ਯੈੱਸ ਬੈਂਕ ਦੇ ਕਪੂਰ ਪਰਿਵਾਰ ਨੇ ਮਿਊਚੁਅਲ ਫੰਡ ਕੰਪਨੀਆਂ ਨੂੰ ਕੀਤਾ 400 ਕਰੋੜ ਰੁਪਏ ਦਾ ਭੁਗਤਾਨ
Tuesday, Nov 27, 2018 - 11:46 AM (IST)
ਮੁੰਬਈ—ਯੈੱਸ ਬੈਂਕ ਦੇ ਇਕ ਪ੍ਰਮੋਟਰ ਨਾਲ ਜੁੜੇ ਬਾਡੀਜ਼ ਨੇ ਦੋ ਮਿਊਚੁਅਲ ਫੰਡ ਕੰਪਨੀਆਂ ਨੂੰ 400 ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕੀਤਾ ਹੈ। ਇਨ੍ਹਾਂ ਬਾਡੀਜ਼ ਨੇ ਬੈਂਕ ਦੇ ਸ਼ੇਅਰਾਂ ਨੂੰ ਗਹਿਣੇ ਰੱਖ ਕੇ ਇਨ੍ਹਾਂ ਫੰਡਾਂ ਨਾਲ ਪੈਸਾ ਲਿਆ ਸੀ। ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭੁਗਤਾਨ ਕਰਨ ਵਾਲੇ ਬਾਡੀਜ਼ ਬੈਂਕ ਦੇ ਇਕ ਪ੍ਰਮੋਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਣਾ ਕਪੂਰ ਦੇ ਕਰੀਬੀ ਪਰਿਵਾਰਿਕ ਮੈਂਬਰ ਹਨ। ਰਾਣਾ ਕਪੂਰ ਦੇ ਕਰੀਬੀ ਪਰਿਵਾਰਿਕ ਮੈਂਬਰ ਹਨ। ਰਾਣਾ ਕਪੂਰ ਪਰਿਵਾਰ ਦੀ ਬੈਂਕ 'ਚ 10.7 ਫੀਸਦੀ ਅਤੇ ਉਨ੍ਹਾਂ ਦੇ ਭਰਾ ਦੀ ਪਤਨੀ ਮਧੁ ਕਪੂਰ ਦੀ 9.80 ਫੀਸਦੀ ਹਿੱਸੇਦਾਰੀ ਹੈ। ਸੂਤਰਾਂ ਨੇ ਕਿਹਾ ਕਿ ਕਪੂਰ ਪਰਿਵਾਰ ਨੇ ਰਿਲਾਇੰਸ ਮਿਊਚੁਅਲ ਫੰਡ ਅਤੇ ਫਰੈਂਕਲਿਨ ਟੇਂਪਲਟਨ ਮਿਊਚੁਅਲ ਫੰਡ ਨੂੰ 200-200 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭੁਗਤਾਨ ਬਕਾਇਆ ਚੁਕਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਭੁਗਤਾਨ ਦੇ ਬਾਅਦ ਪ੍ਰਮੋਟਰ ਗਰੁੱਪ 'ਤੇ ਕਰਜ਼ੇ ਦਾ ਕੁੱਲ ਬਕਾਇਆ ਘਟ ਹੋ ਕੇ 1,400 ਕਰੋੜ ਰੁਪਏ 'ਤੇ ਆ ਗਿਆ ਹੈ।
