ਹੁਣ ਆਸਾਮਾਨ ''ਚ ਵੀ ਲਓਗੇ ਫੇਸਬੁੱਕ ਤੇ ਲਾਈਵ ਮੈਚ ਦਾ ਆਨੰਦ, Vistara ''ਚ ਮਿਲੇਗੀ ਸਹੂਲਤ

Friday, Feb 28, 2020 - 06:52 PM (IST)

ਹੁਣ ਆਸਾਮਾਨ ''ਚ ਵੀ ਲਓਗੇ ਫੇਸਬੁੱਕ ਤੇ ਲਾਈਵ ਮੈਚ ਦਾ ਆਨੰਦ, Vistara ''ਚ ਮਿਲੇਗੀ ਸਹੂਲਤ

ਨਵੀਂ ਦਿੱਲੀ — ਫਲਾਈਟ 'ਚ ਯਾਤਰਾ ਦੌਰਾਨ ਜੇਕਰ ਤੁਸੀਂ ਵੀ ਬੋਰ ਹੁੰਦੇ ਹੋ ਤਾਂ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਕਿਉਂਕਿ ਘਰੇਲੂ ਏਅਰਲਾਈਨ ਕੰਪਨੀ ਵਿਸਤਾਰਾ ਯਾਤਰਾ ਦੌਰਾਨ ਫੇਸਬੁੱਕ, ਟਵਿੱਟਰ ਵਰਗੀਆਂ ਸਹੂਲਤਾਂ ਦੇਣ ਜਾ ਰਹੀ ਹੈ। ਵਿਸਤਾਰਾ ਦੇਸ਼ ਦੀ ਪਹਿਲੀ ਅਜਿਹੀ ਏਅਰਲਾਈਨ ਬਣਨ ਜਾ ਰਹੀ ਹੈ ਜਿਹੜੀ ਆਪਣੇ ਨਵੇਂ ਬੋਇੰਗ 787 ਡ੍ਰੀਮਲਾਈਨਰਸ 'ਤੇ ਇਨ-ਫਲਾਈਟ ਵਾਈ-ਫਾਈ ਅਤੇ ਸਟ੍ਰੀਮਿੰਗ ਸੇਵਾਵਾਂ ਦੇਵੇਗੀ।

ਵਿਸਤਾਰਾ ਨੂੰ ਬੋਇੰਗ ਦੇ ਪਹਿਲੇ ਡ੍ਰੀਮਲਾਈਨਰ ਜਹਾਜ਼ ਦੀ ਸਪਲਾਈ ਹੋ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਜਹਾਜ਼ ਦੀ ਰਜਿਸਟ੍ਰੇਸ਼ਨ ਸੰਖਿਆ ਵੀ.ਟੀ.-ਟੀ.ਐਸ.ਡੀ. ਹੈ। ਇਹ ਜਹਾਜ਼ ਸ਼ੁੱਕਰਵਾਰ ਨੂੰ ਬੋਇੰਗ ਦੇ ਪਲਾਂਟ ਤੋਂ ਉਡਾਣ ਭਰੇਗਾ ਅਤੇ ਸ਼ਨੀਵਾਰ ਨੂੰ ਦੁਪਿਹਰ 2 ਵਜੇ ਦਿੱਲੀ ਪਹੁੰਚੇਗਾ। ਵਿਸਤਾਰਾ ਨੇ ਬੋਇੰਗ ਤੋਂ 6 ਡ੍ਰੀਮਲਾਈਨ ਜ਼ਹਾਜ਼ ਖਰੀਦੇ ਹਨ। ਦੂਜਾ ਡ੍ਰੀਮਲਾਈਨ ਵੀ ਕੰਪਨੀ ਨੂੰ ਜਲਦੀ ਹੀ ਮਿਲਣ ਵਾਲਾ ਹੈ। ਦਰਅਸਲ ਵਿਸਤਾਰਾ ਏਅਰਲਾਈਨ ਸਿੰਗਾਪੁਰ ਏਅਰਲਾਈਨ ਅਤੇ ਟਾਟਾ ਗਰੁੱਪ ਵਿਚਕਾਰ ਸਾਂਝਾ ਉੱਦਮ ਹੈ ਜਿਸਨੇ 2015 'ਚ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਵਰਤਮਾਨ ਸਮੇਂ 'ਚ ਇਸ ਦੇ ਬੇੜੇ 'ਚ 32 ਏਅਰਬਸ ਏ320ਐਸ ਅਤੇ 7 ਬੋਇੰਗ 737ਐਸ ਜਹਾਜ ਹਨ।

ਮੀਡੀਆ ਰਿਪੋਰਟ ਮੁਤਾਬਕ ਇਸ ਬ੍ਰਾਡਬੈਂਡ ਸਰਵਿਸ ਦੇ ਨਾਲ ਯਾਤਰੀ ਫੇਸਬੁੱਕ, ਵਾਟਸਐਪ ਵਰਗੀਆਂ ਮੈਸੇਜਿੰਗ ਸਰਵਿਸ ਸਮੇਤ ਲਾਈਵ ਸਟ੍ਰੀ ਕ੍ਰਿਕੇਟ ਮੈਚ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਗੇਮ ਵੀ ਖੇਡ ਸਕਣਗੇ। ਹਾਲਾਂਕਿ ਢੇਰ ਸਾਰਾ ਡਾਟਾ ਖਰਚ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ 2016 'ਚ ਏਅਰਲਾਈਨ 'ਚ ਵਾਈ-ਫਾਈ ਸ਼ੁਰੂ ਕਰਨ ਦੀ ਆਗਿਆ ਦੇਣ ਦੀ ਯੋਜਨਾ ਬਣਾਈ ਸੀ, ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਸ ਪ੍ਰਕਿਰਿਆ ਵਿਚ ਦੇਰੀ ਹੋਈ ਹੈ। ਭਾਰਤ 'ਚ ਲਗਭਗ 500 ਮਿਲਿਅਨ ਇੰਟਰਨੈੱਟ ਯੂਜ਼ਰਜ਼ ਹਨ।


Related News