ਯੈੱਸ ਬੈਂਕ ਵੱਲੋਂ FD ਦਰਾਂ 'ਚ ਕੀਤੀ ਗਈ ਤਬਦੀਲੀ, ਜਾਣੋ ਨਵੀਂਆਂ ਵਿਆਜ ਦਰਾਂ
Wednesday, Feb 17, 2021 - 03:16 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ ਵਿਚ ਤਬਦੀਲੀ ਕਰ ਦਿੱਤੀ ਹੈ। ਬੈਂਕ ਵੱਲੋਂ ਨਵੀਂਆਂ ਦਰਾਂ 8 ਫਰਵਰੀ 2021 ਤੋਂ ਪ੍ਰਭਾਵੀ ਹੋ ਗਈਆਂ ਹਨ। ਬੈਂਕ ਹੁਣ 3 ਮਹੀਨੇ ਤੋਂ ਲੈ ਕੇ 6 ਮਹੀਨੇ ਦੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਲਈ 5 ਫ਼ੀਸਦੀ ਦਰ ਨਾਲ ਵਿਆਜ ਦੇ ਰਿਹਾ ਹੈ।
ਉੱਥੇ ਹੀ, 6 ਮਹੀਨਿਆਂ ਤੋਂ ਲੈ ਕੇ 9 ਮਹੀਨਿਆਂ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 5.50 ਫ਼ੀਸਦੀ ਕਰ ਦਿੱਤੀ ਗਈ ਹੈ।
9 ਮਹੀਨਿਆਂ ਤੋਂ 1 ਸਾਲ ਵਿਚਕਾਰ ਵਾਲੀ ਐੱਫ. ਡੀ. ਦੀ ਵਿਆਜ ਦਰ ਹੁਣ 5.75 ਫ਼ੀਸਦੀ ਹੈ। ਇਕ ਸਾਲ ਤੋਂ 2 ਸਾਲ ਦੇ ਘੱਟ ਸਮੇਂ ਵਿਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਵਿਆਜ ਦਰ 6.25 ਫ਼ੀਸਦੀ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ 2 ਸਾਲ ਤੋਂ 3 ਸਾਲ ਦੀ ਐੱਫ. ਡੀ. 'ਤੇ 6.50 ਫ਼ੀਸਦੀ ਅਤੇ ਤਿੰਨ ਸਾਲ ਤੋਂ 10 ਸਾਲ ਵਿਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 6.75 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਿਆਜ ਮਿਲੇਗਾ।
ਉੱਥੇ ਹੀ, ਸੀਨੀਅਰ ਨਾਗਰਿਕਾਂ ਨੂੰ 3 ਸਾਲ ਤੋਂ ਘੱਟ ਸਮੇਂ ਦੀ ਐੱਫ. ਡੀ. 'ਤੇ ਜਨਰਲ ਪਬਲਿਕ ਨਾਲੋਂ 0.5 ਫ਼ੀਸਦੀ ਵਿਆਜ ਮਿਲੇਗਾ। ਤਿੰਨ ਸਾਲ ਤੋਂ ਉਪਰ ਐੱਫ. ਡੀ. 'ਤੇ 0.75 ਫ਼ੀਸਦੀ ਵਿਆਜ ਮਿਲੇਗਾ।