ਸ਼ਾਓਮੀ ਇੰਡੀਆ ਨੇ ਇਕ ਵਾਰ ਫਿਰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਬਣਾਇਆ ਦਬਦਬਾ
Thursday, Jan 09, 2025 - 05:24 AM (IST)

ਨਵੀਂ ਦਿੱਲੀ - ਰੈੱਡਮੀ ਨੋਟ-14 5-ਜੀ ਸੀਰੀਜ਼ ਦੀ ਬੇਮਿਸਾਲ ਸਫਲਤਾ ਨਾਲ ਸ਼ਾਓਮੀ ਇੰਡੀਆ ਨੇ ਇਕ ਵਾਰ ਫਿਰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਆਪਣਾ ਦਬਦਬਾ ਸਾਬਤ ਕਰ ਦਿੱਤਾ ਹੈ। ਲਾਂਚ ਹੋਣ ਤੋਂ ਬਾਅਦ ਸਿਰਫ ਦੋ ਹਫਤਿਆਂ ’ਚ ਇਸ ਸੀਰੀਜ਼ ਨੇ 1000 ਕਰੋੜ ਰੁਪਏ ਦਾ ਹੈਰਾਨ ਕਰ ਦੇਣ ਵਾਲਾ ਮਾਲੀਆ ਕਮਾਇਆ ਹੈ, ਜੋ ਬਰਾਂਡ ਦੀ ਮਜ਼ਬੂਤ ਖਪਤਕਾਰ ਅਪੀਲ ਅਤੇ ਇਨੋਵੇਸ਼ਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹ ਪ੍ਰਾਪਤੀ ਨਾ ਸਿਰਫ ਭਾਰਤੀ ਖਪਤਕਾਰਾਂ ਦੇ ਸ਼ਾਓਮੀ ਇੰਡੀਆ ’ਤੇ ਭਰੋਸੇ ਨੂੰ ਦਰਸਾਉਂਦੀ ਹੈ, ਸਗੋਂ ਰੈੱਡਮੀ ਨੋਟ-14 ਸੀਰੀਜ਼ ਨੂੰ ਆਪਣੇ ਸੈਗਮੈਂਟ ’ਚ ਮੋਹਰੀ ਦੇ ਤੌਰ ’ਤੇ ਵੀ ਸਥਾਪਿਤ ਕਰਦੀ ਹੈ।
ਇਸ ਤੋਂ ਇਲਾਵਾ ਸ਼ਾਓਮੀ ਨੇ ਰੈੱਡਮੀ 14-ਸੀ 5-ਜੀ ਵੀ ਲਾਂਚ ਕੀਤਾ, ਜੋ 2025 ਦਾ ਪਹਿਲਾ 5-ਜੀ ਸਮਾਰਟਫੋਨ ਹੈ, ਜਿਸ ’ਚ ਸਭ ਤੋਂ ਆਕਰਸ਼ਕ ਪ੍ਰੀਮੀਅਮ ਸਟਾਰਲਾਈਟ ਡਿਜ਼ਾਈਨ ਹੈ। ਇਹ ਇਕ ਪਾਵਰ-ਪੈਕ 5-ਜੀ ਇੰਟਰਟੇਨਰ ਹੈ, ਜਿਸ ’ਚ ਇਕ ਸ਼ਾਨਦਾਰ 6.88 ਇੰਚ 120 ਐੱਚ. ਜ਼ੈੱਡ. ਡਿਸਪਲੇਅ ਹੈ, ਜੋ ਆਪਣੇ ਸੈਗਮੈਂਟ ’ਚ ਸਭ ਤੋਂ ਵੱਡਾ, ਸਭ ਤੋਂ ਸਮੂਥ ਅਤੇ ਸਭ ਤੋਂ ਜ਼ਿਆਦਾ ਅੱਖਾਂ ਲਈ ਸੁਰੱਖਿਅਤ ਹੈ।
ਇਸ ’ਚ ਆਲ-ਰਾਊਂਡਰ 4 ਐੱਨ. ਐੱਮ. ਸਨੈਪਡ੍ਰੈਗਨ 4 ਜੈਨ 2 ਚਿਪਸੈੱਟ, ਵੱਡੀ 5160 ਐੱਮ. ਏ. ਐੱਚ. ਬੈਟਰੀ ਅਤੇ 50 ਐੱਮ. ਪੀ. ਡੁਅਲ ਕੈਮਰਾ ਦਿੱਤਾ ਗਿਆ ਹੈ। 5-ਜੀ ਚੈਂਪੀਅਨ ਸਿਰਫ 9,999 ’ਚ ਆਉਂਦਾ ਹੈ, ਜੋ ਇਸ ਨੂੰ ਜ਼ਿਆਦਾ ਬਜਟ ਦੇ ਅਨੁਕੂਲ ਬਦਲ ਦੀ ਤਲਾਸ਼ ਕਰਨ ਵਾਲਿਆਂ ਲਈ ਇਕਦਮ ਸਹੀ ਬਣਾਉਂਦਾ ਹੈ।