ਯਾਮਾਹਾ ਦਾ ਨਵਾਂ Cygnus Ray-ZR ਸਕੂਟਰ ਹੋਇਆ ਲਾਂਚ

Friday, Mar 16, 2018 - 02:16 AM (IST)

ਯਾਮਾਹਾ ਦਾ ਨਵਾਂ Cygnus Ray-ZR ਸਕੂਟਰ ਹੋਇਆ ਲਾਂਚ

ਨਵੀਂ ਦਿੱਲੀ—ਯਾਮਾਹਾ ਨੇ ਆਪਣੇ ਨਵੇਂ ਸਕੂਟਰ Cygnus Ray-ZR ਨੂੰ ਨਵੇਂ ਸਟਾਈਲ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਦੋ ਵੇਰੀਐਂਟਸ 'ਚ ਪੇਸ਼ ਕੀਤਾ ਹੈ। ਇਸ ਦੇ ਡਰਮ ਬ੍ਰੇਕ ਮਾਡਲ ਦੀ ਕੀਮਤ 53,451 ਰੁਪਏ ਹੈ ਜਦਕਿ ਡਿਸਕ ਬ੍ਰੇਕ ਮਾਡਲ ਦੀ ਕੀਮਤ 55,898 ਰੁਪਏ ਰੱਖੀ ਹੈ ਅਤੇ ਇਹ ਸਾਰੀਆਂ ਕੀਮਤਾਂ ਦਿੱਲੀ 'ਚ ਐਕਸ-ਸ਼ੋ ਰੂਮ ਦੀਆਂ ਹਨ। ਨਵੇਂ Cygnus Ray-ZR 'ਚ 4 ਨਵੇਂ ਕਲਰਸ ਨੂੰ ਸ਼ਾਮਲ ਕੀਤਾ ਹੈ। 


ਪਾਵਰ ਸਪੈਸੀਫਿਕੇਸ਼ਨੰਸ ਦੀ ਗੱਲ ਕਰੀਏ ਤਾਂ ਇਸ 'ਚ 113ਸੀ.ਸੀ. ਸਿੰਗਲ-ਸਿੰਲਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ ਜੋ 7 ਬੀ.ਐੱਚ.ਪੀ. ਦੀ ਪਾਵਰ ਅਤੇ 8.1 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਸੀ.ਵੀ.ਟੀ. ਆਟੋ ਬਾਕਸ ਨਾਲ ਲੈਸ ਹੈ। ਇਸ ਸਕੂਟਰ ਦੀ ਬਾਡੀ ਹਲਕੀ ਹੈ ਜਿਸ ਨਾਲ ਸਿਟੀ ਰਾਈਡ 'ਚ ਇਸ ਨੂੰ ਚੱਲਾਉਣਾ ਆਸਾਨ ਹੋਵੇਗਾ। ਇਸ ਦਾ ਵਜ਼ਨ 103 ਕਿਲੋਗ੍ਰਾਮ ਹੈ। ਇਸ ਸਕੂਟਰ ਦੇ ਇੰਜਣ 'ਚ ਯਮਾਹਾ ਦੀ ਬਲਿਊ ਕੋਰ ਟੈਕਨਾਲੋਜੀ ਲੱਗੀ ਹੈ ਜਿਸ ਦੀ ਵਜ੍ਹਾ ਨਾਲ ਮਾਈਲੇਜ਼ ਅਤੇ ਪਰਫਾਰਮੈਂਸ 'ਚ ਵਾਧਾ ਹੁੰਦਾ ਹੈ। ਇਸ ਸਕੂਟਰ ਦਾ ਮੁਕਾਬਲਾ ਹੋਂਡਾ Dio ਨਾਲ ਹੋਵੇਗਾ ਕਿਉਂਕਿ ਇਹ ਸਕੂਟਰ ਵੀ ਕਾਫੀ ਸਪਾਰਟੀ ਅਤੇ ਸਟਾਈਸ਼ ਹੈ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਡਿਊ 'ਚ 109.19 ਸੀ.ਸੀ. ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਿਆ ਹੈ। ਇਹ ਇੰਜਣ 7,000 ਆਰ.ਪੀ.ਐੱਮ. 'ਤੇ 8ਐੱਚ.ਪੀ. ਦੀ ਪਾਵਰ ਅਤੇ 5,500 ਆਰ.ਪੀ.ਐੱਮ. 'ਤੇ 8.91 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਵੀ-ਮੈਟਿਕ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਹੈ।  


Related News