MSP 'ਤੇ ਇਸ ਵਾਰ 10 ਫ਼ੀਸਦੀ ਵੱਧ ਇੰਨੇ ਟਨ ਕਣਕ ਖ਼ਰੀਦ ਸਕਦੀ ਹੈ ਸਰਕਾਰ
Wednesday, Mar 03, 2021 - 09:50 AM (IST)
ਨਵੀਂ ਦਿੱਲੀ- ਸਰਕਾਰ ਨੇ ਆਉਣ ਵਾਲੇ ਹਾੜ੍ਹੀ ਮਾਰਕੀਟਿੰਗ ਸੀਜ਼ਨ 2021-22 ਵਿਚ 427.36 ਲੱਖ ਟਨ (ਐੱਲ. ਐੱਮ. ਟੀ.) ਕਣਕ ਦੀ ਖ਼ਰੀਦ ਹੋਣ ਦੀ ਉਮੀਦ ਜਤਾਈ ਹੈ, ਜੋ ਕਿ ਪਿਛਲੀ ਵਾਰ ਨਾਲੋਂ ਲਗਭਗ 10 ਫ਼ੀਸਦੀ ਜ਼ਿਆਦਾ ਹੈ। ਪਿਛਲੀ ਵਾਰ 389.93 ਲੱਖ ਟਨ ਕਣਕ ਖ਼ਰੀਦੀ ਗਈ ਸੀ।
ਪੰਜਾਬ ਵਿਚ ਕਣਕ ਦੀ ਖ਼ਰੀਦ 130 ਲੱਖ ਟਨ, ਮੱਧ ਪ੍ਰਦੇਸ਼ ਵਿਚ 135 ਲੱਖ ਟਨ, ਹਰਿਆਣਾ ਵਿਚ 80 ਲੱਖ ਟਨ ਅਤੇ ਉੱਤਰ ਪ੍ਰਦੇਸ਼ ਵਿਚ 55 ਲੱਖ ਟਨ ਹੋਣ ਦਾ ਅਨੁਮਾਨ ਹੈ।
ਇਸ ਤੋਂ ਪਹਿਲਾਂ ਕੇਂਦਰੀ ਪੂਲ ਵਿਚ ਕਣਕ ਦੀ ਸਭ ਤੋਂ ਵੱਧ ਮਾਤਰਾ ਵਿਚ ਸਪਲਾਈ ਕਰਨ ਵਾਲਾ ਪੰਜਾਬ ਮੋਹਰੀ ਸੂਬਾ ਸੀ। ਹਾਲਾਂਕਿ, ਪਿਛਲੇ ਸਾਲ ਮੱਧ ਪ੍ਰਦੇਸ਼ ਇਸ ਵਿਚ ਅੱਗੇ ਨਿਕਲ ਗਿਆ ਸੀ। ਸਾਲ 2020-21 ਵਿਚ ਕਣਕ ਦਾ ਉਤਪਾਦਨ ਰਿਕਾਰਡ 10.92 ਕਰੋੜ ਟਨ ਹੋਣ ਦਾ ਅਨੁਮਾਨ ਹੈ, ਜੋ ਇਸ ਤੋਂ ਪਿਛਲੇ ਸਾਲ 10.78 ਕਰੋੜ ਲੱਖ ਟਨ ਰਿਹਾ ਸੀ।ਇਸ ਵਾਰ ਕਣਕ ਦਾ ਐੱਮ. ਐੱਸ. ਪੀ. 1975 ਰੁਪਏ ਮਿਲੇਗਾ, ਜੋ ਪਿਛਲੀ ਵਾਰ 1925 ਰੁਪਏ ਪ੍ਰਤੀ ਕੁਇੰਟਲ ਸੀ।
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ, 4 ਮਾਰਚ ਨੂੰ PF 'ਤੇ ਹੋ ਸਕਦੈ ਇਹ ਐਲਾਨ
ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਅਨਾਜ ਦੀ ਖ਼ਰੀਦ ਤੇ ਵੰਡ ਲਈ ਨੋਡਲ ਏਜੰਸੀ ਹੈ, ਜੋ ਖੁਰਾਕ ਕਾਨੂੰਨ ਅਤੇ ਹੋਰ ਭਲਾਈ ਸਕੀਮਾਂ ਅਧੀਨ ਸਪਲਾਈ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਕਿਸਾਨਾਂ ਕੋਲੋਂ ਕਣਕ ਅਤੇ ਚੌਲ ਖ਼ਰੀਦਦੀ ਹੈ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਕੇਂਦਰ 80 ਕਰੋੜ ਤੋਂ ਵੱਧ ਲੋਕਾਂ ਨੂੰ 5 ਕਿਲੋ ਕਣਕ ਅਤੇ ਚੌਲ ਹਰ ਮਹੀਨੇ ਭਾਰੀ ਸਬਸਿਡੀ ਦਰਾਂ 'ਤੇ 2-3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੰਦਾ ਹੈ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਹੋਵੇਗਾ ਸਸਤਾ,15 ਮਾਰਚ ਤੱਕ ਸਰਕਾਰ ਘਟਾ ਸਕਦੀ ਹੈ ਟੈਕਸ
►ਮਾਰਕੀਟਿੰਗ ਸੀਜ਼ਨ 2021-22 ਵਿਚ ਕਣਕ ਖ਼ਰੀਦ ਦੇ ਅਨੁਮਾਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ