ਜੀ. ਐੱਸ. ਟੀ. ਨਵੇਂ ਬੂਟਾਂ ਵਾਂਗ, 3 ਦਿਨ ਚੁੱਭਦਾ ਹੈ, ਚੌਥੇ ਦਿਨ ਆਰਾਮ : ਪ੍ਰਧਾਨ

Wednesday, Oct 25, 2017 - 02:06 AM (IST)

ਜੀ. ਐੱਸ. ਟੀ. ਨਵੇਂ ਬੂਟਾਂ ਵਾਂਗ, 3 ਦਿਨ ਚੁੱਭਦਾ ਹੈ, ਚੌਥੇ ਦਿਨ ਆਰਾਮ : ਪ੍ਰਧਾਨ

ਇੰਦੌਰ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਬਾਰੇ ਮੰਤਰੀ ਧਰਮਿੰਦਰ ਪ੍ਰਧਾਨ ਨੇ ਜੀ. ਐੱਸ. ਟੀ. ਕਾਰਨ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ 'ਤੇ ਆਪਣੇ ਬੇਬਾਕ ਅੰਦਾਜ਼ ਵਿਚ ਮੰਗਲਵਾਰ ਕਿਹਾ ਕਿ ਜੀ. ਐੱਸ. ਟੀ. ਇਕ ਨਵੇਂ ਬੂਟ ਵਾਂਗ ਹੈ ਜੋ 3 ਦਿਨ ਚੁੱਭਦਾ ਹੈ ਪਰ ਚੌਥੇ ਦਿਨ ਆਰਾਮ ਦੇਣ ਲੱਗਦਾ ਹੈ।
ਇਥੇ ਮੱਧ ਪ੍ਰਦੇਸ਼ ਦੇ ਖੇਡ ਅਤੇ ਯੂਥ ਕਲਿਆਣ ਸੰਚਾਲਨ ਅਦਾਰੇ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਆਏ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਨੇ ਜੀ. ਐੱਸ. ਟੀ. ਨੂੰ ਜੋ 'ਗੱਬਰ ਸਿੰਘ ਟੈਕਸ' ਕਿਹਾ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਰਾਹੁਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਕਾਰਨ ਅਜੇ ਤਕ ਪ੍ਰੇਸ਼ਾਨ ਹਨ। ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਰਾਹੁਲ ਨੂੰ ਸਿਆਣਾ ਬਣਾਏ। Àੁਨ੍ਹਾਂ ਕਿਹਾ ਕਿ ਪੈਟਰੋਲੀਅਮ ਮੰਤਰੀ ਹੋਣ ਦੇ ਨਾਤੇ ਮੈਂ ਚਾਹੁੰਦਾ ਹਾਂ ਕਿ ਪੈਟਰੋਲ ਤੇ ਡੀਜ਼ਲ 'ਤੇ ਜੀ. ਐੱਸ. ਟੀ. ਲਾਗੂ ਕੀਤਾ ਜਾਵੇ ਪਰ ਸੂਬਾਈ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ। ਸੂਬਾਈ ਸਰਕਾਰਾਂ ਸਹਿਮਤ ਹੋਣ ਤਾਂ ਇਸ ੰਸਬੰਧੀ ਭਵਿੱਖ ਵਿਚ ਫੈਸਲਾ ਕੀਤਾ ਜਾਵੇਗਾ।


Related News