WPI: ਥੋਕ ਮਹਿੰਗਾਈ ਅਕਤੂਬਰ ''ਚ ਘੱਟ ਕੇ 8.39 ਫੀਸਦੀ ''ਤੇ, ਪਹੁੰਚੀ 19 ਮਹੀਨੇ ਦੇ ਹੇਠਲੇ ਪੱਧਰ ''ਤੇ

Monday, Nov 14, 2022 - 02:02 PM (IST)

ਨਵੀਂ ਦਿੱਲੀ - ਅਕਤੂਬਰ 'ਚ ਥੋਕ ਮਹਿੰਗਾਈ ਦਰ ਘੱਟ ਕੇ 8.39 ਫੀਸਦੀ 'ਤੇ ਆ ਗਈ। ਸਤੰਬਰ 'ਚ ਇਹ 10.7 ਫੀਸਦੀ ਰਹੀ ਸੀ।

ਇਹ ਪਿਛਲੇ 19 ਮਹੀਨਿਆਂ ਵਿਚ ਥੋਕ ਮਹਿੰਗਾਈ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਮਾਰਚ 2021 'ਚ ਥੋਕ ਮਹਿੰਗਾਈ ਦਰ ਘੱਟ ਹੋਈ ਸੀ। ਮਾਰਚ 2021 'ਚ ਇਹ 7.89 ਫੀਸਦੀ ਸੀ।

ਇਸ ਤਰ੍ਹਾਂ 19 ਮਹੀਨਿਆਂ 'ਚ ਇਹ ਪਹਿਲੀ ਵਾਰ ਹੈ ਜਦੋਂ ਕਿ ਥੋਕ ਮਹਿੰਗਾਈ ਦਰ ਸਿੰਗਲ ਡਿਜਿਟ 'ਚ ਰਹੀ ਹੈ। ਅਪ੍ਰੈਲ, 2021 ਤੋਂ, ਥੋਕ ਮਹਿੰਗਾਈ ਦਰ ਲਗਾਤਾਰ 18 ਮਹੀਨਿਆਂ ਲਈ ਦੋਹਰੇ ਅੰਕਾਂ ਵਿੱਚ ਸੀ ਭਾਵ 10 ਪ੍ਰਤੀਸ਼ਤ ਤੋਂ ਵੱਧ।
ਅਕਤੂਬਰ 2021 ਵਿੱਚ ਥੋਕ ਮਹਿੰਗਾਈ ਦਰ 13.83 ਫੀਸਦੀ ਸੀ।

ਸਰਕਾਰੀ ਅੰਕੜਿਆਂ ਅਨੁਸਾਰ ਖਣਿਜ ਤੇਲ, ਮੂਲ ਧਾਤਾਂ, ਫੈਬਰੀਕੇਟਿਡ ਮੈਟਲ ਉਤਪਾਦਾਂ, ਟੈਕਸਟਾਈਲ, ਖਣਿਜਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ। ਹਾਲਾਂਕਿ, ਮੁੱਖ ਲੇਖਾਂ ਦੀ ਮਹਿੰਗਾਈ ਭਾਵ ਕੋਰ ਮਹਿੰਗਾਈ ਅਜੇ ਵੀ 11.04 ਪ੍ਰਤੀਸ਼ਤ ਦਰਜ ਕੀਤੀ ਗਈ ਹੈ, ਜੋ ਕਿ ਇੱਕ ਸਾਲ ਪਹਿਲਾਂ 7.38 ਪ੍ਰਤੀਸ਼ਤ ਸੀ। ਇਸੇ ਤਰ੍ਹਾਂ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਅਕਤੂਬਰ 2021 ਦੇ ਮੁਕਾਬਲੇ ਅਕਤੂਬਰ 2022 ਵਿੱਚ 8.33 ਫੀਸਦੀ ਹੋ ਗਈ ਹੈ।

ਇਸੇ ਤਰ੍ਹਾਂ ਪਿਛਲੇ ਅਕਤੂਬਰ ਤੋਂ ਇਸ ਅਕਤੂਬਰ ਤੱਕ ਸਬਜ਼ੀਆਂ ਦੀਆਂ ਥੋਕ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੂਜੇ ਪਾਸੇ, ਪੈਟਰੋਲੀਅਮ ਅਤੇ ਖਣਿਜ ਗੈਸ ਦੀ ਥੋਕ ਮਹਿੰਗਾਈ ਦਰ ਪਿਛਲੇ ਇੱਕ ਸਾਲ ਵਿੱਚ ਮਾਮੂਲੀ ਤੌਰ 'ਤੇ ਘਟੀ ਹੈ। ਪਿਛਲੇ ਸਾਲ ਅਕਤੂਬਰ 'ਚ ਕੱਚੇ ਤੇਲ ਅਤੇ ਗੈਸ ਦੀ ਥੋਕ ਮਹਿੰਗਾਈ ਦਰ 86.36 ਫੀਸਦੀ ਸੀ, ਜੋ ਇਸ ਸਾਲ ਅਕਤੂਬਰ 'ਚ ਘੱਟ ਕੇ 43.57 ਫੀਸਦੀ 'ਤੇ ਆ ਗਈ ਹੈ।

ਨਿਰਮਿਤ ਵਸਤਾਂ ਦੀ ਮਹਿੰਗਾਈ ਅਕਤੂਬਰ 'ਚ 4.42 ਫੀਸਦੀ ਰਹੀ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 12.87 ਫੀਸਦੀ ਸੀ। ਅਕਤੂਬਰ 2021 'ਚ ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ 38.61 ਫੀਸਦੀ ਤੋਂ ਘੱਟ ਕੇ 23.17 ਫੀਸਦੀ 'ਤੇ ਆ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News