ਭਾਰਤ ’ਚ ਸ਼ਾਓਮੀ ਨੂੰ ਲੱਗਾ ਝਟਕਾ, ਸਮਾਰਟਫੋਨ ਦੀ ਵਿਕਰੀ ’ਚ ਆਈ ਗਿਰਾਵਟ

Wednesday, Jan 26, 2022 - 06:59 PM (IST)

ਗੈਜੇਟ ਡੈਸਕ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੂੰ ਹੁਣ ਭਾਰਤ ’ਚ ਨੁਕਸਾਨ ਹੋਣ ਲੱਗਾ ਹੈ। ਸ਼ਾਓਮੀ ਕੰਪਨੀ ਪਹਿਲਾਂ ਭਾਰਤ ’ਚ ਟਾਪ ’ਤੇ ਸੀ ਪਰ ਹੁਣ ਇਹ ਆਪਣਾ ਮਾਰਕੀਟ ਸ਼ੇਅਰ ਤੇਜ਼ੀ ਨਾਲ ਗੁਆ ਰਹੀ ਹੈ। ਕੰਪਨੀ ਨੂੰ ਸਾਲ 2020 ’ਚ ਪਹਿਲੀ ਤਿਮਾਹੀ ’ਚ 8 ਫੀਸਦੀ ਮਾਰਕੀਟ ਸ਼ੇਅਰ ਦਾ ਨੁਕਸਾਨ ਹੋਇਆ ਹੈ। ਇਸ ਨੂੰ ਲੈ ਕੇ ਕਾਊਂਟਰਪੁਆਇੰਟ ਰਿਸਰਚ ਨੇ ਡਾਟਾ ਵੀ ਪੇਸ਼ ਕੀਤਾ ਹੈ।

ਰਿਪੋਰਟ ਮੁਤਾਬਕ 2020 ਦੀ ਪਹਿਲੀ ਤਿਮਾਹੀ ’ਚ ਸ਼ਾਓਮੀ ਨੇ 29 ਫੀਸਦੀ ਦਾ ਮਾਰਕੀਟ ਸ਼ੇਅਰ ਦਰਜ ਕੀਤਾ ਸੀ ਪਰ ਉਸ ਦੇ ਬਾਅਦ ਕੰਪਨੀ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਉਥੇ ਹੀ ਮਾਰਕੀਟ ਰਿਸਰਚ ਫਰਮ Canalys ਦੇ ਮੁਤਾਬਕ ਉਦੋਂ ਤੋਂ ਇਸ ਦਾ ਗ੍ਰਾਫ ਲਗਾਤਾਰ ਘਟਦਾ ਜਾ ਰਿਹਾ ਹੈ। 2021 ਦੀ ਚੌਥੀ ਤਿਮਾਹੀ ’ਚ ਤਿਉਹਾਰੀ ਸੀਜ਼ਨ ਦੌਰਾਨ ਵੀ ਜ਼ਿਆਦਾ ਲੋਕਾਂ ਨੇ ਸ਼ਾਓਮੀ ’ਤੇ ਭਰੋਸਾ ਨਹੀਂ ਦਿਖਾਇਆ। ਕੰਪਨੀ ਦਾ ਮਾਰਕੀਟ ਸ਼ੇਅਰ 29 ਫੀਸਦੀ ਤੋਂ ਘੱਟ ਕੇ 21 ਫੀਸਦੀ ਰਹਿ ਗਿਆ। ਹਾਲਾਂਕਿ ਨੁਕਸਾਨ ਦੇ ਬਾਵਜੂਦ ਚੌਥੀ ਤਿਮਾਹੀ ’ਚ ਕੰਪਨੀ ਨੇ 9.3 ਮਿਲੀਅਨ ਇਕਾਈਆਂ ਵੇਚੀਆਂ ਹਨ। 


Rakesh

Content Editor

Related News