ਜਿਨਪਿੰਗ ਨੇ ਜੈਕ ਮਾ ਦੀ ਕੰਪਨੀ ਦੇ ਵਿਸ਼ਵ ਦੇ ਸਭ ਤੋਂ ਵੱਡੇ IPO ''ਤੇ ਰੋਕ ਲਾਈ!

11/13/2020 5:51:48 PM

ਨਵੀਂ ਦਿੱਲੀ— ਕੀ ਦੁਨੀਆ ਦੇ ਸਭ ਤੋਂ ਵੱਡੇ ਆਈ. ਪੀ. ਓ. 'ਤੇ ਗ੍ਰਹਿਣ ਲੱਗ ਗਿਆ ਹੈ। ਵਾਲ ਸਟ੍ਰੀਟ ਜਨਰਲ (ਡਬਲਿਊ. ਐੱਸ. ਜੇ.) ਦੀ ਰਿਪੋਰਟ ਮੁਤਾਬਕ, ਚਾਈਨਿਜ਼ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਂਟ ਗਰੁੱਪ ਦੇ 37 ਅਰਬ ਡਾਲਰ ਦੇ ਵਿਸ਼ਵ ਦੇ ਸਭ ਤੋਂ ਵੱਡੇ ਆਈ. ਪੀ. ਓ. 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਡਬਲਿਊ. ਐੱਸ. ਜੇ. ਨੇ ਚਾਈਨਿਜ਼ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।


ਕਿਹਾ ਜਾ ਰਿਹਾ ਹੈ ਕਿ ਐਂਟ ਗਰੁੱਪ ਦੇ ਸੰਸਥਾਪਕ ਜੈਕ ਮਾ ਨੇ ਪਿਛਲੀ ਦਿਨੀਂ ਚੀਨ ਦੇ ਵਿੱਤੀ ਨਿਗਰਾਨ ਅਤੇ ਬੈਂਕਾਂ 'ਤੇ ਨਕਾਰਾਤਮਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਉੱਥੇ ਦੀ ਸਰਕਾਰ ਨੇ ਆਈ. ਪੀ. ਓ. 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ, ਨਾਲ ਹੀ ਬਾਜ਼ਾਰ ਰੈਗੂਲੇਟਰ ਨੂੰ ਜਾਂਚ ਦਾ ਹੁਕਮ ਦਿੱਤਾ ਹੈ।

ਜੈਕ ਮਾ ਨੇ 24 ਅਕਤੂਬਰ ਨੂੰ ਸ਼ੰਘਾਈ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਰੈਗੂਲੇਟਰੀ ਸਿਸਟਮ 'ਚ ਬਦਲਾਅ ਦੀ ਜ਼ਰੂਰਤ ਹੈ। ਉਸ ਨੂੰ ਵਿਕਾਸ ਲਈ ਆਪਣੇ 'ਚ ਬਦਲਾਅ ਕਰਨਾ ਚਾਹੀਦਾ ਹੈ। ਜੈਕ ਮਾ ਦੇ ਇਸ ਬਿਆਨ ਪਿੱਛੋਂ ਹੀ ਚਾਈਨਿਜ਼ ਏਜੰਸੀਆਂ ਉਨ੍ਹਾਂ ਦੇ ਪਿੱਛੇ ਪੈ ਗਈਆਂ। ਸਟੇਟ ਕੌਂਸਲ ਨੇ ਜੈਕ ਮਾ ਦੇ ਬਿਆਨ ਬਾਰੇ ਜਨਤਕ ਭਾਵਨਾ ਦੇ ਆਧਾਰ 'ਤੇ ਇਕ ਰਿਪੋਰਟ ਤਿਆਰ ਕੀਤੀ ਹੈ ਅਤੇ ਸ਼ੀ ਜਿਨਪਿੰਗ ਨੂੰ ਸੌਂਪੀ ਗਈ ਹੈ।


Sanjeev

Content Editor

Related News