ਨਵੰਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 4 ਫੀਸਦੀ ਵਧ ਕੇ 3.47 ਲੱਖ ਇਕਾਈ ’ਤੇ ਪਹੁੰਚੀ : ਸਿਆਮ

Saturday, Dec 14, 2024 - 11:18 AM (IST)

ਨਵੰਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 4 ਫੀਸਦੀ ਵਧ ਕੇ 3.47 ਲੱਖ ਇਕਾਈ ’ਤੇ ਪਹੁੰਚੀ : ਸਿਆਮ

ਨਵੀਂ ਦਿੱਲੀ (ਭਾਸ਼ਾ) – ਤਿਓਹਾਰਾਂ ਤੋਂ ਬਾਅਦ ਵੀ ਮੰਗ ਮਜ਼ਬੂਤ ਰਹਿਣ ਨਾਲ ਨਵੰਬਰ ਮਹੀਨੇ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 4 ਫੀਸਦੀ ਵਧ ਕੇ 3,47,522 ਇਕਾਈ ਹੋ ਗਈ। ਵਾਹਨ ਵਿਨਿਰਮਾਤਾਵਾਂ ਦੇ ਸੰਸਥਾਨ ਸਿਆਮ ਨੇ ਸ਼ੁੱਕਰਵਾਰ ਨੂੰ ਨਵੰਬਰ ਦੇ ਵਿਕਰੀ ਅੰਕੜੇ ਜਾਰੀ ਕੀਤੇ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਵਾਹਨ ਵਿਨਿਰਮਾਤਾਵਾਂ ਨੇ 3,33,833 ਯਾਤਰੀ ਵਾਹਨਾਂ ਦੀ ਸਪਲਾਈ ਕੀਤੀ ਸੀ।

ਇਹ ਵੀ ਪੜ੍ਹੋ :    Zomato ਨੂੰ ਝਟਕਾ! ਸਰਕਾਰ ਨੇ ਭੇਜਿਆ 803 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਵਿਕਰੀ ਅੰਕੜਿਆਂ ਅਨੁਸਾਰ ਮਾਰੂਤੀ ਸੁਜ਼ੂਕੀ ਦਾ ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਦਬਦਬਾ ਕਾਇਮ ਰਿਹਾ ਅਤੇ ਉਸ ਨੇ ਇਕੱਲੇ 1,41,312 ਵਾਹਨਾਂ ਦੀ ਸਪਲਾਈ ਕੀਤੀ। ਇਹ ਨਵੰਬਰ 2023 ’ਚ ਵਿਕੇ 1,34,158 ਵਾਹਨਾਂ ਨਾਲੋਂ 5 ਫੀਸਦੀ ਵੱਧ ਹਨ। ਹਾਲਾਂਕਿ ਹੁੰਡਈ ਮੋਟਰ ਇੰਡੀਆ ਦੀ ਥੋਕ ਵਿਕਰੀ ਘਟ ਕੇ 48,246 ਇਕਾਈ ਰਹਿ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਕੰਪਨੀ ਨੇ 49,451 ਵਾਹਨਾਂ ਦੀ ਵਿਕਰੀ ਕੀਤੀ ਸੀ।

ਇਹ ਵੀ ਪੜ੍ਹੋ :     RBI Bomb Threat: : RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਮਿਲੀ ਮੇਲ

ਉੱਧਰ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਪਿਛਲੇ ਮਹੀਨੇ 16 ਫੀਸਦੀ ਵਧ ਕੇ 46,222 ਇਕਾਈ ਹੋ ਗਈ, ਜੋ ਪਿਛਲੇ ਸਾਲ ਨਵੰਬਰ ’ਚ 39,981 ਇਕਾਈ ਸੀ। ਹਾਲਾਂਕਿ ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਪਿਛਲੇ ਸਾਲ ਦੇ ਇਸੇ ਮਹੀਨੇ 16,23,399 ਇਕਾਈ ਦੇ ਮੁਕਾਬਲੇ ’ਚ 1 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 16,04,749 ਇਕਾਈ ਰਹੀ।

ਸਕੂਟਰ ਦੀ ਵਿਕਰੀ ਨਵੰਬਰ ’ਚ ਸਾਲਾਨਾ ਆਧਾਰ ’ਤੇ 12 ਫੀਸਦੀ ਵਧ ਕੇ 5,68,580 ਇਕਾਈ ਹੋ ਗਈ ਜਦਕਿ ਮੋਟਰਸਾਈਕਲ ਦੀ ਵਿਕਰੀ 7.5 ਫੀਸਦੀ ਘਟ ਕੇ 9,90,246 ਇਕਾਈ ਰਹਿ ਗਈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਕਿਹਾ ਕਿ ਨਵੰਬਰ ’ਚ ਕੁੱਲ ਤਿਪਹਿਆ ਵਾਹਨਾਂ ਦੀ ਥੋਕ ਵਿਕਰੀ ’ਚ ਵੀ ਸਾਲਾਨਾ ਆਧਾਰ ’ਤੇ ਇਕ ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 59,350 ਇਕਾਈ ਰਹੀ।

ਇਹ ਵੀ ਪੜ੍ਹੋ :     ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ

ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ,‘ਅਕਤੂਬਰ ’ਚ ਤਿਓਹਾਰਾਂ ਦੌਰਾਨ ਦੇਖੀ ਗਈ ਮੰਗ ਦੀ ਰਫਤਾਰ ਨਵੰਬਰ ’ਚ ਵੀ ਕਾਇਮ ਰਹੀ। ਹਾਲਾਂਕਿ ਦੋਪਹਿਆ ਅਤੇ ਤਿਪਹਿਆ ਵਾਹਨਾਂ ਦੇ ਬਲਾਕ ’ਚ ਪਿਛਲੇ ਮਹੀਨੇ ਮਾਮੂਲੀ ਗਿਰਾਵਟ ਦੇਖੀ ਗਈ।’ ਉਨ੍ਹਾਂ ਕਿਹਾ ਕਿ ਯਾਤਰੀ ਵਾਹਨਾਂ ਨੇ ਨਵੰਬਰ ਦੇ ਮਹੀਨੇ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ। ਇਸ ਤੋਂ ਇਲਾਵਾ ਦੋਪਹਿਆ ਵਾਹਨਾਂ ਦੀ ਵਿਕਰੀ ਵੀ ਨਵੰਬਰ ਦੇ ਮਹੀਨੇ ’ਚ ਪਹਿਲੀ ਵਾਰ 16 ਲੱਖ ਇਕਾਈ ਤੋਂ ਵੱਧ ਰਹੀ।

ਇਹ ਵੀ ਪੜ੍ਹੋ :      LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News