UAE ਦੀ ਤਰ੍ਹਾਂ ਇੱਥੇ ਵੀ ਸਕੂਲ ਬੱਸਾਂ 'ਚ ਹੋਵੇ ਇਹ ਸਿਸਟਮ ਤਾਂ ਸਫਰ ਹੋ ਜਾਵੇ ਸੇਫ, (ਵੀਡੀਓ)

01/20/2020 7:45:29 AM

ਜਲੰਧਰ— ਭਾਰਤ 'ਚ ਟ੍ਰੈਫਿਕ ਨਿਯਮ ਤੋੜਨ 'ਤੇ ਲੱਗਦੇ ਭਾਰੀ-ਭਰਕਮ ਜੁਰਮਾਨੇ ਤੋਂ ਤਾਂ ਤੁਸੀਂ ਵਾਕਫ ਹੋ ਹੀ ਗਏ ਹੋਵੋਗੇ ਪਰ ਸਕੂਲ ਬੱਸਾਂ ਦੀ ਸੇਫਟੀ ਸਭ ਤੋਂ ਵੱਧ ਜ਼ਰੂਰੀ ਹੈ ਜੋ ਯੂ. ਏ. ਈ. 'ਚ ਲਾਗੂ ਨਿਯਮਾਂ ਦੀ ਤਰ੍ਹਾਂ ਪੁਖਤਾ ਹੋ ਸਕਦੀ ਹੈ। ਬੱਚੇ ਸੇਫ ਤਾਂ ਸਭ ਠੀਕ।

PunjabKesari

ਯੂ. ਏ. ਈ. 'ਚ ਸਕੂਲ ਬੱਸ ਦਾ ਸਟਾਪ ਸਾਈਨ ਬੋਰਡ ਦੇਖ ਕੇ ਤੁਸੀਂ ਉਸ ਨੂੰ ਕ੍ਰਾਸ ਨਹੀਂ ਕਰ ਸਕਦੇ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਈਨ ਬੋਰਡ ਕਿਸ ਤਰ੍ਹਾਂ ਸਕੂਲ ਬੱਸ 'ਚ ਲੱਗਾ ਹੈ ਜੋ ਬੱਸ ਖੜ੍ਹਨ 'ਤੇ ਡਰਾਈਵਰ ਬਟਨ ਦਬਾ ਕੇ ਬਾਹਰ ਨੂੰ ਖੋਲ੍ਹ ਦਿੰਦਾ ਹੈ ਅਤੇ ਪਿਛੋਂ ਆ ਰਹੀ ਕੋਈ ਵੀ ਦੂਜੀ ਗੱਡੀ ਇਸ ਨੂੰ ਭੁੱਲ ਕੇ ਵੀ ਕ੍ਰਾਸ ਨਹੀਂ ਕਰ ਸਕਦੀ ਸਗੋਂ ਪੰਜ-ਛੇ ਕਦਮ ਗੱਡੀ ਪਿੱਛੇ ਰੋਕਣੀ ਪੈਂਦੀ ਹੈ। ਸ਼ਨੀਵਾਰ ਆਬੂਧਾਬੀ ਦੀ ਪੁਲਸ ਨੇ ਇਕ ਅਜਿਹੇ ਹੀ ਗੱਡੀ ਵਾਲੇ ਨੂੰ 1,000 ਦਿਰਹਾਮ ਦਾ ਜੁਰਮਾਨਾ ਠੋਕ ਦਿੱਤਾ, ਜੋ ਸਕੂਲ ਬੱਸ ਦਾ ਸਟਾਪ ਸਾਈਨ ਬੋਰਡ ਦੇਖ ਕੇ ਉਸ ਨੂੰ ਕ੍ਰਾਸ ਕਰ ਰਹੀ ਸੀ।


PunjabKesari
ਯੂ. ਏ. ਈ. ਟ੍ਰੈਫਿਕ ਨਿਯਮਾਂ ਮੁਤਾਬਕ, ਸਕੂਲ ਬੱਸ ਦਾ ਸਟਾਪ ਸਾਈਨ ਬੋਰਡ ਦੇਖ ਕੇ ਵੀ ਉਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਹਜ਼ਾਰ ਦਿਰਹਾਮ ਜੁਰਮਾਨਾ ਲਾਉਣ ਦੀ ਵਿਵਸਥਾ ਤੇ 10 ਬਲੈਕ ਪੁਆਇੰਟਸ ਮਿਲਦੇ ਹਨ। ਬਲੈਕ ਪੁਆਇੰਟਸ 24 ਤੋਂ ਵੱਧ ਹੋ ਜਾਣ ਤਾਂ ਗੱਡੀ ਚਾਲਕ ਦੇ ਇਕ ਸਾਲ ਲਈ ਕਿਸੇ ਵੀ ਤਰ੍ਹਾਂ ਦੇ ਵਾਹਨ ਚਲਾਉਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਪਿਛਲੇ ਸਾਲ ਸਤੰਬਰ 'ਚ ਅਬੂਧਾਬੀ ਪੁਲਸ ਨੇ ਸਕੂਲ ਬੱਸਾਂ 'ਚ ਕੈਮਰੇ ਲਾਉਣ ਦੀ ਵੀ ਹਦਾਇਤ ਦਿੱਤੀ ਸੀ ਤਾਂ ਜੋ ਸਟਾਪ ਸਾਈਨ ਬੋਰਡ ਨੂੰ ਨਜ਼ਰਅੰਦਾਜ਼ ਕਰਨ ਵਾਲੇ ਡਰਾਈਵਰਾਂ 'ਤੇ ਕਾਰਵਾਈ ਕੀਤੀ ਜਾ ਸਕੇ।

ਅਬੂਧਾਬੀ ਪੁਲਸ ਅਨੁਸਾਰ, ਸਕੂਲ ਬੱਸ ਦੇ ਸਟਾਪ ਬੋਰਡ 'ਤੇ ਧਿਆਨ ਨਾ ਦੇਣ ਕਾਰਨ 2018-2019 ਦੇ ਸਕੂਲ ਸਾਲ ਦੌਰਾਨ ਕੁੱਲ 3,664 ਡਰਾਈਵਰਾਂ ਨੂੰ ਜੁਰਮਾਨੇ ਹੋਏ ਹਨ। ਇੰਨਾ ਹੀ ਨਹੀਂ ਜੇਕਰ ਸਕੂਲ ਬੱਸ ਡਰਾਈਵਰ ਸਟਾਪ ਸਾਈਨ ਬੋਰਡ ਪ੍ਰਦਰਸ਼ਿਤ (ਡਿਸਪਲੇਅ) ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ 500 ਦਿਰਹਾਮ ਜੁਰਮਾਨਾ ਅਤੇ ਛੇ ਬਲੈਕ ਪੁਆਇੰਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਕਿਵੇਂ ਦਾ ਲੱਗਿਆ ਸਕੂਲ ਬੱਸਾਂ 'ਚ ਸਟਾਪ ਸਾਈਨ ਬੋਰਡ ਜੋ ਬੱਚਿਆਂ ਦੇ ਬੱਸ 'ਚ ਚੜ੍ਹਨ ਤੇ ਉਤਰਨ ਸਮੇਂ ਟ੍ਰੈਫਿਕ ਤੋਂ ਬਚਾਉਂਦਾ ਹੈ। ਇਸ ਤਰ੍ਹਾਂ ਦਾ ਸਟਾਪ ਸਾਈਨ ਬੋਰਡ ਜੇਕਰ ਇੱਥੇ ਦੀਆਂ ਸਕੂਲ ਬੱਸਾਂ 'ਚ ਵੀ ਲੱਗ ਜਾਵੇ ਤਾਂ ਸੇਫਟੀ ਬਿਹਤਰ ਹੋ ਸਕਦੀ ਹੈ।


Related News