ਕਿਊਬਿਕ ''ਚ 66 ਹੋਰ ਲੋਕਾਂ ਨੂੰ ਕੋਰੋਨਾ, ਵੱਡੇ ਪੱਧਰ ''ਤੇ ਟੈਸਟਿੰਗ ਸ਼ੁਰੂ

Wednesday, Jul 01, 2020 - 09:56 PM (IST)

ਕਿਊਬਿਕ ''ਚ 66 ਹੋਰ ਲੋਕਾਂ ਨੂੰ ਕੋਰੋਨਾ, ਵੱਡੇ ਪੱਧਰ ''ਤੇ ਟੈਸਟਿੰਗ ਸ਼ੁਰੂ

ਮਾਂਟਰੀਅਲ— ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਕਿਊਬਿਕ ਦੇ ਜਨਤਕ ਸਿਹਤ ਅਥਾਰਟੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ 24 ਘੰਟਿਆਂ 'ਚ 66 ਹੋਰ ਲੋਕਾਂ 'ਚ ਕੋਵਿਡ -19 ਦੀ ਪੁਸ਼ਟੀ ਹੋਈ ਹੈ।


ਉੱਥੇ ਹੀ, ਸੂਬੇ 'ਚ ਕੋਰੋਨਾ ਵਾਇਰਸ ਕਾਰਨ 24 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 5,527 'ਤੇ ਪਹੁੰਚ ਗਈ ਹੈ। ਸੂਬੇ ਦਾ ਕਹਿਣਾ ਹੈ ਕਿ 24 ਮੌਤਾਂ 'ਚੋਂ 6 ਬੀਤੇ ਦਿਨ, ਜਦੋਂ ਕਿ ਬਾਕੀ 17 ਮੌਤਾਂ 23 ਜੂਨ ਤੋਂ ਪਹਿਲਾਂ ਹੋਈਆਂ ਸਨ। ਕਿਊਬਿਕ 'ਚ ਹੁਣ ਤੱਕ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 55,524 ਰਿਕਾਰਡ ਕੀਤੀ ਜਾ ਚੁੱਕੀ ਹੈ, ਜਿਸ 'ਚੋਂ 24,949 ਲੋਕ ਠੀਕ ਹੋਏ ਹਨ।
ਕੋਵਿਡ-19 ਦੀ ਦੂਜੀ ਲਹਿਰ ਬਾਰੇ ਚਿੰਤਤ ਕਿਊਬਿਕ ਹਮਲਾਵਰ ਤਰੀਕੇ ਨਾਲ ਸੂਬੇ 'ਚ ਟੈਸਟਿੰਗ ਦੀ ਰਣਨੀਤੀ ਦੀ ਯੋਜਨਾ ਬਣਾ ਰਿਹਾ ਹੈ। ਇਸ ਤਹਿਤ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚ ਬਿਨਾਂ ਲੱਛਣ ਵਾਲੇ ਲੋਕ ਵੀ ਸ਼ਾਮਲ ਹਨ। ਕਿਊਬਿਕ ਦੇ ਜਨਤਕ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹੋਰਾਸੀਓ ਅਰੂਦਾ ਨੇ ਕਿਹਾ ਕਿ ਹੁਣ ਕਿਸੇ ਨੂੰ ਵੀ ਟੈਸਟ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਅਤੇ ਜੋ ਕੋਈ ਵੀ ਟੈਸਟ ਕਰਾਉਣਾ ਚਾਹੁੰਦਾ ਹੈ ਕਰਾ ਸਕਦਾ ਹੈ।


author

Sanjeev

Content Editor

Related News