ਵਿਸ਼ਵ ਬੈਂਕ ਨੇ ਭ੍ਰਿਸ਼ਟ ਗਤੀਵਿਧੀਆਂ ਲਈ ਭਾਰਤੀ ਕੰਪਨੀ ਦੀ ਕੀਤੀ ਪਛਾਣ
Thursday, Jun 18, 2020 - 12:24 PM (IST)
ਵਾਸ਼ਿੰਗਟਨ — ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿਚ ਦੋ ਸੜਕ ਪ੍ਰਾਜੈਕਟਾਂ ਨਾਲ ਜੁੜੀ ਇਕ ਭਾਰਤੀ ਕੰਪਨੀ ਦੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦੀਆਂਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮਾਮਲੇ 'ਚ ਉਸ ਨੂੰ ਦੋ ਸਾਲ ਲਈ ਸ਼ਰਤ ਦੇ ਨਾਲ ਕੰੰੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਕੰਪਨੀ ਏਗੀਸ ਇੰਡੀਆ ਕੰਸਲਟਿੰਗ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਵਰਲਡ ਬੈਂਕ ਵਿੱਤੀ ਪੋਸ਼ਿਤ ਪ੍ਰੋਜੈਕਟਾਂ ਵਿਚ ਉਸ ਸਮੇਂ ਤੱਕ ਹਿੱਸਾ ਲੈਣ ਦੇ ਯੋਗ ਹੋਵੇਗਾ ਜਦੋਂ ਤੱਕ ਇਹ ਸਮਝੌਤੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗੀ।
ਕੰਪਨੀ 'ਤੇ ਦੂਜਾ ਕਰਨਾਟਕ ਸਟੇਟ ਹਾਈਵੇਅ ਇੰਪਰੂਵਮੈਂਟ ਪ੍ਰੋਜੈਕਟ ਅਤੇ ਉੱਤਰ ਪ੍ਰਦੇਸ਼ ਕੋਰ ਰੋਡ ਨੈਟਵਰਕ ਡਿਵੈਲਪਮੈਂਟ ਪ੍ਰੋਜੈਕਟ ਵਿਚ ਭ੍ਰਿਸ਼ਟ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਏਗਿਸ ਇੰਡੀਆ ਨੂੰ ਸ਼ਰਤ ਰਹਿਤ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ ਅਤੇ ਇਸ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਗਲੋਬਲ ਸੰਸਥਾ ਨੇ ਕਿਹਾ ਕਿ ਜੇ ਕੰਪਨੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੀ ਤਾਂ ਇਹ ਪਾਬੰਦੀ ਵਿਚ ਬਦਲ ਜਾਵੇਗੀ ਅਤੇ ਇਸ ਤੋਂ ਬਾਅਦ ਇਹ ਵਿਸ਼ਵ ਬੈਂਕ ਦੁਆਰਾ ਫੰਡ ਕੀਤੇ ਕਿਸੇ ਵੀ ਪ੍ਰਾਜੈਕਟ ਵਿਚ ਹਿੱਸਾ ਨਹੀਂ ਲੈ ਸਕੇਗੀ। ਇਹ ਪਾਬੰਦੀ ਉਦੋਂ ਤਕ ਰਹੇਗੀ ਜਦੋਂ ਤੱਕ ਇਹ ਬੰਦੋਬਸਤ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰੇਗੀ।
ਇਹ ਵੀ ਪੜ੍ਹੋ: