Yezdi ਮੋਟਰਸਾਈਕਲ ਭਾਰਤ ’ਚ ਕਰ ਰਹੀ ਵਾਪਸੀ, ਜਾਵਾ ਮੋਟਰਸਾਈਕਲ ਨਾਲ ਤੋੜਿਆ ਨਾਤਾ

Friday, Nov 12, 2021 - 04:58 PM (IST)

Yezdi ਮੋਟਰਸਾਈਕਲ ਭਾਰਤ ’ਚ ਕਰ ਰਹੀ ਵਾਪਸੀ, ਜਾਵਾ ਮੋਟਰਸਾਈਕਲ ਨਾਲ ਤੋੜਿਆ ਨਾਤਾ

ਆਟੋ ਡੈਸਕ– ਆਈਕਾਨਿਕ ਮੋਟਰਸਾਈਕਲ ਬ੍ਰਾਂਡ Yezdi ਹੁਣ ਜਾਵਾ ਮੋਟਰਸਾਈਕਲ ਦਾ ਹਿੱਸਾ ਨਹੀਂ ਹੈ। ਜਾਵਾ ਮੋਟਰਸਾਈਕਲ ਨੇ ਆਪਣੇ ਟਵਿਟਰ ਪੋਸਟ ’ਚ ਇਸ ਦੀ ਜਾਣਕਾਰੀ ਦਿੱਤੀ ਹੈ। ਪੋਸਟ ’ਚ ਜਾਵਾ ਨੇ ਲਿਖਿਆ ਕਿ Yezdi ਬ੍ਰਾਂਡ ਹੁਣ ਅਲੱਗ ਕੰਮ ਕਰੇਗਾ। ਜਾਵਾ ਤੋਂ ਬਾਅਦ ਕਲਾਸਿਕ ਲੀਜੈਂਡਸ Yezdi ਨੂੰ ਭਾਰਤੀ ਬਾਜ਼ਾਰ ’ਚ ਫਿਲ ਤੋਂ ਖੜ੍ਹਾ ਕਰਨ ’ਚ ਮਦਦ ਕਰੇਗਾ। 

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

PunjabKesari

ਕਲਾਸਿਕ ਲੀਜੈਂਡਸ ਦੇ ਕੋ-ਫਾਊਂਡਰ ਅਨੁਪਮ ਥਰੇਜਾ ਨੇ ਹਾਲ ਹੀ ’ਚ ਟਵੀਟ ਕਰਕੇ ਕਿਹਾ ਸੀ ਕਿ ਅਸੀਂ ਦੂਜੇ ਭਰਾ ਨੂੰ ਵਾਪਸ ਬੁਲਾ ਲਿਆ ਹੈ। ਲਾਂਚ ਹੋਣ ਤੋਂ ਬਾਅਦ Yezdi ADV ਦਾ ਸਿੱਧਾ ਮੁਕਾਬਲਾ ਰਾਇਲ ਐਨਫੀਲਡ ਹਿਮਾਲਿਅਨ ਨਾਲ ਹੋਵੇਗਾ। ਖਾਸ ਗੱਲ ਹੈ ਕਿ Yezdi ਦਾ ਨਵਾਂ ਮੋਟਰਸਾਈਕਲ ਰਾਇਲ ਐਨਫੀਲਡ ਹਿਮਾਲਿਅਨ ਵਾਲੇ ਪ੍ਰਾਈਜ਼ ਸੈਗਮੈਂਟ ’ਚ ਹੀ ਆਏਗਾ। Yezdi ਦੇ ਨਵਾਂ ਮੋਟਰਸਾਈਕਲ ’ਚ ਜਾਵਾ ਪਿਰਾਕ ’ਚ ਆਉਣ ਵਾਲਾ 334cc ਦਾ ਇੰਜਣ ਹੀ ਦਿੱਤਾ ਜਾ ਸਕਦਾ ਹੈ। ਪਿਰਾਕ ਦਾ ਇਹ ਇੰਜਣ 30 ਐੱਚ.ਪੀ. ਦੀ ਪਾਵਰ ਅਤੇ 32 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

ਇਹ ਵੀ ਪੜ੍ਹੋ– 18 ਨਵੰਬਰ ਨੂੰ ਲਾਂਚ ਹੋਵੇਗਾ Suzuki Burgman Electric ਸਕੂਟਰ

PunjabKesari

ਆਨੰਦ ਮਹਿੰਦਰਾ ਦੇ ਟਵੀਟ ਨੇ ਵਧਾਇਆ ਉਤਸ਼ਾਹ
ਕਲਾਸਿਕ ਲੀਜੈਂਡਸ ’ਚ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਨਿਵੇਸ਼ ਤੋਂ ਬਾਅਦ ਹੀ ਜਾਵਾ ਮੋਟਰਸਾਈਕਲ, ਬੀ.ਐੱਸ.ਏ. ਅਤੇ Yezdi ਦੀ ਵਾਪਸੀ ਦੀ ਚਰਚਾ ਹੋਣ ਲੱਗੀ ਸੀ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ’ਚ ਕਲਾਸਿਕ ਲੀਜੈਂਡਸ ਨੇ ਭਾਰਤ ’ਚ Yezdi Roadking ਦਾ ਟ੍ਰੇਡਮਾਰਕ ਵੀ ਫਾਇਲ ਕੀਤਾ ਸੀ। ਇਸ ਤੋਂ ਬਾਅਦ ਹੀ Yezdi ਮੋਟਰਸਾਈਕਲ ਦੇ ਭਾਰਤ ’ਚ ਵਾਪਸ ਆਉਣ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ Yezdi ਦੇ ਭਾਰਚ ’ਚ ਵਾਪਸ ਆਉਣ ਨੂੰ ਲੈ ਕੇ ਟਵੀਟ ਕੀਤਾ। ਮਹਿੰਦਰਾ ਦੇ ਇਸ ਟਵੀਟ ਤੋਂ ਬਾਅਦ ਲਗਭਗ ਤੈਅ ਹੈ ਕਿ Yezdi ਦੀ ਭਾਰਤ ’ਚ ਮੁੜ ਐਂਟਰੀ ਹੋਣ ਵਾਲੀ ਹੈ। 

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

PunjabKesari

ਅਗਲੇ ਸਾਲ ਆ ਸਕਦਾ ਹੈ Yezdi ਦੀ ਐਡਵੈਂਚਰ ਮੋਟਰਸਾਈਕਲ 
ਜਾਵਾ ਦੀ ਗੱਲ ਕਰੀਏ ਤਾਂ ਕੰਪਨੀ ਭਾਰਤ ’ਚ ਡੈਡੀਕੇਟਿਡ ਸੇਲਸ ਚੈਨਲਸ ਰਾਹੀਂ ਆਪਣੇ ਰੈਟਰੋ-ਥੀਮਸ ਮੋਟਰਸਾਈਕਲਾਂ ਨੂੰ ਲਾਂਚ ਕਰ ਚੁੱਕੀ ਹੈ। ਹੁਣ Yezdi ਵੀ ਆਪਣੇ ਪ੍ਰੋਡਕਟਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਅਜੇ ਪ੍ਰੋਡਕਟਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ Yezdi ਵੀ ਭਾਰਤ ’ਚ ਆਪਣੇ ਰੈਟਰੋ-ਥੀਮਸ ਮੋਟਰਸਾਈਕਲਾਂ ਨੂੰ ਲਾਂਚ ਕਰੇਗਾ। ਉਮੀਦ ਹੈ ਕਿ ਕੰਪਨੀ ਸਾਲ 2022 ’ਚ ਆਪਣੇ ਇਕ ਨਵੇਂ ਐਡਵੈਂਚਰ ਮੋਟਰਸਾਈਕਲ ਨੂੰ ਲਾਂਚ ਕਰੇਗੀ। 

ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ


author

Rakesh

Content Editor

Related News