ਵਾਰੇਨ ਬਫੇ ਬਾਰੇ ਡੋਨਾਲਡ ਟਰੰਪ ਨੇ ਕਿਹਾ- 'ਬਸ ਇਕ ਜਗ੍ਹਾ ਕਰ ਲਈ ਵੱਡੀ ਗਲਤੀ'

06/06/2020 8:27:31 PM

ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦ ਕਦੇ ਬਿਆਨ ਦਿੰਦੇ ਹਨ ਤਾਂ ਉਸ 'ਤੇ ਚਰਚਾ ਜ਼ਰੂਰ ਹੁੰਦੀ ਹੈ। ਹੁਣ ਉਨ੍ਹਾਂ ਨੇ ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਅਤੇ ਵਿਸ਼ਵ ਦੇ ਮਹਾਨ ਨਿਵੇਸ਼ਕਾਂ ਵਿਚ ਸ਼ਾਮਲ ਵਾਰੇਨ ਬਫੇ ਨੂੰ ਲੈ ਕੇ ਬਿਆਨ ਦਿੱਤਾ ਹੈ। 

ਟਰੰਪ ਨੇ ਕਿਹਾ ਕਿ ਬਫੇ ਨੇ ਪੂਰੀ ਜ਼ਿੰਦਗੀ ਸਹੀ ਫੈਸਲਾ ਲਿਆ ਪਰ ਹਾਲ ਹੀ 'ਚ ਉਨ੍ਹਾਂ ਨੇ ਏਅਰਲਾਈਨ ਕੰਪਨੀਆਂ ਤੋਂ ਜੋ ਨਿਵੇਸ਼ ਕੱਢਿਆ ਹੈ, ਉਹ ਵੱਡੀ ਗਲਤੀ ਹੈ। ਅਮਰੀਕੀ ਲੇਬਰ ਡਿਪਾਰਟਮੈਂਟ ਵਲੋਂ ਰੋਜ਼ਗਾਰ ਵਿਚ ਤੇਜ਼ੀ ਦੀ ਰਿਪੋਰਟ ਜਾਰੀ ਕਰਨ ਦੇ ਠੀਕ ਬਾਅਦ ਟਰੰਪ ਮੀਡੀਆ ਨਾਲ ਵ੍ਹਾਈਟ ਹਾਊਸ ਵਿਚ ਮਿਲੇ ਜਿੱਥੇ ਉਨ੍ਹਾਂ ਨੇ ਇਹ ਗੱਲ ਆਖੀ। ਟਰੰਪ ਨੇ ਕਿਹਾ ਕਿ ਏਅਰਲਾਈਨ ਸ਼ੇਅਰ ਵੇਚਣ ਦਾ ਬਫੇ ਦਾ ਫੈਸਲਾ ਗਲਤ ਸੀ। ਉਨ੍ਹਾਂ ਨੇ ਇਸ ਬਾਰੇ ਜਲਦਬਾਜ਼ੀ ਕਰ ਦਿੱਤੀ। ਉਹ ਪੂਰੀ ਜ਼ਿੰਦਗੀ ਸਹੀ ਫੈਸਲਾ ਲੈਂਦੇ ਰਹੇ ਪਰ ਮੈਂ ਸਨਮਾਨ ਦੇ ਨਾਲ ਕਹਿਣਾ ਚਾਹੁੰਦਾ ਹੈ ਕਿ ਇਹ ਫੈਸਲਾ ਗਲਤ ਸੀ। ਤੁਸੀਂ ਦੇਖ ਸਕਦੇ ਹੋ ਕਿ ਏਅਰਲਾਈਨ ਸਟਾਕ ਵਿਚ ਤੇਜ਼ੀ ਆਈ ਹੈ। 

ਇਸ ਹਫਤੇ ਕਈ ਏਅਰਲਾਈਨਜ਼ ਸਟਾਕ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਲਾਕਡਾਊਨ ਦੇ ਬਾਅਦ ਹਵਾਈ ਸੇਵਾ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ। ਲੇਬਰ ਡਿਪਾਰਟਮੈਂਟ ਡਾਟਾ ਦੇ ਬਾਅਦ ਸਾਰੇ ਸਟਾਕ ਵਿਚ ਤੇਜੀ ਦਰਜ ਕੀਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਮਈ ਵਿਚ 25 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗੈਰ-ਖੇਤੀ ਖੇਤਰਾਂ ਵਿਚ ਰੋਜ਼ਗਾਰ ਮਿਲਿਆ ਹੈ। ਇਸ ਦੇ ਨਾਲ ਹੀ ਬੇਰੋਜ਼ਗਾਰੀ ਦਰ 14.7 ਫੀਸਦੀ ਤੋਂ ਘੱਟ ਕੇ 13.3 ਫੀਸਦੀ 'ਤੇ ਪੁੱਜ ਗਈ ਹੈ। 

ਬਰਕਸ਼ਾਇਰ ਨੇ 6 ਅਰਬ ਡਾਲਰ ਕੱਢੇ-
ਬਰਕਸ਼ਾਇਰ ਨੇ ਸਲਾਨਾ ਮੀਟਿੰਗ ਵਿਚ ਬਫੇ ਨੇ ਨਿਵੇਸ਼ਕਾਂ ਨੂੰ ਕਿਹਾ ਸੀ ਕਿ ਕੰਪਨੀ ਨੇ ਚਾਰ ਅਮਰੀਕੀ ਏਅਰਲਾਈਨ ਕੰਪਨੀਆਂ- ਅਮਰੀਕੀ ਏਅਰਲਾਈਨ, ਡੈਲਟਾ ਏਅਰਲਾਈਨਜ਼, ਸਾਊਥ-ਵੈਸਟ ਏਅਰਲਾਈਨਜ਼ ਅਤੇ ਯੁਨਾਇਟਡ ਏਅਰਲਾਈਨਜ਼ ਵਿਚੋਂ ਤਕਰੀਬਨ 6 ਅਰਬ ਡਾਲਰ ਦਾ ਨਿਵੇਸ਼ ਕੱਢ ਲਿਆ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਕੋਰੋਨਾ ਕਾਰਨ ਐਵੀਏਸ਼ਨ ਇੰਡਸਟਰੀ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਅਤੇ ਉਸ ਵਿਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸੈਕਟਰ ਦਾ ਭਵਿੱਖ ਕੀ ਹੋਵੇਗਾ, ਇਹ ਅਜੇ ਨਿਸ਼ਚਿਤ ਨਹੀਂ ਹੈ। 


Sanjeev

Content Editor

Related News