Amazon Prime Video 'ਤੇ ਦੇਖ ਸਕੋਗੇ ਲਾਈਵ ਕ੍ਰਿਕਟ, ਕੰਪਨੀ ਨੇ ਭਾਰਤੀ ਅਧਿਕਾਰ ਖਰੀਦੇ

11/10/2020 6:04:51 PM

ਨਵੀਂ ਦਿੱਲੀ — ਹੁਣ ਤੁਸੀਂ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਲਾਈਵ ਕ੍ਰਿਕਟ ਵੀ ਦੇਖ ਸਕਦੇ ਹੋ। ਕੰਪਨੀ ਨੇ ਸਾਲ 2025-26 ਲਈ ਭਾਰਤ ਵਿਚ ਹੋਣ ਵਾਲੇ ਕ੍ਰਿਕਟ ਮੈਚ ਦੇ ਪ੍ਰਸਾਰਣ ਦੇ ਅਧਿਕਾਰ ਖਰੀਦੇ ਹਨ। ਕੰਪਨੀ ਨੇ ਐਲਾਨ ਕੀਤਾ ਹੈ ਕਿ ਐਮਾਜ਼ੋਨ ਪ੍ਰਾਈਮ ਵੀਡੀਓ ਪਹਿਲੀ ਭਾਰਤੀ ਸਟ੍ਰੀਮਿੰਗ ਸਰਵਿਸ ਬਣ ਗਈ ਹੈ। ਜਿਸ ਕੋਲ ਵਿਸ਼ੇਸ਼ ਲਾਈਵ ਕ੍ਰਿਕਟ ਅਧਿਕਾਰ ਹੋਣਗੇ। ਐਮਾਜ਼ੋਨ ਅਤੇ ਨਿਊਜ਼ੀਲੈਂਡ ਕ੍ਰਿਕਟ ਬੋਰਡ ਵਿਚਕਾਰ ਕਈ ਸਾਲਾਂ ਲਈ ਹੋਏ ਇਸ ਸਮਝੌਤੇ ਦੇ ਤਹਿਤ ਪ੍ਰਾਈਮ ਵੀਡੀਓ ਬੀਬੀਆਂ ਅਤੇ ਪੁਰਸ਼ਾਂ ਦੇ ਸਾਰੇ ਅੰਤਰਰਾਸ਼ਟਰੀ ਮੈਚਾਂ ਦਾ ਪ੍ਰਸਾਰਣ ਕਰਨ ਦੇ ਯੋਗ ਹੋਵੇਗਾ। ਇਸ ਵਿਚ ਵਨਡੇ , ਟੀ -20 ਅਤੇ ਟੈਸਟ ਫਾਰਮੈਟ ਸ਼ਾਮਲ ਹਨ।

ਐਮਾਜ਼ੋਨ ਪ੍ਰਾਈਮ ਵੀਡੀਓ ਦੇ ਡਾਇਰੈਕਟਰ ਅਤੇ ਦੇਸ਼ ਦੇ ਜਨਰਲ ਮੈਨੇਜਰ ਗੌਰਵ ਗਾਂਧੀ ਨੇ ਕਿਹਾ ਕਿ ਅਸੀਂ ਪ੍ਰਾਈਮ ਵੀਡੀਓ ਉਪਭੋਗਤਾਵਾਂ ਲਈ ਭਾਰਤ ਦੀ ਸਭ ਤੋਂ ਮਨਪਸੰਦ ਖੇਡ ਨੂੰ ਸਟਰੀਮ ਕਰਨ ਲਈ ਉਤਸ਼ਾਹਤ ਹਾਂ। ਅਸੀਂ ਇਸ ਕੋਸ਼ਿਸ਼ ਵਿਚ ਨਿਊਜ਼ੀਲੈਂਡ ਕ੍ਰਿਕਟ ਨਾਲ ਕੰਮ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਉਨ੍ਹਾਂ ਕੋਲ ਇਕ ਮਜ਼ਬੂਤ, ਜਨੂੰਨ ਅਤੇ ਬਹੁਤ ਪਸੰਦ ਕੀਤੀ ਜਾਣ ਵਾਲੀ ਕ੍ਰਿਕਟ ਟੀਮ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੁਕਾਬਲਾ ਸ਼ਾਨਦਾਰ ਰਿਹਾ। ਅਸੀਂ ਨਿਊਜ਼ੀਲੈਂਡ ਕ੍ਰਿਕਟ ਦੇ ਸਹਿਯੋਗ ਨਾਲ ਭਾਰਤ ਵਿਚ ਆਪਣੀ ਪਹਿਲੀ ਲਾਈਵ ਖੇਡ ਦੀ ਪੇਸ਼ਕਸ਼ ਕਰਦਿਆਂ ਖੁਸ਼ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਪ੍ਰਾਈਮ ਮੈਂਬਰ ਇਸ ਉਪਰਾਲੇ ਨਾਲ ਬਹੁਤ ਖੁਸ਼ ਹੋਣਗੇ।

ਇਹ ਵੀ ਪੜ੍ਹੋ : ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ

ਇਸ ਸੌਦੇ ਵਿਚ 2022 ਦੇ ਅਰੰਭ ਵਿਚ ਟੀਮ ਇੰਡੀਆ ਦਾ ਨਿਊਜ਼ੀਲੈਂਡ ਦੌਰਾ ਅਤੇ ਦੂਜਾ ਦੌਰਾ ਵੀ ਸ਼ਾਮਲ ਹੈ। ਜਿਨ੍ਹਾਂ ਦੀਆਂ ਤਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਇਸ ਮਹੀਨੇ ਦੇ ਅਖੀਰ ਵਿਚ ਸ਼ੁਰੂ ਹੋਣ ਵਾਲੇ 2020–2021 ਸੀਜ਼ਨ ਦੇ ਅਧਿਕਾਰਾਂ ਨੂੰ ਐਮਾਜ਼ਾਨ ਦੁਆਰਾ ਸਿੰਡੀਕੇਟ ਕੀਤਾ ਜਾਵੇਗਾ। 
ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਵੀ ਐਮਾਜ਼ੋਨ ਪ੍ਰਾਈਮ ਵੀਡੀਓ ਨਾਲ ਹੋਏ ਸੌਦੇ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂÎ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ ਕਿ ਲਾਈਵ ਸਪੋਰਟ ਦਾ ਭਵਿੱਖ ਸਟ੍ਰੀਮਿੰਗ ਹੈ।

ਇਹ ਵੀ ਪੜ੍ਹੋ : ਇਨ੍ਹਾਂ ਸਰਕਾਰੀ ਬੈਂਕਾਂ ਨੇ ਖ਼ਾਤਾਧਾਰਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ: ਖ਼ਤਮ ਕੀਤੇ ਚਾਰਜ, ਸਸਤਾ ਕੀਤਾ ਕਰਜ਼ਾ


Harinder Kaur

Content Editor

Related News