ਯੈੱਸ ਬੈਂਕ ਦਾ ਸ਼ੁੱਧ ਲਾਭ 147 ਫੀਸਦੀ ਉਛਲ ਕੇ 566.59 ਕਰੋੜ ਰੁਪਏ ’ਤੇ ਪਹੁੰਚਿਆ
Sunday, Oct 27, 2024 - 05:30 PM (IST)
ਮੁੰਬਈ (ਭਾਸ਼ਾ) - ਨਿੱਜੀ ਖੇਤਰ ਦੇ ਯੈੱਸ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ਲਈ 147 ਫੀਸਦੀ ਉਛਲ ਕੇ 566.59 ਕਰੋੜ ਰੁਪਏ ਰਿਹਾ ਹੈ। ਬੀਤੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ 228.64 ਕਰੋੜ ਰੁਪਏ ਰਿਹਾ ਸੀ।
ਸਾਰੇ ਕਰਜ਼ੇ ’ਚ 12.4 ਫੀਸਦੀ ਦਾ ਵਾਧਾ ਅਤੇ ਸ਼ੁੱਧ ਵਿਆਜ ਮਾਰਜਨ ਦੇ 2.4 ਫ਼ੀਸਦੀ ਤੱਕ ਵਧਣ ਕਾਰਨ ਸਮੀਖਿਆ ਅਧੀਨ ਤਿਮਾਹੀ ’ਚ ਮੁੱਖ (ਕੋਰ) ਸ਼ੁੱਧ ਵਿਆਜ ਕਮਾਈ 14.3 ਫੀਸਦੀ ਵਧ ਕੇ 2,200 ਕਰੋੜ ਰੁਪਏ ਹੋ ਗਈ। ਬੈਂਕ ਦੀ ਗੈਰ- ਵਿਆਜ ਕਮਾਈ 16.3 ਫੀਸਦੀ ਵਧ ਕੇ 1,407 ਕਰੋੜ ਰੁਪਏ ਹੋ ਗਈ। ਕੁਲ ਜਮ੍ਹਾਰਾਸ਼ੀ 18 ਫੀਸਦੀ ਰਹੀ, ਜੋ ਉਦਯੋਗ-ਵਿਆਪੀ ਪ੍ਰਵਿਰਤੀ ਦੇ ਉਲਟ ਹੈ ਕਿ ਇਹ ਕਰਜ਼ਾ ਵਾਧੇ ਤੋਂ ਘੱਟ ਰਹੀ।
ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਬੈਂਕ ਨੇ ਚਾਲੂ ਵਿੱਤੀ ਸਾਲ ’ਚ ਜਮ੍ਹਾ ’ਚ 17-18 ਫੀਸਦੀ ਅਤੇ ਕਰਜ਼ੇ ’ਚ 13-14 ਫੀਸਦੀ ਦੇ ਵਾਧੇ ਦਾ ਟੀਚਾ ਰੱਖਿਆ ਹੈ। ਬੈਂਕ ਦਾ ਐੱਨ. ਪੀ. ਏ. ਸਤੰਬਰ 2024 ਦੇ ਆਖਿਰ ਤੱਕ ਘਟ ਕੇ ਕੁਲ ਕਰਜ਼ੇ ਦਾ 1.6 ਫੀਸਦੀ ਰਹਿ ਗਿਆ।