Yes Bank ਦਾ ਤੀਜੀ ਤਿਮਾਹੀ ਦਾ ਸ਼ੁੱਧ ਲਾਭ 77 ਫੀਸਦੀ ਵਧ ਕੇ ਹੋਇਆ 266 ਕਰੋੜ ਰੁਪਏ

Saturday, Jan 22, 2022 - 07:17 PM (IST)

Yes Bank ਦਾ ਤੀਜੀ ਤਿਮਾਹੀ ਦਾ ਸ਼ੁੱਧ ਲਾਭ 77 ਫੀਸਦੀ ਵਧ ਕੇ ਹੋਇਆ 266 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ) - ਨਿਜੀ ਖੇਤਰ ਦੇ ਰਿਣਦਾਤਾ ਯੈੱਸ ਬੈਂਕ ਨੇ ਦਸੰਬਰ 2021 ਨੂੰ ਖਤਮ ਹੋਈ ਤਿਮਾਹੀ ਲਈ 77 ਫੀਸਦੀ ਦੇ ਵਾਧੇ ਨਾਲ 266.43 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਜਦੋਂ ਕਿ 2020 ਦੀ ਇਸੇ ਤਿਮਾਹੀ ਵਿੱਚ ਇਹ 150.77 ਕਰੋੜ ਰੁਪਏ ਰਿਹਾ ਸੀ।

ਯੈੱਸ ਬੈਂਕ ਦੁਆਰਾ ਸਟਾਕ ਐਕਸਚੇਂਜਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਅਕਤੂਬਰ-ਦਸੰਬਰ 2021 ਤਿਮਾਹੀ ਵਿੱਚ ਉਸਦੀ ਕੁੱਲ ਆਮਦਨ 5,632.03 ਕਰੋੜ ਰੁਪਏ ਰਹੀ ਜਦੋਂਕਿ  ਪਿਛਲੇ ਵਿੱਤੀ ਸਾਲ ਦੀ ਇਸੇ ਸਮਾਨ ਮਿਆਦ ਵਿੱਚ ਇਹ 6,408.53 ਕਰੋੜ ਰੁਪਏ ਦੇ ਮੁਕਾਬਲੇ ਬੈਂਕ ਦੀ ਵਿਆਜ ਤੋਂ ਪ੍ਰਾਪਤ ਸ਼ੁੱਧ ਆਮਦਨ ਵੀ ਤੀਜੀ ਤਿਮਾਹੀ 'ਚ 31 ਫੀਸਦੀ ਘੱਟ ਕੇ 1,764 ਕਰੋੜ ਰੁਪਏ 'ਤੇ ਆ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 2,560 ਕਰੋੜ ਰੁਪਏ ਸੀ।

ਦੂਜੇ ਪਾਸੇ ਸਮੀਖਿਆ ਅਧੀਨ ਤਿਮਾਹੀ ਵਿੱਚ ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਐਨਪੀਏ) ਇੱਕ ਸਾਲ ਪਹਿਲਾਂ ਦੀ ਤਿਮਾਹੀ ਵਿੱਚ 4.04 ਪ੍ਰਤੀਸ਼ਤ ਤੋਂ ਵਧ ਕੇ 5.29 ਪ੍ਰਤੀਸ਼ਤ ਹੋ ਗਈ।

ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ, "ਬੈਂਕ ਨੇ 1 ਨਵੰਬਰ, 2021 ਤੱਕ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਯੈੱਸ ਐਸੇਟ ਮੈਨੇਜਮੈਂਟ (ਇੰਡੀਆ) ਲਿਮਿਟੇਡ ਅਤੇ ਯੈੱਸ ਟਰੱਸਟੀ ਲਿਮਟਿਡ ਦੀ ਪੂਰੀ ਹਿੱਸੇਦਾਰੀ CPL ਵਿੱਤ ਅਤੇ ਨਿਵੇਸ਼ ਨੂੰ ਵੇਚਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।" ਇਸ ਸੌਦੇ ਤੋਂ ਬਾਅਦ ਵਿੱਤੀ ਨਤੀਜਿਆਂ 'ਤੇ 14.94 ਕਰੋੜ ਰੁਪਏ ਦਾ ਸਕਾਰਾਤਮਕ ਪ੍ਰਭਾਵ ਦੇਖਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News