ਨਵਾਂ ਨਿਯਮ, ਲੱਖਾਂ ਬੈਂਕ ਗਾਹਕਾਂ ਦੀ ਅਪ੍ਰੈਲ 'ਚ ਆਟੋ ਪੇਮੈਂਟ ਹੋ ਸਕਦੀ ਹੈ ਫੇਲ੍ਹ

03/29/2021 11:51:22 AM

ਨਵੀਂ ਦਿੱਲੀ- ਰਿਜ਼ਰਵ ਬੈਂਕ ਦਾ ਇਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ ਪਰ ਬਹੁਤ ਸਾਰੇ ਬੈਂਕ, ਕਾਰਡ ਨੈੱਟਵਰਕਸ ਅਤੇ ਆਨਲਾਈਨ ਵਿਕਰੇਤਾ ਹੁਣ ਤੱਕ ਉਸ ਲਈ ਪ੍ਰਣਾਲੀ ਨਹੀਂ ਵਿਕਸਤ ਕਰ ਸਕੇ ਹਨ, ਜਦੋਂ ਕਿ ਆਰ. ਬੀ. ਆਈ. ਨੇ 31 ਮਾਰਚ ਤੱਕ ਦਾ ਸਮਾਂ ਦਿੱਤਾ ਸੀ। ਇਸ ਵਜ੍ਹਾ ਨਾਲ ਉਨ੍ਹਾਂ ਲੱਖਾਂ ਬੈਂਕ ਗਾਹਕਾਂ ਲਈ ਅਪ੍ਰੈਲ ਦੀ ਸ਼ੁਰੂਆਤ ਖ਼ਰਾਬ ਹੋ ਸਕਦੀ ਹੈ, ਜਿਨ੍ਹਾਂ ਨੇ ਮੋਬਾਇਲ ਤੇ ਬਿਜਲੀ, ਪਾਣੀ ਦੇ ਬਿੱਲਾਂ ਤੋਂ ਲੈ ਕੇ ਨੈੱਟਫਲਿਕਸ ਵਰਗੇ ਓ. ਟੀ. ਟੀ. ਸਟ੍ਰੀਮਿੰਗ ਪਲੇਟਫਾਰਮਾਂ ਦੀਆਂ ਸੇਵਾਵਾਂ ਲਈ ਆਟੋਮੈਟਿਕ ਪੇਂਮੈਂਟ ਲਾਈ ਹੋਈ ਹੈ।

ਇੱਥੋਂ ਤੱਕ ਕਿ ਨੈੱਟਫਲਿਕਸ ਅਤੇ ਐਮਾਜ਼ੋਨ, ਏਅਰਟੈੱਲ ਅਤੇ ਵੋਡਾਫੋਨ ਆਈਡੀਆ, ਟਾਟਾ ਪਾਵਰ ਅਤੇ ਬੀ. ਐਸ. ਈ. ਐੱਸ. ਵਰਗੀਆਂ ਕੰਪਨੀਆਂ ਵੀ ਇਸ ਨਾਲ ਪ੍ਰਭਾਵਿਤ ਹੋਣਗੀਆਂ।

ਇਹ ਵੀ ਪੜ੍ਹੋ- ਕੋਟਕ, AXIS ਬੈਂਕ ਵੱਲੋਂ FD ਦਰਾਂ ਦਾ ਐਲਾਨ, 1 ਲੱਖ 'ਤੇ ਇੰਨੀ ਹੋਵੇਗੀ ਕਮਾਈ

ਨਵਾਂ ਨਿਯਮ ਇਹ ਹੈ ਕਿ ਬੈਂਕਾਂ ਨੂੰ ਆਟੋਮੈਟਿਕ ਭੁਗਤਾਨ ਕੱਟਣ ਤੋਂ ਪੰਜ ਦਿਨ ਪਹਿਲਾਂ ਗਾਹਕਾਂ ਨੂੰ ਇਕ ਨੋਟੀਫਿਕੇਸ਼ਨ ਭੇਜਣੀ ਹੋਵੇਗੀ ਅਤੇ ਗਾਹਕਾਂ ਤੋਂ ਓਕੇ ਹੋਣ ਮਗਰੋਂ ਹੀ ਪੈਸੇ ਕੱਟਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉੱਥੇ ਹੀ, ਜੇਕਰ ਇਸ ਤਰ੍ਹਾਂ ਦੀ ਪੇਮੈਂਟ 5,000 ਰੁਪਏ ਤੋਂ ਉੱਪਰ ਕੱਟੀ ਜਾਣੀ ਹੈ ਤਾਂ ਬੈਂਕਾਂ ਲਈ ਓ. ਟੀ. ਪੀ. ਭੇਜਣਾ ਵੀ ਲਾਜ਼ਮੀ ਹੋਵੇਗਾ। ਹਾਲਾਂਕਿ, ਕਈ ਬੈਂਕਾਂ ਤੇ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਉਹ ਫਿਲਹਾਲ ਇਸ ਬਦਲਾਅ ਲਈ ਸਿਸਟਮ ਅਪਡੇਟ ਨਹੀਂ ਕਰ ਸਕੇ ਹਨ। ਇਸ ਦਾ ਮਤਲਬ ਹੈ ਕਿ ਡੈਬਿਟ ਜਾਂ ਕ੍ਰੈਡਿਟ ਕਾਰਡਾਂ ਜ਼ਰੀਏ ਅਪ੍ਰੈਲ ਵਿਚ ਕਈ ਸੇਵਾਵਾਂ ਲਈ ਲਾਏ ਹੋਏ ਆਟੋਮੈਟਿਕ ਮਹੀਨਾਵਾਰ ਭੁਗਤਾਨ ਫੇਲ੍ਹ ਹੋ ਸਕਦੇ ਹਨ।

ਇਹ ਵੀ ਪੜ੍ਹੋ- 15 ਸਾਲ ਪੁਰਾਣੀ ਗੱਡੀ ਰੱਖਣ ਵਾਲਿਆਂ ਲਈ ਬੁਰੀ ਖ਼ਬਰ, ਲੱਗੇਗਾ ਗ੍ਰੀਨ ਟੈਕਸ

►ਬੈਂਕਾਂ ਵੱਲੋਂ ਸਿਸਟਮ ਅਪਡੇਟ ਵਿਚ ਦੇਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News