ਕੈਨੇਡਾ ਸਟੱਡੀ ਵੀਜ਼ਾ ਲਈ 26 ਜੂਨ ਤੋਂ ਸ਼ੁਰੂ ਹੋਵੇਗਾ ਮੈਗਾ ਐਜੂਕੇਸ਼ਨ ਸੈਮੀਨਾਰ

06/26/2019 5:48:35 PM

ਜਲੰਧਰ— ਇੰਮੀਗ੍ਰੇਸ਼ਨ 'ਚ ਪੰਜਾਬ ਦੀ ਮਸ਼ਹੂਰ ਕੰਪਨੀ ਓਮ ਗਲੋਬਲ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ 26 ਜੂਨ ਤੋਂ ਮੈਗਾ ਐਜ਼ੂਕੇਸ਼ਨ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ 'ਚ ਵੀਜ਼ਾ ਮਾਹਿਰ ਪੁਨੀਤ ਖੰਨਾ ਆਪਣੇ ਮਾਹਿਰਾਂ ਦੀ ਟੀਮ ਅਤੇ ਵਿਦੇਸ਼ਾਂ ਤੋਂ ਆਏ ਡੈਲੀਗੇਟ, ਨਾਲ ਇੰਨ੍ਹਾਂ ਮੈਗਾ ਐਜੂਕੇਸ਼ਨ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਦੇਣਗੇ। ਪੁਨੀਤ ਖੰਨਾ ਨੇ ਦੱਸਿਆ ਕਿ ਜੇਕਰ ਤੁਸੀਂ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਆਈਲੈਟਸ 'ਚ ਤੁਹਾਡੇ ਓਵਰਆਲ 6 ਬੈਂਡ ਹਨ ਅਤੇ ਕਿਸੇ ਕਾਰਨ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ  ਹੈ ਕਿਉਂਕਿ ਸਾਡੇ ਮਾਹਿਰਾਂ ਦੀ ਟੀਮ ਪੰਜਾਬ ਦੇ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੁਪਨਿਆਂ ਨੂੰ ਪੂਰਾ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 17 'ਚ ਹੋਏ ਮੈਗਾ ਐਜੂਕੇਸ਼ਨ ਸੈਮੀਨਾਰ ਨੂੰ ਭਾਰੀ ਕਾਮਯਾਬੀ ਮਿਲੀ ਹੈ। ਇਸੇ ਤਰ੍ਹਾਂ 27 ਜੂਨ ਨੂੰ ਜਲੰਧਰ ਬੱਸ ਅੱਡੇ ਸਾਹਮਣੇ ਐਪੈਕਸ ਟਾਵਰ 'ਚ ਅਤੇ 28 ਜੂਨ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਖੇ ਹੋਣ ਵਾਲੇ ਮੈਗਾ ਐਜ਼ੂਕੇਸ਼ਨ ਸੈਮੀਨਾਰ ਦੌਰਾਨ ਲੋਕ ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਦਾ ਵੀਜ਼ਾ ਲਗਵਾਉਣਾ ਹੈ, ਇਸ ਕਾਰਨ ਕੰਪਨੀ ਸਾਰੇ ਪਾਸੇ ਵੀਜ਼ਾ ਲਗਣ ਤੋਂ ਬਾਅਦ ਲੈਂਦੀ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆਂ ਕਿ ਉਨ੍ਹਾਂ ਨੇ ਪੰਜਾਬ ਦੇ ਕਈ ਰਫਿਊਜ ਹੋਏ ਵਿਦਿਆਰਥੀਆਂ ਦੇ ਦੁਬਾਰਾ ਵੀਜਾ ਲਗਵਾ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕੀਤੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵਿਦਿਆਰਥੀ ਕੈਨੇਡਾ ਤੋਂ ਵੀਜ਼ਾ ਰਫਿਊਜ ਕਰਵਾ ਚੁੱਕੇ ਹਨ, ਉਹ ਇਕ ਵਾਰ ਇਸ ਮੇਗਾ ਸੈਮੀਨਾਰ ਵਿਚ ਹਿੱਸਾ ਲੈ ਕੇ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ। 


Inder Prajapati

Content Editor

Related News