ਵਿਸ਼ਵ ਬੈਂਕ ਨੇ ਪੱਛਮੀ ਬੰਗਾਲ ਲਈ 1,000 ਕਰੋੜ ਰੁਪਏ ਦਾ ਕਰਜ਼ਾ ਕੀਤਾ ਮਨਜ਼ੂਰ

Sunday, Jan 23, 2022 - 10:39 AM (IST)

ਵਿਸ਼ਵ ਬੈਂਕ ਨੇ ਪੱਛਮੀ ਬੰਗਾਲ ਲਈ 1,000 ਕਰੋੜ ਰੁਪਏ ਦਾ ਕਰਜ਼ਾ ਕੀਤਾ ਮਨਜ਼ੂਰ

ਕੋਲਕਾਤਾ : ਵਿਸ਼ਵ ਬੈਂਕ ਨੇ ਪੱਛਮੀ ਬੰਗਾਲ ਲਈ ਕਰੀਬ 1,000 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਇਹ ਕਰਜ਼ਾ ਮੁੱਖ ਤੌਰ 'ਤੇ ਸੂਬਾ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸੇਵਾਵਾਂ ਤੱਕ ਗਰੀਬ ਅਤੇ ਵਾਂਝੇ ਵਰਗਾਂ ਦੀ ਪਹੁੰਚ ਨੂੰ ਵਧਾਉਣ ਲਈ ਦਿੱਤਾ ਗਿਆ ਹੈ।

ਪੱਛਮੀ ਬੰਗਾਲ ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਵਿਸ਼ਵ ਬੈਂਕ ਦੇ ਇਸ ਕਰਜ਼ੇ ਦੀ ਵਰਤੋਂ ਟੈਲੀਮੈਡੀਸਨ ਰਾਹੀਂ ਡਾਕਟਰੀ ਸਹਾਇਤਾ, ਬਜ਼ੁਰਗਾਂ ਅਤੇ ਅਪਾਹਜਾਂ ਦੀ ਮਦਦ, ਡਿਜੀਟਲ ਭੁਗਤਾਨ ਰਾਹੀਂ ਲੋਕਾਂ ਦੀ ਵਿੱਤੀ ਸ਼ਮੂਲੀਅਤ ਅਤੇ ਜਨਤਕ ਯੋਜਨਾਵਾਂ ਦੇ ਲਾਭਾਂ ਦੀ ਵੰਡ ਵਰਗੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਇਸ ਬਿਆਨ ਮੁਤਾਬਕ, ''ਵਿਸ਼ਵ ਬੈਂਕ ਨੇ 19 ਜਨਵਰੀ ਨੂੰ ਪੱਛਮੀ ਬੰਗਾਲ ਸਰਕਾਰ ਲਈ 12.5 ਕਰੋੜ ਡਾਲਰ (ਲਗਭਗ 1,000 ਕਰੋੜ ਰੁਪਏ) ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ।'' ਇਸ ਕਰਜ਼ੇ ਨਾਲ ਸੂਬੇ ਦੇ ਗਰੀਬਾਂ ਅਤੇ ਪਛੜੇ ਵਰਗਾਂ ਤੱਕ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News