ਆਮ ਆਦਮੀ ਨੂੰ ਰਾਹਤ, ਜੂਨ ’ਚ ਲਗਾਤਾਰ ਤੀਜੇ ਮਹੀਨੇ ਹੇਠਾਂ ਆਈ ਥੋਕ ਮਹਿੰਗਾਈ

07/15/2023 10:01:13 AM

ਨਵੀਂ ਦਿੱਲੀ (ਏਜੰਸੀਆਂ) – ਥੋਕ ਮਹਿੰਗਾਈ ਨੂੰ ਲੈ ਕੇ ਆਮ ਆਦਮੀ ਲਈ ਰਾਹਤ ਦੀ ਖਬਰ ਹੈ। ਜੂਨ 2023 ਵਿਚ ਹੋਲਸੇਲ ਪ੍ਰਾਈਸ ਇੰਡੈਕਸ (ਡਬਲਯੂ. ਪੀ. ਆਈ.) ਉੱਤੇ ਆਧਾਰਿਤ ਮਹਿੰਗਾਈ ਦਰ ਹੇਠਾਂ ਆਈ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਇਸ ’ਚ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ : YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ

ਉਦਯੋਗ ਅਤੇ ਵਪਾਰ ਮੰਤਰਾਲਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੂਨ ਦੇ ਮੁਕਾਬਲੇ ਇਹ ਘਟ ਕੇ 4.12 ਫੀਸਦੀ ਰਹਿ ਗਈ ਹੈ। ਪਿਛਲੇ ਸਾਲ ਜੂਨ ’ਚ ਥੋਕ ਮਹਿੰਗਾਈ ਦਰ 16.23 ਫੀਸਦੀ ਸੀ। ਉੱਥੇ ਹੀ ਮਈ ਮਹੀਨੇ ’ਚ ਇਹ 3.48 ਫੀਸਦੀ ਸੀ।

ਥੋਕ ਮਹਿੰਗਾਈ ’ਚ ਗਿਰਾਵਟ ਦਾ ਮੁੱਖ ਕਾਰਣ ਜੂਨ ’ਚ ਖਣਿਜ ਤੇਲ, ਖਾਣ-ਪੀਣ ਦੀਆਂ ਵਸਤਾਂ, ਧਾਤੂ, ਕੱਚਾ ਤੇਲ (ਪੈਟਰੋਲੀਅਮ ਪ੍ਰੋਡਕਟ), ਕੁਦਰਤੀ ਗੈਸ ਅਤੇ ਕੱਪੜਿਆਂ ਦੀਆਂ ਕੀਮਤਾਂ ’ਚ ਕਮੀ ਆਉਣਾ ਹੈ। ਖਾਣ ਪੀਣ ਦੀਆਂ ਵਸਤਾਂ ਦੀਆਂ ਥੋਕ ਕੀਮਤਾਂ ’ਤੇ ਆਧਾਰਿਤ ਖੁਰਾਕ ਮਹਿੰਗਾਈ ਵੀ ਸਾਲਾਨਾ ਆਧਾਰ ’ਤੇ ਜੂਨ ’ਚ ਡਿਗੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ

ਸਬਜ਼ੀਆਂ ਹੋਈਆਂ ਸਸਤੀਆਂ, ਦਾਲਾਂ-ਦੁੱਧ ਮਹਿੰਗਾ

ਖੁਰਾਕ ਮਹਿੰਗਾਈ ਜੂਨ 2023 ਵਿਚ ਡਿਗ ਕੇ 1.24 ਫੀਸਦੀ ਰਹਿ ਗਈ ਹੈ, ਇਹ ਪਿਛਲੇ ਸਾਲ ਜੂਨ ’ਚ 1.59 ਫੀਸਦੀ ਸੀ। ਜੇ ਖਾਣ-ਪੀਣ ਦੀਆਂ ਵਸਤਾਂ ’ਚ ਕੈਟਾਗਰੀ ਮੁਤਾਬਕ ਦੇਖਿਆ ਜਾਵੇ ਤਾਂ ਸਬਜ਼ੀਆਂ ਦੀਆਂ ਕੀਮਤਾਂ ’ਚ 21.98 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ ਜਦ ਕਿ ਦੁੱਧ ਦੀਆਂ ਕੀਮਤਾਂ ’ਚ 8.59 ਫੀਸਦੀ ਅਤੇ ਦਾਲਾਂ ਦੀਆਂ ਕੀਮਤਾਂ ’ਚ 9.21 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ।

ਪੈਟਰੋਲ ਅਤੇ ਡੀਜ਼ਲ ਯਾਨੀ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਜੂਨ ’ਚ 12.63 ਫੀਸਦੀ ਡਿਗੀ ਹੈ। ਐੱਲ. ਪੀ. ਜੀ. ਦੇ ਰੇਟ ਜੂਨ ’ਚ 22.29 ਫੀਸਦੀ ਅਤੇ ਪੈਟਰੋਲ ਦੇ ਥੋਕ ਰੇਟ 16.32 ਫੀਸਦੀ ਡਿਗੇ ਹਨ। ਕੱਚੇ ਤੇਲ ਦੀ ਕੀਮਤ ਵੀ 32.68 ਫੀਸਦੀ ਹੇਠਾਂ ਆਈ ਹੈ। ਮੈਨੂਫੈਕਚਰਡ ਸਾਮਾਨ ਦੀ ਮਹਿੰਗਾਈ ਦਰ ਘਟ ਕੇ 2.71 ਫੀਸਦੀ ਰਹਿ ਗਈ ਹੈ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮਹਿੰਗਾਈ ਕੰਟਰੋਲ ਕਰਨਾ ਹੁਣ ਵੀ ਚੁਣੌਤੀ

ਥੋਕ ਮਹਿੰਗਾਈ ਦਰ ’ਚ ਕਮੀ ਆਉਣ ਦੇ ਬਾਵਜੂਦ ਆਰ. ਬੀ. ਆਈ. ਲਈ ਮਹਿੰਗਾਈ ’ਤੇ ਕੰਟਰੋਲ ਕਰਨਾ ਹੁਣ ਵੀ ਚੁਣੌਤੀ ਬਣੀ ਹੋਈ ਹੈ। ਇਸ ਕਾਰਣ ਰਿਟੇਲ ਮਹਿੰਗਾਈ ਦਰ ਦਾ 4 ਫੀਸਦੀ ਤੋਂ ਵੱਧ ਬਣੇ ਰਹਿਣਾ ਹੈ। ਜੂਨ ’ਚ ਪ੍ਰਚੂਨ ਮਹਿੰਗਾਈ ਦਰ ਇਕ ਵਾਰ ਮੁੜ ਵਧੀ ਹੈ। ਇਹ 4.81 ਫੀਸਦੀ ਰਹੀ ਹੈ ਜਦ ਕਿ ਮਈ ਦੇ ਮਹੀਨੇ ’ਚ ਇਹ 4.25 ਫੀਸਦੀ ’ਤੇ ਸੀ ਜੋ 25 ਮਹੀਨਿਆਂ ਦਾ ਹੇਠਲਾ ਪੱਧਰ ਸੀ।

ਇਹ ਵੀ ਪੜ੍ਹੋ : ਜਨ ਵਿਸ਼ਵਾਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ, ਮਾਮੂਲੀ ਕਾਰੋਬਾਰੀ ਗੜਬੜੀਆਂ ਹੁਣ ਅਪਰਾਧ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harinder Kaur

Content Editor

Related News