ਭਾਰਤ 'ਚ ਰਿਸ਼ਵਤਖ਼ੋਰੀ ਦੇ ਨਿਪਟਾਰੇ ਲਈ SEC ਨੂੰ 19 ਮਿਲੀਅਨ ਡਾਲਰ ਦੇਵੇਗੀ WPP

Saturday, Sep 25, 2021 - 05:14 PM (IST)

ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਵੱਡੇ ਇਸ਼ਤਿਹਾਰਬਾਜ਼ੀ ਸੰਗਠਨ ਡਬਲਯੂ.ਪੀ.ਪੀ.(WPP) ,ਪੀ.ਐਲ.ਸੀ. ਵੱਖ -ਵੱਖ ਉਲੰਘਣਾ ਦੇ ਦੋਸ਼ਾਂ ਦੇ ਨਿਪਟਾਰੇ ਲਈ ਅਮਰੀਕੀ ਬਾਜ਼ਾਰ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਨੂੰ 19 ਮਿਲੀਅਨ ਡਾਲਰ ਅਦਾ ਕਰੇਗੀ। ਇਸ ਵਿੱਚ ਇਸ਼ਤਿਹਾਰਬਾਜ਼ੀ ਦੇ ਠੇਕਿਆਂ ਦੇ ਬਦਲੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਸਮੂਹ ਦੀ ਇੱਕ ਸਹਾਇਕ ਕੰਪਨੀ ਦੁਆਰਾ ਰਿਸ਼ਵਤ ਲੈਣ ਦੇ ਦੋਸ਼ ਵੀ ਸ਼ਾਮਲ ਹਨ।

ਡਬਲਯੂ.ਪੀ.ਪੀ. ਦੇ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ, ਐਸਈਸੀ ਨੇ ਕਿਹਾ ਕਿ ਰਿਸ਼ਵਤਖੋਰੀ ਦਾ ਕੇਸ ਭਾਰਤ ਵਿੱਚ ਡਬਲਯੂ.ਪੀ.ਪੀ. ਦੀ ਬਹੁ-ਮਲਕੀਅਤ ਵਾਲੀ ਸਹਾਇਕ ਕੰਪਨੀ ਨਾਲ ਸਬੰਧਤ ਹੈ। ਇਸ ਸਹਾਇਕ ਕੰਪਨੀ ਨੇ ਵਿਚੋਲਿਆਂ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਲੱਖਾਂ ਡਾਲਰ ਦੀ ਰਿਸ਼ਵਤ ਦਿੱਤੀ। ਰੈਗੂਲੇਟਰ ਨੇ ਕਿਹਾ, "ਡਬਲਯੂ.ਪੀ.ਪੀ. ਨੂੰ ਭਾਰਤੀ ਸਹਾਇਕ ਕੰਪਨੀ ਦੁਆਰਾ ਅਦਾ ਕੀਤੀ ਗਈ ਰਿਸ਼ਵਤਖੋਰੀ ਤੋਂ 56,69,596 ਡਾਲਰ ਦਾ ਗੈਰਕਾਨੂੰਨੀ ਲਾਭ ਹੋਇਆ।"

ਇਹ ਵੀ ਪੜ੍ਹੋ : 10 ਕਰੋੜ 'ਚ ਵਿਕਿਆ 1 ਰੁਪਏ ਦਾ ਦੁਰਲੱਭ ਸਿੱਕਾ, ਜਾਣੋ ਖ਼ਾਸੀਅਤ

ਐਸ.ਈ.ਸੀ. ਨੇ ਕਿਹਾ ਕਿ ਇਸ ਤੋਂ ਇਲਾਵਾ, ਡਬਲਯੂ.ਪੀ.ਪੀ. ਨੂੰ ਚੀਨ, ਬ੍ਰਾਜ਼ੀਲ ਅਤੇ ਪੇਰੂ ਵਿੱਚ ਆਪਣੀਆਂ ਸਹਿਯੋਗੀ ਕੰਪਨੀਆਂ ਦੁਆਰਾ ਇਸੇ ਤਰ੍ਹਾਂ ਦੇ ਅਨੁਚਿਤ ਲਾਭ ਹੋਏ ਹਨ। ਐਸ.ਈ.ਸੀ. ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੂੰ ਸਵੀਕਾਰ ਕੀਤੇ ਜਾਂ ਸਵੀਕਾਰ ਕੀਤੇ ਬਗੈਰ, ਡਬਲਯੂ.ਪੀ.ਪੀ. ਰਿਸ਼ਵਤਖੋਰੀ ਅਤੇ ਵਿਦੇਸ਼ੀ ਭ੍ਰਿਸ਼ਟ ਪ੍ਰੈਕਟਿਸ ਐਕਟ (ਐਫ.ਸੀ.ਪੀ.ਏ.) ਦੀ ਉਲੰਘਣਾ ਦੇ ਮਾਮਲੇ ਨੂੰ ਸੁਲਝਾਉਣ ਲਈ ਸਹਿਮਤ ਹੋ ਗਿਆ ਹੈ। ਡਬਲਯੂ.ਪੀ.ਪੀ. 10.1 ਮਿਲੀਅਨ ਡਾਲਰ ਗੈਰਕਨੂੰਨੀ ਕਮਾਈ, 1.1 ਮਿਲੀਅਨ ਡਾਲਰ ਪੂਰਵ -ਵਿਆਜ ਅਤੇ 8 ਮਿਲੀਅਨ ਡਾਲਰ ਜੁਰਮਾਨੇ ਵਜੋਂ ਅਦਾ ਕਰੇਗੀ। ਮੌਜੂਦਾ ਐਕਸਚੇਂਜ ਰੇਟ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਇਸ਼ਤਿਹਾਰਬਾਜ਼ੀ ਕੰਪਨੀ ਨੂੰ ਲਗਭਗ 140 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।

ਇਹ ਵੀ ਪੜ੍ਹੋ : ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News