾ ਪਾਉਣ ਵਾਲੇ ਮੁਸਾਫਰਾਂ ਨੂੰ ਬੱਸ, ਮੈਟਰੋ ਜਾਂ ਰੇਲ ਗੱਡੀ 'ਚ ਨਹੀਂ ਚੜ੍ਹਨ ਦਿੱਤਾ ਜਾਵੇਗਾ।
ਹਾਲਾਂਕਿ, ਕੋਈ ਜੁਰਮਾਨਾ ਨਹੀਂ ਕੀਤਾ ਜਾਵੇਗਾ। ਲੇਗਾਲਟ ਨੇ ਕਿਹਾ ਕਿ ਮਾਸਕ ਨਾ ਪਾਉਣ ਵਾਲੇ ਨੂੰ ਸਜ਼ਾ ਇਹੀ ਹੋਵੇਗੀ ਉਸ ਨੂੰ ਯਾਤਰਾ ਦੀ ਟਿਕਟ ਨਹੀਂ ਮਿਲੇਗੀ। ਉਨ੍ਹਾਂ ਉਮੀਦ ਜਤਾਈ ਕਿ ਕਿਊਬਿਕ ਦੇ ਲੋਕ ਯਾਤਰਾ ਦੌਰਾਨ ਮਾਸਕ ਪਾਉਣ ਦੀ ਰੂਟੀਨ ਬਣਾਉਣਗੇ।
ਪ੍ਰੀਮੀਅਰ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਮਾਸਕ ਪਾਉਣਾ ਮੁਸ਼ਕਲ ਹੈ, ਖਾਸਕਰ ਗਰਮੀਆਂ 'ਚ, ਇਹ ਗਰਮੀ ਦਿੰਦਾ ਹੈ ਪਰ ਇਹ ਜ਼ਰੂਰੀ ਹੈ ਜੇਕਰ ਅਸੀਂ ਕੋਰੋਨਾ ਕਾਲ 'ਚ ਵਾਪਸ ਨਹੀਂ ਜਾਣਾ ਚਾਹੁੰਦੇ। ਜੇਕਰ ਅਸੀਂ ਉਹ ਨਹੀਂ ਚਾਹੁੰਦੇ ਜੋ ਅਮਰੀਕਾ 'ਚ ਹੋਇਆ ਹੈ।'' ਉਨ੍ਹਾਂ ਕਿਹਾ ਕਿ 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ ਪਰ ਫਿਰ ਵੀ ਇਸ ਦੀ ਜ਼ੋਰਦਾਰ ਸਲਾਹ ਦਿੱਤੀ ਜਾਂਦੀ ਹੈ। 2 ਸਾਲ ਤੱਕ ਦੇ ਬੱਚਿਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਮਹੀਨਿਆਂ ਤੋਂ ਮਾਸਕ ਲਾਜ਼ਮੀ ਕਰਨ ਦੀਆਂ ਮੰਗਾਂ ਨੂੰ ਰੱਦ ਕਰਨ ਤੋਂ ਬਾਅਦ ਲੇਗਾਲਟ ਨੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਕਦਮ ਚੁੱਕਣਾ ਪਿਆ ਹੈ ਕਿਉਂਕਿ ਕਾਰੋਬਾਰਾਂ ਅਤੇ ਦੁਕਾਨਾਂ ਦੇ ਦੁਬਾਰਾ ਖੁੱਲ੍ਹਣ ਕਾਰਨ ਜਨਤਕ ਟਰਾਂਸਪੋਰਟ 'ਚ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ।