ਜ਼ੈੱਡ ਬਲੈਕ ਅਗਰਬੱਤੀ ‘KBC ਸੀਜ਼ਨ 18’ ਦਾ ਐਸੋਸੀਏਟ ਸਪਾਂਸਰ ਬਣਿਆ

Tuesday, Aug 25, 2026 - 06:46 PM (IST)

ਜ਼ੈੱਡ ਬਲੈਕ ਅਗਰਬੱਤੀ ‘KBC ਸੀਜ਼ਨ 18’ ਦਾ ਐਸੋਸੀਏਟ ਸਪਾਂਸਰ ਬਣਿਆ

ਬਿਜ਼ਨੈੱਸ ਡੈਸਕ - ਮੈਸੂਰ ਦੀਪ ਪਰਫਿਊਮਰੀ ਹਾਊਸ (ਐੱਮ. ਡੀ. ਪੀ. ਐੱਚ.) ਦੇ ਪ੍ਰਮੁੱਖ ਪੂਜਾ ਸਮੱਗਰੀ ਅਤੇ ਸੁਗੰਧ ਬ੍ਰਾਂਡ ਜ਼ੈੱਡ ਬਲੈਕ ਅਗਰਬੱਤੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਲੋਕਪ੍ਰਿਯ ਸ਼ੋਅ ‘ਕੌਣ ਬਨੇਗਾ ਕਰੋੜਪਤੀ’ (ਕੇ. ਬੀ. ਸੀ.) ਸੀਜ਼ਨ 18 ਦੇ ਨਾਲ ਐਸੋਸੀਏਟ ਸਪਾਂਸਰ ਦੇ ਤੌਰ ’ਤੇ ਜੁੜਿਆ ਹੈ। ਤਿਉਹਾਰੀ ਮੌਸਮ ’ਚ ਇਸ ਭਾਈਵਾਲੀ ਰਾਹੀਂ ਬ੍ਰਾਂਡ ਆਪਣੇ ‘ਪ੍ਰਾਰਥਨਾ ਹੋਗੀ ਸਵੀਕਾਰ’ ਮੁਹਿੰਮ ਨੂੰ ਪੂਰੇ ਦੇਸ਼ ਦੇ ਲੱਖਾਂ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ।

ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

ਕੇ. ਬੀ. ਸੀ. ਵਰ੍ਹਿਆਂ ਤੋਂ ਗਿਆਨ, ਉਮੀਦ, ਸੁਪਨਿਆਂ ਅਤੇ ਦ੍ਰਿੜ੍ਹਤਾ ਦੀਆਂ ਕਹਾਣੀਆਂ ਰਾਹੀਂ ਭਾਰਤੀ ਪਰਿਵਾਰਾਂ ਨਾਲ ਜੁੜਿਆ ਰਿਹਾ ਹੈ। ਜ਼ੈੱਡ ਬਲੈਕ ਦੇ ਡਾਇਰੈਕਟਰ ਅੰਕਿਤ ਅਗਰਵਾਲ ਨੇ ਕਿਹਾ ਕਿ ਕੇ. ਬੀ. ਸੀ. ਦੇ ਨਾਲ ਜੁੜਾਅ ਬ੍ਰਾਂਡ ਦੇ ਤਿਉਹਾਰੀ ਮੁਹਿੰਮ ਦੀ ਭਾਵਨਾ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਅਤੇ ਇਸ ਨਾਲ ਖਪਤਕਾਰਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਡਾਇਰੈਕਟਰ ਅੰਸ਼ੁਲ ਅਗਰਵਾਲ ਨੇ ਕਿਹਾ ਕਿ ਬ੍ਰਾਂਡ ਸਥਾਪਤ ਰਾਸ਼ਟਰੀ ਪਲੇਟਫਾਰਮਾਂ ਦੀ ਪਹੁੰਚ ਦੇ ਨਾਲ ਨਵੇਂ ਡਿਜੀਟਲ ਅਤੇ ਇੰਟਰਐਕਟਿਵ ਫਾਰਮੈਟਾਂ ’ਚ ਵੀ ਨਿਵੇਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਕੇ. ਬੀ. ਸੀ. ਦੀ ਗਿਆਨ ਅਤੇ ਉਮੀਦ ਨਾਲ ਜੁੜੀ ਪਛਾਣ ਅਤੇ ਜ਼ੈੱਡ ਬਲੈਕ ਦਾ ‘ਪ੍ਰਾਰਥਨਾ ਹੋਗੀ ਸਵੀਕਾਰ’ ਮੁਹਿੰਮ ਇਸ ਭਾਈਵਾਲੀ ਨੂੰ ਖਾਸ ਬਣਾਉਂਦਾ ਹੈ। ਜ਼ੈੱਡ ਬਲੈਕ ਇਸ ਤੋਂ ਪਹਿਲਾਂ ਕ੍ਰਿਕਟ ਅਤੇ ਮਨੋਰੰਜਨ ਜਗਤ ਨਾਲ ਵੀ ਜੁੜਿਆ ਰਿਹਾ ਹੈ ਅਤੇ ਦਿੱਲੀ ਕੈਪੀਟਲਜ਼ ਦਾ ਆਫੀਸ਼ੀਅਲ ਪ੍ਰੇਅਰ ਪਾਰਟਨਰ ਰਹਿ ਚੁੱਕਾ ਹੈ।

ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ
ਇਹ ਵੀ ਪੜ੍ਹੋ
: ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News