ਯੈੱਸ ਬੈਂਕ ਨੇ ਫੋਰਟਿਸ ਹੈਲਥਕੇਅਰ 'ਚ 17.31 ਫੀਸਦੀ ਹਿੱਸੇਦਾਰੀ ਖਰੀਦੀ
Thursday, Mar 15, 2018 - 02:23 PM (IST)
ਨਵੀਂ ਦਿੱਲੀ—ਯੈੱਸ ਬੈਂਕ ਨੇ ਫੋਰਟਿਸ ਹੈਲਥਕੇਅਰ ਦੀ 17.31 ਫੀਸਦੀ ਹਿੱਸੇਦਾਰੀ ਖਰੀਦੀ ਹੈ। ਬੈਂਕ ਨੇ ਕੰਪਨੀ ਦੇ ਆਪਣੇ ਕੋਲ ਪਏ ਕਰੀਬ 9 ਕਰੋੜ ਗਿਰਵੀ ਪਏ ਸ਼ੇਅਰਾਂ ਨੂੰ ਖਰੀਦ ਲਿਆ ਹੈ। ਫੋਰਟਿਸ ਹੈਲਥਕੇਅਰ ਨੇ ਰੇਗੂਲੇਟਰੀ ਜਾਣਕਾਰੀ 'ਚ ਕਿਹਾ ਕਿ ਯੈੱਸ ਬੈਂਕ ਨੇ ਕੰਪਨੀ ਦੇ 10 ਰੁਪਏ ਪ੍ਰਤੀ ਸ਼ੇਅਰ ਅੰਕਿਤ ਮੁੱਲ ਦੇ ਗਿਰਵੀ ਪਏ 8,97,81,906 ਸ਼ੇਅਰਾਂ ਦੀ ਪ੍ਰਾਪਤੀ ਕੀਤੀ ਹੈ।
ਬੈਂਕ ਨੂੰ ਉਸ ਵਲੋਂ ਦਿੱਤੀ ਗਈ ਲੋਨ ਸੁਵਿਧਾ 'ਚ ਪ੍ਰਮੋਟਰ ਗਰੁੱਪ ਦੀਆਂ ਕੰਪਨੀਆਂ ਦੇ ਡਿਫਾਵਟ ਕਰਨ ਤੋਂ ਬਾਅਦ ਇਹ ਕਦਮ ਚੁੱਕਣਾ ਪਿਆ।
ਯੈੱਸ ਬੈਂਕ ਵਲੋਂ ਪ੍ਰਾਪਤ ਸ਼ੇਅਰ ਕੰਪਨੀ ਦੀ 17.31 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਬੈਂਕ ਨੇ 16 ਫਰਵਰੀ ਨੂੰ ਇਨ੍ਹਾਂ ਸ਼ੇਅਰਾਂ ਦੀ ਪ੍ਰਾਪਤੀ ਕੀਤੀ।
