ਮਾਰਕ ਜ਼ੁਕਰਬਰਗ ਦਾ ਵੱਡਾ ਫੈਸਲਾ, Facebook ’ਤੇ ਨਹੀਂ ਕਰਨਗੇ ਸਿਆਸੀ ਗਰੁੱਪਾਂ ਦੀ ਸਿਫ਼ਾਰਸ਼

Thursday, Jan 28, 2021 - 06:02 PM (IST)

ਨਵੀਂ ਦਿੱਲੀ : ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਨੇ ਸਿਆਸੀ ਸਮੂਹਾਂ ਬਾਰੇ ਵੱਡਾ ਐਲਾਨ ਕੀਤਾ ਹੈ। ਕੰਪਨੀ ਦੇ ਸੀਈਓ ਨੇ ਕਿਹਾ ਕਿ ਹੁਣ ਰਾਜਨੀਤਿਕ ਪਾਰਟੀਆਂ (ਰਾਜਨੀਤਿਕ ਸਮੂਹਾਂ) ਦੀ ਸਿਫਾਰਸ਼ ਫੇਸਬੁੱਕ ’ਤੇ ਨਹੀਂ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ ਕੰਪਨੀ ਨੇ ਯੂਐਸ ਦੀਆਂ ਚੋਣਾਂ ਦੇ ਸਮੇਂ ਵੀ ਅਜਿਹਾ ਫੈਸਲਾ ਲਿਆ ਸੀ। ਜ਼ਿਕਰਯੋਗ ਹੈ ਕਿ ਸਾਲ 2020 ਦੀ ਆਖਰੀ ਤਿਮਾਹੀ ਵਿੱਚ ਕੰਪਨੀ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਇਆ। ਅਕਤੂਬਰ ਤੋਂ ਦਸੰਬਰ ਦੌਰਾਨ ਕੰਪਨੀ ਨੇ  11.22 ਅਰਬ ਡਾਲਰ ਜਾਂ 3.88 ਡਾਲਰ ਪ੍ਰਤੀ ਸ਼ੇਅਰ ਦੀ ਕਮਾਈ ਕੀਤੀ।

ਅਮਰੀਕਾ ਦੀਆਂ ਚੋਣਾਂ ਦੌਰਾਨ ਲਿਆ ਗਿਆ ਸੀ ਇਹ ਫੈਸਲਾ

ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਵਿਚ ਕੰਪਨੀ ਨੇ 2020 ਦੀਆਂ ਯੂਐਸ ਦੀਆਂ ਚੋਣਾਂ ਦੀ ਅਗਵਾਈ ’ਚ ਅਮਰੀਕੀ ਉਪਭੋਗਤਾਵਾਂ ਨੂੰ ਇਨ੍ਹਾਂ ਸਮੂਹਾਂ ਦੀ ਸਿਫ਼ਾਰਸ਼ ਕਰਨ ਤੋਂ ਰੋਕਣ ਦਾ ਫੈਸਲਾ ਕੀਤਾ ਸੀ। ਇਸ ਤੋਂ ਇਲਾਵਾ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਹੁਣ ਆਪਣੀ ਨਿਊਜ਼ ਫੀਡ ਵਿਚ ਉਪਭੋਗਤਾਵਾਂ ਦੁਆਰਾ ਵੇਖੀ ਗਈ ਸਿਆਸੀ ਸਮੱਗਰੀ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ

ਲੋਕਾਂ ਦਾ ਲਿਆ ਗਿਆ ਸੀ ਫੀਡਬੈਕ

ਜ਼ੁਕਰਬਰਗ ਨੇ ਕਿਹਾ, ‘ਅਸੀਂ ਆਪਣੀ ਕਮਿਊੁਨਿਟੀ ਤੋਂ ਫੀਡਬੈਕ ਲਿਆ ਹੈ, ਜਿਸ ਦੀ ਸੁਣਵਾਈ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਲੋਕ ਹੁਣ ਰਾਜਨੀਤਿਕ ਸਮੱਗਰੀ ਨੂੰ ਵੇਖਣਾ ਪਸੰਦ ਨਹੀਂ ਕਰ ਰਹੇ। ਇਸ ਲਈ ਉਹ ਹੁਣ ਆਪਣੀਆਂ ਸੇਵਾਵਾਂ ਬਦਲਣ ਦੀ ਯੋਜਨਾ ਬਣਾ ਰਹੇ ਹਾਂ।’

2020 ਵਿਚ ਫੇਸਬੁੱਕ ਦੀ ਆਮਦਨੀ ਵਧੀ

ਤੁਹਾਨੂੰ ਦੱਸ ਦੇਈਏ ਕਿ ਸਾਲ 2020 ਦੀ ਆਖਰੀ ਤਿਮਾਹੀ ਵਿਚ ਕੰਪਨੀ ਦਾ ਮੁਨਾਫਾ ਵਧਿਆ ਹੈ। ਕੋਰੋਨਾ ਲਾਗ ਮਿਆਦ ਦੌਰਾਨ, ਘਰ ਵਿਚ ਰਹਿਣ ਕਾਰਨ ਫੇਸਬੁਕ ਦੇ ਉਪਭੋਗਤਾਵਾਂ ਦੀ ਗਿਣਤੀ ਵਿਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਡਿਜੀਟਲ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਕਮਾਈ ਵਿਚ ਵੀ ਵਾਧਾ ਹੋਇਆ ਹੈ। ਫੈਕਟਸੈਟ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿਚ, ਵਿਸ਼ਲੇਸ਼ਕਾਂ ਨੇ ਕਿਹਾ ਕਿ ਫੇਸਬੁੱਕ ਨੇ ਅਕਤੂਬਰ ਤੋਂ ਦਸੰਬਰ ਦੌਰਾਨ 11.22 ਅਰਬ ਡਾਲਰ ਜਾਂ ਪ੍ਰਤੀ ਸ਼ੇਅਰ 3.88 ਡਾਲਰ ਪ੍ਰਤੀ ਸ਼ੇਅਰ ਦਾ ਮੁਨਾਫਾ ਹਾਸਲ ਕੀਤਾ ਹੈ, ਜਿਹੜਾ ਕਿ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ 53 ਪ੍ਰਤੀਸ਼ਤ ਵੱਧ ਹੈ।

ਇਹ ਵੀ ਪੜ੍ਹੋ : 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, 1 ਅਪਰੈਲ ਤੋਂ ਮਿਲਣਗੀਆਂ ਇਹ ਸਹੂਲਤਾਂ

ਉਪਭੋਗਤਾਵਾਂ ਦੀ ਗਿਣਤੀ ’ਚ ਹੋਇਆ ਵਾਧਾ

ਇਸ ਮਿਆਦ ਦੌਰਾਨ, ‘ਜੇ ਅਸੀਂ ਕੰਪਨੀ ਦੀ ਆਮਦਨੀ ਦੀ ਗੱਲ ਕਰੀਏ ਤਾਂ ਇਹ 22 ਪ੍ਰਤੀਸ਼ਤ ਵਧ ਕੇ ਲਗਭਗ 28.07 ਅਰਬ ਡਾਲਰ ਹੋ ਗਈ ਹੈ। ਇਸ ਤੋਂ ਇਲਾਵਾ, ਫੇਸਬੁੱਕ ਦਾ ਮਹੀਨਾਵਾਰ ਉਪਭੋਗਤਾਵਾਂ ਦਾ ਅਧਾਰ 12 ਪ੍ਰਤੀਸ਼ਤ ਵਧ ਕੇ ਲਗਭਗ 2.8 ਅਰਬ ਹੋ ਗਿਆ ਹੈ। ਫੇਸਬੁੱਕ ’ਚ ਕੁੱਲ 58,604 ਮੁਲਾਜ਼ਮ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਆਟੋ ਕੰਪਨੀਆਂ ਦੀ ਵਿਕਰੀ ’ਚ ਭਾਰੀ ਵਾਧਾ, ਮੁਲਾਜ਼ਮਾਂ ਨੂੰ ਮਿਲਣ ਲੱਗੀ ਪੂਰੀ ਤਨਖ਼ਾਹ ਤੇ ਇਨਕ੍ਰੀਮੈਂਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News