ਦੁਨੀਆ ਭਾਰਤ ਨੂੰ ਚੀਨ ਦੇ ਮੁਕਾਬਲੇ ਵੱਡੀ ਆਰਥਿਕ ਤਾਕਤ ਦੇ ਰੂਪ ''ਚ ਚਾਹੁੰਦੀ ਹੈ ਦੇਖਣਾ

01/21/2019 5:39:36 PM

ਨਵੀਂ ਦਿੱਲੀ— ਸਪਾਈਸਜੈੱਟ ਏਅਰਲਾਈਨ ਦੇ ਪ੍ਰਮੁੱਖ ਕਾਰਜਪਾਲ ਅਧਿਕਾਰੀ (ਸੀ.ਈ.ਓ) ਅਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵੈਸ਼ਵਿਕ ਆਰਥਿਕ ਚਿੰਤਾਵਾਂ ਅਤੇ ਵਪਾਰਕ ਰਿਸ਼ਤੀਆਂ 'ਚ ਤਣਾਅ ਦੇ ਵਿਚਾਲੇ ਭਾਰਤ ਦੇ ਚੱੱਆਰਥਕ ਚਮਕਦੇ ਸਥਲੋਂਜ਼ 'ਚ ਸ਼ੁਮਾਰ ਹਨ ਅਤੇ ਉਹ ਚੀਮ ਦੇ ਮੁਕਾਬਲੇ ਵੱਡੀ ਆਰਥਿਕ ਤਾਕਤ ਬਣਨ ਦੀ ਸਭ ਤੋਂ ਬਿਹਤਰੀਨ ਸਥਿਤੀ 'ਚ ਹੈ। ਵਿਸ਼ਵ ਆਰਥਿਕ ਮੰਚ (wued) ਦੇ ਸਾਲਾਮਾ ਪ੍ਰੋਗਰਾਮ 'ਚ ਸਿੰਘ ਨੇ ਕਿਹਾ ਕਿ ਭਾਰਤ ਇਸ ਮਾਮਲੇ 'ਚ ਬਿਹਤਰੀਨ ਸਥਿਤੀ 'ਚ ਹੈ ਜਿੱਥੇ ਆਰਥਿਕ ਨੀਤੀਆਂ ਨੂੰ ਲੈ ਕੇ ਇਕ ਪਾਸੇ ਦੀ ਆਮ ਸਹਿਮਤੀ ਹੈ। ਅਜਿਹੇ 'ਚ ਸਰਕਾਰ ਕਿਸੇ ਦੀ ਵੀ ਹੋਵੇ, ਉਹ ਮਜ਼ਬੂਤ ਵਾਧੇ ਦੇ ਰਸਤੇ 'ਤੇ ਵਧਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸ਼ਾਨਦਾਰ ਅਤੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਸਿੰਘ ਨੇ ਉਮੀਦ ਜਿਤਾਈ ਕਿ ਇਸ਼ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਸੱਤਾ 'ਚ ਵਾਪਸੀ ਕਰੇਗੀ।
ਸਾਲ 2014 'ਚ 'ਅਬਕੀ ਵਾਰ ਮੋਦੀ ਸਰਕਾਰ' ਦਾ ਲੋਕਪਸੰਦੀਦਾ ਨਾਰਾ ਦੇਣ ਵਾਲੇ ਸਿੰਘ ਨੇ ਪੀ.ਟੀ.ਆਈ-ਭਾਸ਼ਾ 'ਚ ਕਿਹਾ ਕਿ ਡਬਲਯੂ. ਯੀ. ਈ. ਐੱਸ. 'ਚ ਵੈਸ਼ਵਿਕ ਨੇਤਾਵਾਂ ਲਈ ਉਨ੍ਹਾਂ ਦਾ ਸਪੱਸ਼ਚ ਸੰਦੇਸ਼ ਹੈ ਕਿ ਭਾਰਤ 'ਚ ਵਾਧਾ ਅਤੇ ਸੁਧਾਰ ਜਾਰੀ ਰਹੇਗਾ। ਡਬਲਯੂ. ਯੂ. ਈ. ਐੱਸ. 'ਚ ਅਮਰੀਕਾ ਅਤੇ ਚੀਮ ਸਮੇਤ ਵੱਖ-ਵੱਖ ਆਰਥਿਕ ਸ਼ਕਤੀਆਂ ਦੇ ਵਿਚਾਲੇ ਵਪਾਰਕ ਰਿਸ਼ਤੀਆਂ 'ਚ ਤਣਾਅ ਛਾਏ ਰਹਿਣ ਦੇ ਵਿਚਾਲੇ ਸਿੰਘ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦੇ ਚਮਕਦੇ ਸਿਤਾਰਿਆਂ 'ਚੋਂ ਇਖ ਹੈ। ਸਿੰਘ ਨੇ ਕਿਹਾ ਕਿ ਕਈ ਲੋਕ ਚਾਹੁੰਦੇ ਹਨ ਕਿ ਭਾਰਤ ਭਵਿੱਖ 'ਚ ਚੀਨ ਦੇ ਸਮਰੱਥ ਇਕ ਵੱਡੀ ਆਰਥਿਕ ਤਾਕਤ ਦੇ ਰੂਪ 'ਚ ਖੜਾ ਹੋਵੇ ਤਾਂ ਕਿ ਅਜਿਹੀ ਦੁਨੀਆ  ਹੋਵੇ ਜਿੱਥੇ ਆਰਥਿਕ ਤਾਕਤ ਦੇ ਤੌਰ 'ਤੇ ਇਕੱਲੇ ਚੀਨ ਦਾ ਦਬਦਬਾ ਨਾ ਹੋਵੇ। ਇਸ ਸਭ ਭਾਰਤ ਲਈ ਬਿਹਤਰੀਨ ਸੰਕੇਤ ਹਨ ਅਤੇ ਅਸੀਂ ਇਸ ਮੌਜੂਦਾ ਸਥਿਤੀ ਦਾ ਲਾਭ ਚੁੱਕਣਾ ਚਾਹੀਦਾ।
ਮੋਦੀ ਸਰਕਾਰ ਨੇ ਜੀ.ਐੱਸ.ਟੀ. ਕਾਰੋਬਾਰ 'ਚ ਸੁਗਮਤਾ, ਲੋਕਾਂ ਨੂੰ ਬੈਕਿੰਗ ਨੋਟ 'ਚ ਲੈ ਕੇ ਆਉਣਾ, ਕਰਦਾਤਾ ਆਧਾਰ ਨੂੰ ਦੋਗੁਣਾ ਕਰਨਾ, ਸਾਫ-ਸਫਾਈ ਅਤੇ ਸੜਤ ਨੈੱਟਵਰਕ ਵਿਕਸਿਤ ਕਰਨ ਜਿਹੈ ਕਈ ਕਾਰਜ ਕੀਤੇ ਹਨ। ਕਾਰੋਬਾਰ ਸੁਗਮਤਾ ਦੇ ਮਾਮਲੇ 'ਚ ਇਹ ਦੁਨੀਆ ਦੇ ਸਿਖਰ 50 ਦੇਸ਼ਾਂ 'ਚ ਆਪਣਾ ਸਥਾਨ ਬਣਾਉਣ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਹਾਲਾਂਕਿ ਇਸ ਦੌਰਾਨ ਅੱਗੇ ਵਧਦੇ ਹੋਏ ਕੁਝ ਸਮੱਸਿਆਵਾਂ ਵੀ ਆਈਆਂ ਹਨ। ਇਸ ਦੀ ਕੁਝ ਵਜ੍ਹਾ ਵੈਸ਼ਵਿਕ ਕਾਰਨ ਰਹੀ ਜਿਸ ਤਰ੍ਹਾਂ ਕਿ ਕੱਚੇ ਤੇਲ ਦੀ ਕੀਮਤ 'ਚ ਅਚਾਨਕ ਤੇਜ਼ੀ ਅਤੇ ਮੁਦਰਾ 'ਚ ਉਤਾਰ ਚੜਾਅ ਦੇਖਿਆ ਗਿਆ।


Related News