ਜੇ ਤੁਹਾਨੂੰ ਵੀ ਮਿਲਦੀ ਹੈ 25,000 ਰੁਪਏ ਤਨਖਾਹ ਤਾਂ ਇੰਨੇ ਫੀਸਦੀ ਲੋਕਾਂ ’ਚ ਤੁਸੀਂ ਵੀ ਹੋ ਸ਼ਾਮਲ

05/20/2022 9:53:49 PM

ਬਿਜ਼ਨੈੱਸ ਡੈਸਕ-ਜੇਕਰ ਤੁਸੀਂ ਸਾਲ 'ਚ ਤਿੰਨ ਲੱਖ ਰੁਪਏ ਕਮਾਉਂਦੇ ਹੋ ਤਾਂ ਭਾਰਤ 'ਚ ਸੈਲਰੀ ਲੈਣ ਵਾਲੀ ਚੋਟੀ ਦੀ 10 ਫੀਸਦੀ ਆਬਾਦੀ 'ਚ ਤੁਸੀਂ ਸ਼ਾਮਲ ਹੋ। ਇਹ ਅੰਕੜੇ ਇਕ ਗਲੋਬਲ ਪ੍ਰਤੀਯੋਗਤਾ ਪਹਿਲ ਸੰਸਥਾ, ਇੰਸਟੀਚਿਊਟ ਫਾਰ ਕਾਮਪੀਟੀਟਿਵਨੇਸ ਦੀ ਭਾਰਤ ਇਕਾਈ ਵੱਲੋਂ ਤਿਆਰ ਕੀਤੀ ਗਈ 'ਭਾਰਤ 'ਚ ਅਸਮਾਨਤਾ ਦੀ ਸਥਿਤੀ' ਦੀ ਰਿਪੋਰਟ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਵਿਵੇਕ ਦੇਬਰਾਏ ਨੇ ਬੁੱਧਵਾਰ ਨੂੰ ਇਸ ਨੂੰ ਜਾਰੀ ਕੀਤਾ। ਇਸ ਨੇ ਅਸਮਾਨਤਾ ਨੂੰ ਘੱਟ ਕਰਨ ਦੇ ਸਾਧਨ ਵਜੋਂ ਸ਼ਹਿਰੀ ਬੇਰੁਜ਼ਗਾਰੀ ਅਤੇ ਵਿਆਪਕ ਮੂਲ ਆਦਮਨ ਲਈ ਇਕ ਯੋਜਨਾ ਦੀ ਸਿਫ਼ਾਰਿਸ਼ ਕੀਤੀ ਸੀ।

ਇਹ ਵੀ ਪੜ੍ਹੋ :-RR vs CSK : ਚੇਨਈ ਨੇ ਰਾਜਸਥਾਨ ਨੂੰ ਦਿੱਤਾ 151 ਦੌੜਾਂ ਦਾ ਟੀਚਾ

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਕ ਲੱਖ ਰੁਪਏ ਜਾਂ ਉਸ ਤੋਂ ਘੱਟ ਦੀ ਸਾਲਾਨਾ ਆਦਮਨੀ ਵਾਲੇ ਲੋਕਾਂ 'ਚ ਨਿਯਮਿਤ ਤਨਖ਼ਾਹ ਲੈਣ ਵਾਲੇ ਮਜ਼ਦੂਰਾਂ ਦੀ ਔਸਤ ਹਿੱਸੇਦਾਰੀ 18.43 ਫੀਸਦੀ ਸੀ। ਇਕ ਲੱਖ ਰੁਪਏ ਤੋਂ ਜ਼ਿਆਦਾ ਦਾ ਸਾਲਾਨਾ ਆਮਦਨੀ ਵਾਲੇ ਲੋਕਾਂ 'ਚ ਨਿਯਮਿਤ ਤਨਖਾਹ ਲੈਣ ਵਾਲੇ ਮਜ਼ਦੂਰਾਂ ਦੀ ਹਿੱਸੇਦਾਰੀ ਵਧ ਕੇ 41.59 ਫੀਸਦੀ ਹੋ ਗਈ ਹੈ। ਸਾਲਾਨਾ ਆਮਦਨੀ ਦੇ ਤੌਰ 'ਤੇ 1 ਲੱਖ ਰੁਪਏ ਤੋਂ ਜ਼ਿਆਦਾ ਕਮਾਉਣ ਵਾਲਿਆਂ 'ਚੋਂ 43.99 ਫੀਸਦੀ ਸਵੈ-ਰੁਜ਼ਗਾਰ ਕਰਨ ਵਾਲੇ ਸ਼ਾਮਲ ਸਨ। ਇਸ ਤੋਂ ਇਲਾਵਾ ਇਕ ਸਾਲ 'ਚ 1 ਲੱਖ ਰੁਪਏ ਤੋਂ ਘੱਟ ਕਮਾਉਣ ਵਾਲੇ ਸਵੈ-ਰੁਜ਼ਗਾਰ ਮਜ਼ਦੂਰਾਂ ਦੀ ਔਸਤ ਸੰਖਿਆ 63.3 ਫੀਸਦੀ ਸੀ।

ਇਹ ਵੀ ਪੜ੍ਹੋ :-ਤਾਲਿਬਾਨ ਦਾ ਫਰਮਾਨ : ਹੁਣ ਅਫਗਾਨਿਸਤਾਨ 'ਚ ਮੂੰਹ ਢਕ ਕੇ ਐਂਕਰਿੰਗ ਕਰਨਗੀਆਂ ਮਹਿਲਾਵਾਂ

ਰਿਪੋਰਟ 'ਚ ਪੀਰੀਆਡਿਕ ਲੇਬਰ ਫੋਰਸ ਸਰਵੇ (ਪੀ.ਐੱਲ.ਐੱਫ.ਐੱਸ.) 2019-20 ਦੇ ਅੰਕੜਿਆਂ 'ਤੇ ਵੀ ਗੌਰ ਕੀਤਾ ਹੈ ਅਤੇ ਇਸ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਹਰ ਮਹੀਨੇ 25000 ਰੁਪਏ ਕਮਾਉਣ ਵਾਲੇ ਇਕ ਮਜ਼ਦੂਰ 'ਜੇਕਰ ਤਨਖਾਹ ਪਾਉਣ ਵਾਲੇ ਟਾਪ 10 ਨੂੰ ਭਾਰਤ 'ਚ ਤਨਖਾਹ ਪਾਉਣ ਵਾਲਿਆਂ ਦੀ ਟਾਪ 10 ਫੀਸਦੀ ਦੀ ਸ਼੍ਰੇਣੀ 'ਚ ਰੱਖਿਆ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਫੀਸਦੀ ਦੀ ਸ਼੍ਰੇਣੀ 'ਚ ਇਨੀਂ ਰਾਸ਼ੀ ਸ਼ਾਮਲ ਹੈ ਤਾਂ ਸਭ ਤੋਂ ਹੇਠਲੇ ਪੱਧਰ ਦੀ ਸਥਿਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਿਕਾਸ ਦੇ ਫਾਇਦੇ ਦਾ ਲਾਭ ਸਮਾਨ ਰੂਪ ਨਾਲ ਕੀਤਾ ਜਾਣਾ ਚਾਹੀਦਾ ਹੈ।

ਪੀ.ਐੱਲ.ਐੱਫ.ਐੱਸ. ਦੇ ਵੱਖ-ਵੱਖ ਪੜਾਵਾਂ ਦੇ ਅੰਕੜਿਆਂ ਦੀ ਜਾਂਚ ਕਰਨ ਵਾਲੀ ਰਿਪੋਰਟ ਮੁਤਾਬਕ ਮਜ਼ਦੂਰੀ 'ਚ ਅਸਮਾਨਤਾ ਵਧ ਰਹੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਵੇਖਣ ਦੇ ਤਿੰਨ ਪੜਾਅ (2017-18, 2018-19 ਅਤੇ 2019-20) ਦੌਰਾਨ ਕੁੱਲ ਆਮਦਨੀ 'ਚ ਚੋਟੀ 1 ਫੀਸਦੀ ਦੀ ਹਿੱਸੇਦਾਰੀ ਵਧੀ ਹੈ ਅਤੇ ਇਹ 2017-18 ਦੇ 6.14 ਫੀਸਦੀ ਤੋਂ ਵਧ ਕੇ 2018-19 'ਚ 6.84 ਫੀਸਦੀ ਤੱਕ ਹੋ ਗਈ ਅਤੇ 2019-20 'ਚ ਚੋਟੀ ਦੀ 1 ਫੀਸਦੀ ਨੇ ਮਾਮੂਲੀ ਗਿਰਾਵਟ ਦਰਜ ਕੀਤੀ।

ਇਹ ਵੀ ਪੜ੍ਹੋ :- ਯੂਰਪ 'ਚ ਮੰਕੀਪਾਕਸ ਦਾ ਕਹਿਰ, ਸਪੇਨ 'ਚ 7 ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News