ਨਨ੍ਹੇ ਬੱਚੇ ਦੀ ਸਮਝਦਾਰੀ ਤੋਂ ਆਨੰਦ ਮਹਿੰਦਰਾ ਹੋਏ ਪ੍ਰਭਾਵਿਤ, ਨੌਕਰੀ ਲਈ ਕੀਤਾ ਹਾਇਰ

Monday, Aug 13, 2018 - 11:22 AM (IST)

ਨਨ੍ਹੇ ਬੱਚੇ ਦੀ ਸਮਝਦਾਰੀ ਤੋਂ ਆਨੰਦ ਮਹਿੰਦਰਾ ਹੋਏ ਪ੍ਰਭਾਵਿਤ, ਨੌਕਰੀ ਲਈ ਕੀਤਾ ਹਾਇਰ

ਨਵੀਂ ਦਿੱਲੀ — ਮਹਿੰਦਰਾ ਗੁਰੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਟਵਿੱਟਰ 'ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਦੇ ਪੋਸਟ ਵੀ ਬਹੁਤ ਦਿਲਚਸਪ ਹੁੰਦੇ ਹਨ। ਇਕ ਵਾਰ ਫਿਰ ਉਨ੍ਹਾਂ ਦਾ ਟਵੀਟ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਟਵੀਟ 'ਚ ਇਕ ਬਹੁਤ ਛੋਟਾ ਬੱਚਾ ਪਲੰਘ ਤੋਂ ਹੇਠਾਂ ਉਤਰਨ ਲਈ ਸਿਰਹਾਣਿਆਂ ਨਾਲ ਬਹੁਤ ਵਧੀਆ ਇੰਤਜ਼ਾਮ ਕਰਦਾ ਦਿਖਾਈ ਦੇ ਰਿਹਾ ਹੈ। ਬੱਚੇ ਦੀ ਸਮਝਦਾਰੀ ਤੋਂ ਪ੍ਰਭਾਵਿਤ ਹੋ ਕੇ ਮਹਿੰਦਰਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਹ ਇਸ ਬੱਚੇ ਨੂੰ ਹਾਇਰ ਕਰਨਾ ਪਸੰਦ ਕਰਨਗੇ।

https://twitter.com/anandmahindra/status/1028248894033915904

 

ਅਨੰਦ ਮਹਿੰਦਰਾ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ,'ਓ.ਕੇ., ਕਾਲਜ ਪੂਰਾ ਕਰਨ ਦੇ ਬਾਅਦ ਮੈਂ ਇਸ ਬੱਚੇ ਨੂੰ ਹਾਇਰ ਕਰਨ ਲਈ ਅਗਾਊਂ ਕੰਟਰੈਕਟ ਬਣਾਉਣਾ ਚਾਹੁੰਦਾ ਹਾਂ। ਇਹ ਬੱਚਾ ਸਾਡੇ ਸਾਰੇ ਪ੍ਰੋਜੈਕਟਾਂ ਦੀ ਸਾਫਟ ਲੈਂਡਿੰਗ ਯਕੀਨੀ ਬਣਾਏਗਾ। ਲਿਟਲ ਜੀਨਿਅਸ.....'

ਅਨੰਦ ਮਹਿੰਦਰਾ ਦੇ ਇਸ ਟਵੀਟ 'ਤੇ ਯੂਜ਼ਰਜ਼ ਨੇ ਵੀ ਰੋਚਕ ਜਵਾਬ ਦਿੱਤਾ। ਐਸ਼ਵਰਿਆ ਨਾਂ ਦੇ ਇਕ ਵਿਅਕਤੀ ਨੇ ਕਿਹਾ,'ਕਸਮ ਨਾਲ ਇਹ ਮੇਰੇ ਬਚਪਨ ਦਾ ਵੀਡੀਓ ਹੈ। ਸਰ ਮੈਂ ਤੁਹਾਨੂੰ ਜਵਾਇਨ ਕਰ ਸਕਦੀ ਹਾਂ। ਆਨੰਦ ਨੇ ਜਵਾਬ ਦਿੱਤਾ,'ਇਹ ਚੰਗੀ ਕੋਸ਼ਿਸ਼ ਹੈ। ਤੁਸੀਂ ਵੀ ਤਕਰੀਬਨ ਉਸੇ ਦੀ ਤਰ੍ਹਾਂ ਹੀ ਚਾਲਾਕ ਹੋ।'

ਇਕ ਹੋਰ ਯੂਜ਼ਰ ਸ਼੍ਰੀਕਾਂਤ ਨੇ ਇਕ ਹੋਰ ਬੱਚੇ ਦਾ ਸਿਰਹਾਣੇ ਦੇ ਸਹਾਰੇ ਪਲੰਘ ਤੋਂ ਉਤਰਨ ਵਾਲਾ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ,'ਇਸ ਨੂੰ ਵੀ ਹਾਇਰ ਕਰੋ।'

https://twitter.com/sreekodakkad/status/1028260667428691968

ਆਨੰਦ ਮਹਿੰਦਰਾ ਨੇ ਪਿਛਲੇ ਦਿਨੀਂ ਹਰਿਆਣੇ 'ਚ ਜੀਂਦ ਦੀ ਪਟਿਆਲਾ ਚੌਂਕ 'ਤੇ ਜੁੱਤੀਆਂ-ਚੱਪਲਾਂ ਦੀ ਮੁਰੰਮਤ ਕਰਨ ਵਾਲੇ ਨਰਸੀ ਰਾਮ ਨੂੰ 'ਜਖਮੀ ਜੁੱਤੀਆਂ ਦਾ ਹਸਪਤਾਲ' ਗਿਫਟ ਕੀਤਾ।


Related News