14 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ ਥੋਕ ਮਹਿੰਗਾਈ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ

Tuesday, Jun 17, 2025 - 10:44 AM (IST)

14 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ ਥੋਕ ਮਹਿੰਗਾਈ, ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ

ਨਵੀਂ ਦਿੱਲੀ (ਭਾਸ਼ਾ) - ਮਈ ’ਚ ਥੋਕ ਮੁੱਲ ਮਹਿੰਗਾਈ (ਡਬਲਿਊ. ਪੀ. ਆਈ.) ਘਟ ਕੇ 0.39 ਫ਼ੀਸਦੀ ਰਹਿ ਗਈ ਹੈ। ਅਪ੍ਰੈਲ ’ਚ ਥੋਕ ਮੁੱਲ ਮਹਿੰਗਾਈ ਆਧਾਰਿਤ ਮਹਿੰਗਾਈ ਦਰ 0.85 ਫ਼ੀਸਦੀ ਸੀ, ਜਦੋਂ ਕਿ ਪਿਛਲੇ ਸਾਲ ਮਈ ’ਚ ਇਹ 2.74 ਫ਼ੀਸਦੀ ਸੀ। ਅੱਜ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਗੱਲ ਸਾਹਮਣੇ ਆਈ।

ਇਹ ਵੀ ਪੜ੍ਹੋ :     ਧੀਆਂ ਦੇ ਸੁਨਹਿਰੀ ਭਵਿੱਖ ਲਈ ਸਭ ਤੋਂ ਵਧੀਆ ਯੋਜਨਾ, ਇੰਝ ਜੋੜੋ 70 ਲੱਖ ਦਾ ਫੰਡ

ਉਦਯੋਗ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਮਈ 2025 ’ਚ ਮਹਿੰਗਾਈ ਦੀ ਸਕਾਰਾਤਮਕ ਦਰ ਮੁੱਖ ਤੌਰ ’ਤੇ ਖੁਰਾਕੀ ਉਤਪਾਦਾਂ, ਬਿਜਲੀ, ਹੋਰ ਵਿਨਿਰਮਾਣ, ਰਸਾਇਣ ਅਤੇ ਰਾਸਾਇਣਿਕ ਉਤਪਾਦਾਂ, ਹੋਰ ਟ੍ਰਾਂਸਪੋਰਟ ਉਪਕਰਣਾਂ ਦੇ ਨਿਰਮਾਣ ਅਤੇ ਗੈਰ-ਖੁਰਾਕੀ ਵਸਤਾਂ ਆਦਿ ਦੇ ਨਿਰਮਾਣ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੈ।

ਇਹ ਵੀ ਪੜ੍ਹੋ :     UPI ਪੇਮੈਂਟ 'ਚ ਵੱਡਾ ਬਦਲਾਅ : ਅੱਜ ਤੋਂ ਭੁਗਤਾਨ ਸੰਬੰਧੀ ਬਦਲ ਗਏ ਕਈ ਅਹਿਮ ਨਿਯਮ

ਸੂਚਕ ਅੰਕ ਦੇ ਅੰਕੜਿਆਂ ਅਨੁਸਾਰ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਮਈ ’ਚ 1.56 ਫ਼ੀਸਦੀ ਦੀ ਗਿਰਾਵਟ ਵੇਖੀ ਗਈ, ਜਦੋਂ ਕਿ ਅਪ੍ਰੈਲ ’ਚ ਇਨ੍ਹਾਂ ’ਚ 0.86 ਫ਼ੀਸਦੀ ਦੀ ਗਿਰਾਵਟ ਆਈ ਸੀ। ਸਬਜ਼ੀਆਂ ਦੇ ਮੁੱਲ ’ਚ ਭਾਰੀ ਗਿਰਾਵਟ ਆਈ। ਸਬਜ਼ੀਆਂ ਮਈ ’ਚ 21.62 ਫ਼ੀਸਦੀ ਸਸਤੀਆਂ ਹੋਈਆਂ, ਜਦੋਂ ਕਿ ਅਪ੍ਰੈਲ ’ਚ ਇਨ੍ਹਾਂ ਦੀਆਂ ਕੀਮਤਾਂ 18.26 ਫ਼ੀਸਦੀ ਘਟੀਆਂ ਸਨ। ਵਿਨਿਰਮਤ ਉਤਪਾਦਾਂ ’ਚ ਮਹਿੰਗਾਈ 2.04 ਫ਼ੀਸਦੀ ਰਹੀ, ਜਦੋਂ ਕਿ ਅਪ੍ਰੈਲ ’ਚ ਇਹ 2.62 ਫ਼ੀਸਦੀ ਸੀ। ਈਂਧਨ ਅਤੇ ਬਿਜਲੀ ’ਚ ਵੀ ਮਈ ’ਚ ਮਹਿੰਗਾਈ 2.27 ਫ਼ੀਸਦੀ ਰਹੀ, ਜਦੋਂ ਕਿ ਅਪ੍ਰੈਲ ’ਚ ਇਹ 2.18 ਫ਼ੀਸਦੀ ਸੀ।

ਇਹ ਵੀ ਪੜ੍ਹੋ :     ਦੋਹਰਾ ਝਟਕਾ! ਹਵਾਈ ਯਾਤਰਾ ਦਾ ਵਿਗੜਿਆ ਗਣਿਤ, ਉਡਾਣਾਂ ਲਗਾਤਾਰ ਹੋ ਰਹੀਆਂ ਮਹਿੰਗੀਆਂ ਅਤੇ ਲੰਬੀਆਂ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮਾਨੇਟਰੀ ਪਾਲਿਸੀ ਤਿਆਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ। ਪਿਛਲੇ ਹਫ਼ਤੇ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪ੍ਰਚੂਨ ਮਹਿੰਗਾਈ ਮਈ ’ਚ 6 ਸਾਲਾਂ ਦੇ ਹੇਠਲੇ ਪੱਧਰ 2.82 ਫ਼ੀਸਦੀ ’ਤੇ ਆ ਗਈ। ਇਸ ਦੀ ਮੁੱਖ ਵਜ੍ਹਾ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਹੈ।

ਇਹ ਵੀ ਪੜ੍ਹੋ :     23,211 ਰੁਪਏ ਮਹਿੰਗਾ ਹੋ ਗਿਆ Gold, ਜਾਣੋ ਸਾਲ ਦੇ ਅੰਤ ਤੱਕ ਕਿੱਥੇ ਜਾਵੇਗੀ ਕੀਮਤ

ਇਹ ਵੀ ਪੜ੍ਹੋ :     Gold ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਲੱਖ ਤੋਂ ਪਾਰ ਹੋਏ ਸੋਨਾ-ਚਾਂਦੀ, ਸੱਤਵੇਂ ਅਸਮਾਨ 'ਤੇ ਪਹੁੰਚੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News