Yes Bank ਅਤੇ ਕੋਰੋਨਾ ਵਾਇਰਸ ਕਾਰਨ ਰੁਪਿਆ 74 ਡਾਲਰ ਦੇ ਪਾਰ

Friday, Mar 06, 2020 - 04:00 PM (IST)

Yes Bank ਅਤੇ ਕੋਰੋਨਾ ਵਾਇਰਸ ਕਾਰਨ ਰੁਪਿਆ 74 ਡਾਲਰ ਦੇ ਪਾਰ

ਮੁੰਬਈ — ਨਿੱਜੀ ਖੇਤਰ ਦੇ ਯੈੱਸ ਬੈਂਕ ਦੇ ਡੁੱਬਣ ਅਤੇ ਕੋਰੋਨਾ ਵਾਇਰਸ ਦੇ ਦੇਸ਼ ਵਿਚ ਤੇਜ਼ੀ ਨਾਲ ਫੈਲਣ ਦੀਆਂ ਖਬਰਾਂ ਕਾਰਨ ਸ਼ੁੱਕਰਵਾਰ ਨੂੰ ਬਣੇ ਦਬਾਅ ਕਾਰਨ ਅੰਤਰ ਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਫਿਸਲ ਕੇ 74 ਡਾਲਰ ਨੂੰ ਪਾਰ ਕਰ ਗਿਆ। ਵੀਰਵਾਰ ਨੂੰ ਰੁਪਿਆ 73.33 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਸ਼ੇਅਰ ਬਜ਼ਾਰ 'ਚ ਹੋਈ ਭਾਰੀ ਗਿਰਾਵਟ ਕਾਰਨ ਰੁਪਿਆ 61 ਪੈਸੇ ਫਿਸਲ ਕੇ 73.94 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ ਅਤੇ ਦੇਖਦੇ ਹੀ ਦੇਖਦੇ ਇਹ 74 ਰੁਪਏ ਪ੍ਰਤੀ ਡਾਲਰ ਦੇ ਪਾਰ ਪਹੁੰਚ ੁਗਿਆ।
ਸੈਸ਼ਨ ਦੌਰਾਨ ਇਹ 74.08 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤੱਕ ਟੁੱਟਿਆ ਪਰ ਬਾਅਦ ਵਿਚ ਸਥਿਤੀ ਕੁਝ ਸੁਧਰੀ ਅਤੇ ਇਹ 73.52 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ਤੱਕ ਮਜ਼ਬੂਤ ਹੋਇਆ। ਮੌਜੂਦਾ ਸਮੇਂ 'ਚ ਇਹ 73.55 ਰੁਪਏ ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਸਿਹਤ ਬੀਮਿਆਂ ਦੇ ਘੇਰੇ ’ਚ ਹਨ ਕੋਰੋਨਾ ਵਾਇਰਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਦੇ ਇਲਾਜ

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਣੋ ਕਿਵੇਂ ਸ਼ੁਰੂ ਹੋਈ 1000 ਸ਼ਾਖਾਵਾਂ ਵਾਲੇ Yes Bank ਦੀ ਤਬਾਹੀ ਦੀ ਕਹਾਣੀ


Related News