ਮੁੜ ਵੱਧ ਸਕਦੀ ਹੈ ਤੁਹਾਡੇ ਲੋਨ ਦੀ EMI, RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦਿੱਤਾ ਸੰਕੇਤ

Friday, Aug 25, 2023 - 06:36 PM (IST)

ਮੁੜ ਵੱਧ ਸਕਦੀ ਹੈ ਤੁਹਾਡੇ ਲੋਨ ਦੀ EMI, RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦਿੱਤਾ ਸੰਕੇਤ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (RBI) ਦੀ ਮਾਨੀਟਰੀ ਪਾਲਿਸੀ ਕਮੇਟੀ ਨੇ ਤਿੰਨ ਵਾਰ ਤੋਂ ਰੇਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਪਰ ਆਉਣ ਵਾਲੇ ਦਿਨਾਂ 'ਚ ਇਸ 'ਚ ਵਾਧਾ ਹੋ ਸਕਦਾ ਹੈ। RBI ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਇਸ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕੀਮਤ ਦਾ ਓਵਰਆਲ ਮਹਿੰਗਾਈ 'ਤੇ ਅਸਰ ਪੈਂਦਾ ਹੈ ਤਾਂ ਰੇਪੋ ਰੇਟ 'ਚ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਅੱਗੇ ਵੀ ਵੱਡੇ ਪੱਧਰ 'ਤੇ ਮਹਿੰਗਾਈ 'ਤੇ ਦਬਾਅ ਪਾਉਣ ਅਤੇ ਮਹਿੰਗਾਈ ਵਧਣ ਨੂੰ ਲੈ ਕੇ ਜੋ ਸ਼ੱਕ ਹੈ, ਉਸਨੂੰ ਕਾਬੂ ਕਰਨ ਲਈ ਖ਼ਤਰੇ ਦਾ ਅੰਦਾਜ਼ਾ ਲਗਾ ਕੇ ਉਸ ਤੋਂ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਐੱਮ. ਪੀ. ਸੀ. ਦੀ 8-10 ਅਗਸਤ ਤੱਕ ਹੋਈ ਮੀਟਿੰਗ 'ਚ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਾਸ ਨੇ ਕੀਮਤਾਂ 'ਚ ਤੇਜ਼ੀ ਨਾਲ ਮਹਿੰਗਾਈ 'ਤੇ ਪੈਣ ਵਾਲੇ ਅਸਰ ਦੇ ਸ਼ੱਕ ਦੇ ਕਾਰਨ ਨੀਤੀ ਦਰ ਰੇਪੋ ਨੂੰ ਸਥਿਰ ਰੱਖਣ ਦਾ ਵਿਕਲਪ ਚੁਣਿਆ। ਇਸ ਬੈਠਕ 'ਚ ਮਹਿੰਗਾਈ ਸਬੰਧੀ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੇਪੋ ਦਰ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ। ਐਮ.ਡੀ. ਪਾਤਰਾ, ਸ਼ਸ਼ਾਂਕ ਭਿੜੇ, ਆਸ਼ਿਮਾ ਗੋਇਲ, ਜਯੰਤ ਆਰ. ਵਰਮਾ ਅਤੇ ਰਾਜੀਵ ਰੰਜਨ ਸਮੇਤ ਸਾਰੇ 6 ਮੈਂਬਰਾਂ ਨੇ ਨੀਤੀ ਦਰ 'ਚ ਕੋਈ ਬਦਲਾਅ ਨਾ ਕਰਨ ਦੇ ਪੱਖ 'ਚ ਮਤ ਦਿੱਤਾ ਸੀ। ਦਾਸ ਨੇ ਕਿਹਾ, 'ਮਹਿੰਗਾਈ ਰੋਕਣ ਦਾ ਸਾਡਾ ਕੰਮ ਹਾਲੇ ਪੂਰਾ ਨਹੀਂ ਹੋਇਆ ਹੈ। ਸਬਜ਼ੀਆਂ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਦੇ ਮੱਦੇਨਜ਼ਰ ਮੁਦਰਾ ਨੀਤੀ ਪ੍ਰਚੂਨ ਮਹਿੰਗਾਈ 'ਤੇ ਇਸ ਦਾ ਸ਼ੁਰੂਆਤੀ ਪ੍ਰਭਾਵ ਨੂੰ ਦੇਖ ਸਕਦੀ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

RBI ਨੂੰ ਰਿਟੇਲ ਮਹਿੰਗਾਈ 2 ਤੋਂ 6 ਫ਼ੀਸਦੀ ਦੇ ਦਾਇਰੇ 'ਚ ਰੱਖਣ ਦੀ ਜ਼ਿੰਮੇਵਾਰੀ ਮਿਲੀ ਹੈ। ਕੇਂਦਰੀ ਬੈਂਕ ਨੇ ਇਸ ਨੂੰ 4 ਫ਼ੀਸਦੀ 'ਤੇ ਰੱਖਣ ਦਾ ਟੀਚਾ ਰੱਖਿਆ ਹੈ। ਗਵਰਨਰ ਨੇ ਕਿਹਾ, "ਇਸਦੇ ਨਾਲ ਖੁਰਾਕੀ ਕੀਮਤਾਂ ਤੋਂ ਹੋਰ ਮਹਿੰਗਾਈ ਦੇ ਦਬਾਅ ਬਣਾਉਣ ਅਤੇ ਮਹਿੰਗਾਈ ਵਧਣ ਦੇ ਖਦਸ਼ਿਆਂ ਨੂੰ ਰੋਕਣ ਲਈ ਜੋਖਮਾਂ ਦਾ ਅਨੁਮਾਨ ਲਗਾਉਣ ਅਤੇ ਜਵਾਬ ਦੇਣ ਦੀ ਜ਼ਰੂਰਤ ਹੈ।" RBI ਦੇ ਡਿਪਟੀ ਗਵਰਨਰ ਪਾਤਰਾ ਨੇ ਕਿਹਾ ਕਿ ਮਹਿੰਗਾਈ ਨੂੰ ਨਿਰਧਾਰਤ ਟੀਚੇ ਤੱਕ ਲਿਆਉਣ ਦੇ MPC ਦੇ ਉਦੇਸ਼ ਲਈ ਮੁੱਖ ਮਹਿੰਗਾਈ ਵਿੱਚ ਨਿਰੰਤਰ ਗਿਰਾਵਟ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : G20 ਬੈਠਕ 'ਚ ਬੋਲੇ PM ਮੋਦੀ- 'ਦੁਨੀਆ ਭਾਰਤੀ ਅਰਥਵਿਵਸਥਾ ਨੂੰ ਵਿਸ਼ਵਾਸ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ'

RBI ਦੀ MPC ਨੇ ਆਪਣੀਆਂ ਪਿਛਲੀਆਂ ਤਿੰਨ ਮੀਟਿੰਗਾਂ ਵਿੱਚ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਤੋਂ ਰੈਪੋ ਰੇਟ 'ਚ 2.5 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਰੈਪੋ ਦਰ ਵੱਧ ਕੇ 6.5 ਫ਼ੀਸਦੀ ਹੋ ਗਈ ਹੈ। ਇਸ ਨਾਲ ਹੋਮ ਲੋਨ ਸਮੇਤ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਗਏ ਹਨ। ਹਾਲ ਹੀ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਨਾਲ ਜੁਲਾਈ 'ਚ ਪ੍ਰਚੂਨ ਮਹਿੰਗਾਈ 15 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਇਸ ਕਾਰਨ ਰੈਪੋ ਰੇਟ 'ਚ ਕਟੌਤੀ ਦੀ ਉਮੀਦ ਵੀ ਘੱਟ ਗਈ ਹੈ।

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News