Yes Bank ਨੇ ਫਿਰ ਜਿੱਤਿਆ ਨਿਵੇਸ਼ਕਾਂ ਦਾ ਭਰੋਸਾ, ਸ਼ੇਅਰਾਂ ਨੇ ਲਗਾਈ ਜ਼ਬਰਦਸਤ ਛਲਾਂਗ

Wednesday, Mar 18, 2020 - 02:57 PM (IST)

Yes Bank ਨੇ ਫਿਰ ਜਿੱਤਿਆ ਨਿਵੇਸ਼ਕਾਂ ਦਾ ਭਰੋਸਾ, ਸ਼ੇਅਰਾਂ ਨੇ ਲਗਾਈ ਜ਼ਬਰਦਸਤ ਛਲਾਂਗ

ਨਵੀਂ ਦਿੱਲੀ—ਯੈੱਸ ਬੈਂਕ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ਦੇ ਦੌਰਾਨ ਤੇਜ਼ੀ ਰਹੀ ਹੈ। ਐੱਸ.ਬੀ.ਆਈ. ਨੇ ਕਿਹਾ ਕਿ ਉਹ ਬੈਂਕ 'ਚ 49 ਫੀਸਦੀ ਤੱਕ ਹਿੱਸੇਦਾਰੀ ਹਾਸਲ ਕਰਨ ਦਾ ਇਛੁੱਕ ਹੈ, ਜਿਸ ਦੇ ਬਾਅਦ ਉਸ ਦੇ ਸ਼ੇਅਰਾਂ 'ਚ 50 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਯੈੱਸ ਬੈਂਕ ਦੇ ਸ਼ੇਅਰ 49.95 ਫੀਸਦੀ ਵਧ ਕੇ 87.95 ਰੁਪਏ 'ਤੇ ਪਹੁੰਚ ਗਏ। ਐੱਨ.ਐੱਸ.ਈ. 'ਚ ਯੈੱਸ ਬੈਂਕ ਦੇ ਸ਼ੇਅਰ 48.84 ਫੀਸਦੀ ਵਧ ਕੇ 87.30 ਰੁਪਏ ਦੇ ਭਾਅ 'ਤੇ ਸਨ। ਇਸ ਤਰ੍ਹਾਂ ਚਾਰ ਦਿਨਾਂ 'ਚ ਸ਼ੇਅਰ 251 ਫੀਸਦੀ ਵਧ ਗਿਆ ਹੈ।
ਇਸ ਤੋਂ ਪਹਿਲਾਂ ਮੂਡੀਜ਼ ਨੇ ਮੰਗਲਵਾਰ ਨੂੰ ਯੈੱਸ ਬੈਂਕ ਦੀ ਰੇਟਿੰਗ ਨੂੰ ਅਪਗ੍ਰੇਡ ਕੀਤਾ ਸੀ, ਜਿਸ ਦੇ ਬਾਅਦ ਉਸ ਦੇ ਸ਼ੇਅਰਾਂ 'ਚ 59 ਫੀਸਦੀ ਦੀ ਛਲਾਂਗ ਦੇਖਣ ਨੂੰ ਮਿਲੀ। ਬੈਂਕ ਦੀ ਪੁਨਰਗਠਨ ਯੋਜਨਾ ਦੀ ਘੋਸ਼ਣਾ ਦੇ ਬਾਅਦ ਤੋਂ ਉਸ ਦੇ ਸ਼ੇਅਰਾਂ 'ਚ ਲਗਾਤਾਰ ਤੇਜ਼ੀ ਹੈ। ਭਾਰਤੀ ਸਟੇਟ ਬੈਂਕ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਯੈੱਸ ਬੈਂਕ 'ਚ ਐੱਸ.ਬੀ.ਆਈ. ਦੀ ਹਿੱਸੇਦਾਰੀ ਕਰੀਬ 43 ਫੀਸਦੀ ਹੈ ਅਤੇ ਹੁਣ ਤਿੰਨ ਸਾਲ ਦੀ ਲਾਕ-ਇਨ ਮਿਆਦ ਤੋਂ ਪਹਿਲਾਂ ਉਨ੍ਹਾਂ ਦਾ ਬੈਂਕ ਯੈੱਸ ਬੈਂਕ ਦੇ ਇਕ ਵੀ ਸ਼ੇਅਰ ਨਹੀਂ ਵੇਚੇਗਾ। ਉਨ੍ਹਾਂ ਕਿਹਾ ਕਿ ਉਹ ਬੋਰਡ ਤੋਂ ਯੈੱਸ ਬੈਂਕ 'ਚ ਹਿੱਸੇਦਾਰੀ ਵਧਾ ਕੇ 49 ਫੀਸਦੀ ਕਰਨ ਲਈ ਗੱਲ ਕਰਨਗੇ।
ਐੱਸ.ਬੀ.ਆਈ. ਨੂੰ ਸ਼ੁਰੂਆਤ 'ਚ ਯੈੱਸ ਬੈਂਕ ਦੀ ਇਕਵਿਟੀ ਪੂੰਜੀ 'ਚ 7,250 ਕਰੋੜ ਰੁਪਏ ਨਿਵੇਸ਼ ਕਰਕੇ 49 ਫੀਸਦੀ ਤੱਕ ਹਿੱਸੇਦਾਰੀ ਲੈਣੀ ਸੀ ਪਰ ਜਿਵੇਂ ਹੀ ਸੱਤ ਹੋਰ ਕਰਜ਼ਦਾਤਾ ਆਏ, ਐੱਸ.ਬੀ.ਆਈ. ਸਿਰਫ 43 ਫੀਸਦੀ ਜਾਂ 60.50 ਕਰੋੜ ਸ਼ੇਅਰ ਹੀ ਖਰੀਦ ਸਕਿਆ। ਇਸ ਤਰ੍ਹਾਂ ਉਸ ਨੇ 6,050 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਰਜਨੀਸ਼ ਕੁਮਾਰ ਨੇ ਕਿਹਾ ਕਿ ਕਿਉਂਕਿ ਨਿਵੇਸ਼ਕਾਂ ਦੀ ਪ੍ਰਤੀਕਿਰਿਆ ਬਹੁਤ ਉਤਸ਼ਾਹਜਨਕ ਸੀ, ਇਸ ਲਈ ਪੂੰਜੀ ਜੁਟਾਉਣ ਦੇ ਪਹਿਲੇ ਦੌਰ 'ਚ ਅਸੀਂ ਸਿਰਫ ਇੰਨਾ ਹਿੱਸਾ ਹੀ ਲਿਆ। ਉਨ੍ਹਾਂ ਕਿਹਾ ਕਿ ਅਸਲ 'ਚ ਮੈਂ ਆਪਣੇ ਬੋਰਡ ਤੋਂ ਹਿੱਸੇਦਾਰੀ ਲੈਣ ਦੇ ਵੱਧ ਤੋਂ ਵੱਧ ਮਨਜ਼ੂਰ ਪੱਧਰ 49 ਫੀਸਦੀ ਤੱਕ ਹਿੱਸੇਦਾਰੀ ਵਧਾਉਣ ਦੀ ਆਗਿਆ ਲੈਣ ਲਈ ਉਤਸ਼ਾਹਿਤ ਹਾਂ ਅਤੇ ਇਹ ਮੇਰੀ ਪ੍ਰਤੀਬੱਧਤਾ ਹੈ ਕਿ ਐੱਸ.ਬੀ.ਆਈ. ਤਿੰਨ ਸਾਲ ਦੇ ਲਾਕ-ਇਨ ਤੋਂ ਪਹਿਲਾਂ ਵੀ ਸ਼ੇਅਰ ਨਹੀਂ ਵੇਚੇਗਾ।


author

Aarti dhillon

Content Editor

Related News